ਪਣਜੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਨੂੰ ਅਗਲੇ ਚਾਰ ਸਾਲ ‘ਚ ਆਪਸੀ ਵਪਾਰ ਦੁੱਗਣਾ ਕਰਕੇ 500 ਅਰਬ ਡਾਲਰ ‘ਤੇ ਪਹੁੰਚਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇ ਅੱਠਵੇ ਸਿਖਰ ਸੰਮੇਲਨ ਦੇ ਪੂਰਨ ਸਤਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬ੍ਰਿਕਸ ਦੇਸ਼ਾਂ ਦੇ ਆਪਸੀ ਸੰਬੰਧ ਦਾ ਵਿਸਥਾਰ ਆਰਥਿਕ ਗਤੀਵਿਧੀਆਂ ਦੇ ਵੱਡੇ ਖੇਤਰ ਤੱਕ ਹੋ ਚੁੱਕਾ ਹੈ। ਸਾਨੂੰ ਬ੍ਰਿਕਸ ਦੇਸ਼ਾਂ ਦਾ ਆਪਸੀ ਵਪਾਰ ਸਾਲ 2020 ਤੱਕ ਦੁੱਗਣਾ ਕਰਕੇ 500 ਅਰਬ ਡਾਲਰ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਭਾਰਤ ਦੇ ਨਾਲ ਚੀਨ, ਬ੍ਰਾਜੀਲ, ਰੂਸ ਅਤੇ ਦੱਖਣੀ ਅਫਰੀਕਾ ਬ੍ਰਿਕਸ ਦੇ ਮੈਂਬਰ ਹਨ। ਸ਼੍ਰੀ ਮੋਦੀ ਨੇ ਕਿਹਾ ਸੁਰੱਖਿਆ ਸੰਬੰਧੀ ਨਵੀਆਂ ਚੁਣੌਤੀਆਂ ਅਤੇ ਮੌਜੂਦਾ ਆਰਥਿਕ ਅਨਿਸ਼ਚਿਤਤਾ ਨਾਲ ਭਰੇ ਇਸ ਯੁੱਗ ’ਚ ਬ੍ਰਿਕਸ ਸ਼ਾਂਤੀ, ਸੰਭਾਵਨਾ ਅਤੇ ਉਮੀਦਾਂ ਦਾ ਪ੍ਰਤੀਕ ਹੈ।ਬ੍ਰਿਕਸ ’ਚ ਸੰਸਥਾ ਨਿਰਮਾਣ ਦੀ ਪ੍ਰਕਿਰਿਆ ‘ਤੇ ਇਸ ਦਾ ਫੋਕਸ ਜਾਰੀ ਰੱਖਣਾ ਚਾਹੀਦਾ ਹੈ ਤਾਂਕਿ ਲਚਕਤਾ ਅਤੇ ਖੁਦਮੁੱਖਤਿਆਰੀ ਬਣੀ ਰਹੇ।ਉਨ੍ਹਾਂ ਨੇ ਕਿਹਾ ਕਿ ਬ੍ਰਿਕਸ ਰੇਟਿੰਗ ਏਜੰਸੀ ਦੀ ਸੰਭਾਵਨਾਵਾਂ ਅਤੇ ਖੇਤੀਬਾੜੀ ਖੋਜ ਕੇਂਦਰ, ਰੇਲਵੇ ਸਮੀਖਿਆ ਨੈੱਟਵਰਕ ਅਤੇ ਖੇਡ ਪਰੀਸ਼ਦ ਦਾ ਨਾਂ ਤੇਜ਼ ਕਰਨ ਨੂੰ ਲੈ ਕੇ ਉਮੀਦ ਜਤਾਈ ਹੈ।
ਚਾਰ ਸਾਲਾਂ ’ਚ ਵਪਾਰ ਦੁੱਗਣਾ ਕਰਨ ਬ੍ਰਿਕਸ ਦੇਸ਼ : ਪ੍ਰਧਾਨ ਮੰਤਰੀ



