Skip to content
Independent perspectives. Global stories.
BREAKING

ਬੇਰੁਜ਼ਗਾਰ ਈ.ਟੀ.ਟੀ.ਟੈੱਟ ਯੂਨੀਅਨ ਵੱਲੋਂ ਜੈ ਸਿੰਘ ਵਾਲਾ ਪਿੰਡ ਵਿਖੇ ਸ਼ੁਰੂ ਕੀਤਾ ਪੱਕਾ ਮੋਰਚਾ 145ਵੇਂ ਦਿਨ ’ਚ

Share this story

imageਬਠਿੰਡਾ, 15 ਅਕਤੂਬਰ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵਾਲਾ)- ਅੱਜ ਮਿਤੀ 15-10-2016 ਨੂੰ ਬੇਰੁਜਗਾਰ ਈ.ਟੀ.ਟੀ.ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋ ਪਾਣੀ ਵਾਲੀ ਟੈਂਕੀ ਤੇ ਜੈ ਸਿੰਘ ਵਾਲਾ ਪਿੰਡ ਵਿਖੇ ਸ਼ੁਰੂ ਕੀਤਾ ਪੱਕਾ ਮੋਰਚਾ ਅੱਜ 145ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਕੰਬੋਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਦਲ ਪਿੰਡ ਵਿਖੇ ਉਹਨਾਂ ਦੇ ਪੰਜ ਸਾਥੀ ਮੋਬਾਇਲ ਟਾਵਰ ਉੱਪਰ ਭੁੱਖੇ ਪਿਆਸੇ ਮਰਨ ਵਰਤ ਜਾਰੀ ਰੱਖਕੇ ਡਟੇ ਹੋਏ ਹਨ।ਜਿੰਨਾ ਵਿੱਚੋ ਦੋ ਸਾਥੀਆਂ ਨੂੰ ਸਲਿੰਦਰ ਕੁਮਾਰ ਅਤੇ ਦੀਪਕ ਕੁਮਾਰ ਅਤਿ ਨਾਜੁਕ ਹਾਲਤ ਵਿੱਚ ਦੂਜਿਆਂ ਸਾਥੀਆਂ ਵੱਲੋ ਹੇਠਾਂ ਉਤਾਰਿਆ ਗਿਆ।ਦੀਪਕ ਕੁਮਾਰ ਦੀ ਦਿਲ ਦੀ ਧੜਕਣ ਵਧਣ ਕਾਰ ਹਾਰਟ ਅਟੈਕ ਵਰਗੀ ਸਥਿਤੀ ਪੈਦਾ ਹੋ ਗਈ। ਇਸ ਮੌਕੇ ਯੂਨੀਅਨ ਦੇ ਆਗੂਆਂ ਵੱਲੋ ਦੱਸਿਆ ਗਿਆ ਕਿ ਉਨ੍ਹਾਂ ਦੇ ਸਾਥੀ ਰਾਕੇਸ਼ ਕੁਮਾਰ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਸ਼ਾਸਨ ਅਤੇ ਸਰਕਾਰ ਦੀ ਬੇਮੁਖੀ ਤੌ ਤੰਗ ਆ ਚੁੱਕੇ ਹਨ। ਸਰਕਾਰ ਅਤੇ ਪ੍ਰਸ਼ਾਸਨ ਦੇ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹਨਜੇਕਰ ਸਰਕਾਰ ਨੇ ਉਹਨਾਂ ਦੇ ਕਿਸੇ ਇੱਕ ਸਾਥੀ ਦੀ ਜਾਨ ਲੈ ਕੇ ਹੀ ਰੁਜਗਾਰ ਦੇਣਾ ਹੈ ਤਾਂ ਐਤਬਾਰ 16 ਅਕਤੂਬਰ ਨੂੰ ਉਨ੍ਹਾਂ ਦੇ ਦੋ ਸਾਥੀਆਂ ਵੱਲੋ ਟਾਵਰ ਤੌਂ ਛਾਲਾਂ ਮਾਰ ਕੇ ਆਤਮ ਦਾਰ ਕੀਤਾ ਜਾਵੇਗਾ।

WRITTEN BY