ਪਾਇਲ/ਦੋਰਾਹਾ, 15 ਅਕਤੂਬਰ (ਬਲਜੀਤ ਸਿੰਘ ਜੱਲ੍ਹਾ)- ਵਿਧਾਨ ਸਭਾ ਹਲਕਾ ਪਾਇਲਦੇ ਬਸਪਾ ਪ੍ਰਧਾਨ ਗੁਰਦੀਪ ਸਿੰਘ ਕਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਹਲਕਾ ਪਾਇਲ, ਖੰਨਾ,ਸਾਹਨੇਵਾਲ ਅਤੇ ਸਮਰਾਲਾ ਹਲਕਿਆਂ ਦੀ ਸਮੀਕਸਾਂ ਮੀਟਿੰਗ ਪੰਜਾਬ ਬਸਪਾ ਦੇ ਜਨਰਲ ਸੈਕਟਰੀ ਜੋਗਾ ਸਿੰਘ ਪਨੋਦੀਆ ਅਤੇ ਗੁਰਮੇਲ ਸਿੰਘ ਚੰਦੜ ਸਕੱਤਰ ਪੰਜਾਬ ਬਸਪਾ ਦੀ ਅਗਵਾਈ ਵਿੱਚ ਚਾਰੇ ਹਲਕਿਆਂ ਨੂੰ ਮਜਬੂਤ ਬਣਾਉਣ ਪਾਰਟੀ ਦੀਆਂ ਗਤੀਵਿਧੀਆ ਅਤੇ ਸੰਗਠਨ ਸਬੰਧੀ ਵਿਚਾਰਾਂਕੀਤੀਆ ਗਈਆਂ। ਇਸ ਸਮੇਂ ਗੁਰਮੇਲ ਸਿੰਘ ਚੰਦੜ ਸਕੱਤਰ ਪੰਜਾਬ ਬਸਪਾ ਨੇ ਬੋਲਦਿਆਂ ਕਿਹਾ ਕਿ ਪਿਛਲੇ ਸਾਢੇ ਨੌ ਸਾਲਾਂ ਤੋ ਪੰਜਾਬ ਅੰਦਰ ਜੰਗਲ ਰਾਜ ਚੱਲ ਰਿਹਾ ਹੈ ,ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੇਤਾ ਮਿਲ ਕੇ ਪੰਜਾਬ ਅੰਦਰਨਸ਼ਾ ਵੇਚ ਰਹੇ ਹਨ , ਜੋ ਲੋਕ ਇਸ ਕੋਹੜ ਨੂੰ ਛੱਡਣਾ ਚਾਹੁੰਦੇ ਹਨ ,ਉਹਨਾਂ ਨੂੰ ਦੁਬਾਰਾ ਨਸ਼ਾ ਵੇਚਣ ਲਈ ਮਜਬੂਰ ਕੀਤਾ ਜਾਦਾ ਹੈ । ਅਗਰ ਉਹ ਇਸ ਕੰਮ ਨਾਹ ਕਰ ਦੇਣ ਤਾਂ ਜਲੂਰ ਅਤੇ ਅਬੋਹਰ ਕਾਂਡ ਦੀ ਤਰ੍ਹਾ ਉਹਨਾਂ ਦੇ ਹੱਥ ਪੈਰ ਕੱਟ ਦਿੱਤੇ ਜਾਂਦੇ ਹਨ ਜਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਉਹਨਾਂ ਕਿਹਾ ਕਿ ਬਸਪਾ ਦੀ ਸਰਕਾਰ ਬਣਨ ’ਤੇ ਅਜਿਹੇ ਗੁੰਡੇ ਅਨਸਰਾਂ ਨੂੰ ਜੇਲ ਦੀਆਂ ਸ਼ਲਾਖਾਂ ਅੰਦਰ ਕਰਾਂਗੇ ਅਤੇ ਇੱਕ ਮਹੀਨੇ ਅੰਦਰ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। ਹਲਕਾ ਪ੍ਰਧਾਨ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਪੰਥਕ ਅਖਵਾਉਣ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਜਾਤ-ਪਾਤ ਅਤੇ ਧਾਰਮਿਕ ਵਿਤਕਰੇਬਾਜੀ ਵਧੀ ਹੈ> ਇਸ ਮੌਕੇ ਪੰਜਾਬ ਬਸਪਾ ਦੇ ਜਨਰਲ ਸੈਕਟਰੀ ਬਲਵਿੰਦਰ ਬਿੱਟਾ, ਨਿਰਮਲ ਸਿੰਘ ਸਾਂਇਆ, ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਡੇਹਲੋ ਮੰਡਲ ਕੋਆਡੀਨੇਟਰ, ਦਲਵੀਰ ਸਿੰਘ ਮੰਡਿਆਲਾ ਪ੍ਰਧਾਨ ਹਲਕਾ ਸਮਰਾਲਾ, ਬਲਦੇਵ ਸਿੰਘ ਮੰਡ ਮੰਡਲ ਕੋਆਡੀਨੇਟਰ, ਬੂਟਾ ਸਿੰਘ ਸੰਗੋਵਾਲ ਹਲਕਾ ਪ੍ਰਧਾਨ ਗਿੱਲ, ਲਾਭ ਸਿੰਘ ਭਾਮੀਆਂ ਮੰਡਲ ਕੋਆਡੀਨੇਟਰ ਸਾਹਨੇਵਾਲ, ਕੇਵਲ ਸਿੰਘ ਪ੍ਰਧਾਨ ਹਲਕਾ ਸਾਹਨੇਵਾਲ, ਨਿਰਮਲ ਸਿੰਘ ਸੰਗੋਵਾਲ, ਬੀਬੀ ਪਰਮਿੰਦਰ ਕੌਰ, ਬੀਬੀ ਜੋਤੀ ,ਜਸਵੀਰ ਕੌਰ , ਜਸਵਿੰਦਰ ਸਿੰਘ ਦੋਰਾਹਾ ,ਕੁਲਵੰਤ ਸਿੰਘ ਘੁਡਾਣੀ, ਸਤਨਾਮ ਸਿੰਘ ਪਾਇਲ, ਬਲਦੇਵ ਸਿੰਘ ਘਣਗਸ਼, ਹਰਦੀਪ ਸਿੰਘ ਚੀਮਾਂ, ਜਰਨੈਲ ਸਿੰਘ ਰਾੜਾ ਸਾਹਿਬ, ਜੀਤ ਸਿੰਘ ਗੋਸਲ, ਰੂਪ ਸਿੰਘ ਘੁਡਾਣੀ, ਮਨਜੀਤ ਸਿੰਘ, ਦੇਵ ਰਾਜ , ਦਰਬਾਰਾ ਸਿੰਘ ,ਪ੍ਰਸੋਤਮ ਸਿੰਘ ਹਰਪ੍ਰੀਤ ਸਿੰਘ ਘੁਡਾਣੀ ਅਤੇ ਪਾਰਟੀ ਵਰਕਰ ਮੌਜੂਦ ਸਨ।
ਬਸਪਾ ਦੀ ਸਰਕਾਰ ਬਣਨ ’ਤੇ ਹੋਵੇਗਾ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਦਾ ਅੰਤ : ਪਨੋਦੀਆ, ਚੰਦੜ



