Skip to content
Independent perspectives. Global stories.
BREAKING

ਸਿੱਧੂ ਜੋੜੀ ‘ਆਵਾਜ਼-ਏ-ਪੰਜਾਬ’ ਸਣੇ ਠੁੱਸ ਹੋਈ : ਚੀਮਾ

Share this story

image ਚੰਡੀਗੜ੍ਹ, 10 ਅਕਤੂਬਰ/ ਆਪਣੇ ਨਿੱਜੀ ਸੁਆਰਥਾਂ ਸਦਕਾ ਸਿੱਧੂ ਜੋੜੀ ਅਤੇ ਉਸ ਦਾ ਫਰੰਟ ‘ਆਵਾਜ਼-ਏ-ਪੰਜਾਬ’ ਸਿਆਸੀ ਤੌਰ ਤੇ ਠੁੱਸ ਹੋ ਗਏ ਹਨ। ਹੁਣ ਕੋਈ ਵੀ ਪਾਰਟੀ ਇਸ ਫਰੰਟ ਨਾਲ ਗਠਜੋੜ ਕਰਨ ਲਈ ਤਿਆਰ ਨਹੀ ਹੈ।
ਇਹ ਸ਼ਬਦ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾ. ਦਲਜੀਤ ਸਿੰਘ ਚੀਮਾ ਨੇ ਇੱਥੇ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਕਹੇ। ਕਾਂਗਰਸ ਪਾਰਟੀ ਵੱਲੋਂ ਆਵਾਜ਼-ਏ-ਪੰਜਾਬ ਨਾਲ ਸਿਆਸੀ ਗਠਜੋੜ ਤੋਂ ਇਨਕਾਰ ਕਰਨ ਤੋਂ ਬਾਅਦ ਪੈਦਾ ਹੋਏ ਸਿਆਸੀ ਹਾਲਾਤਾਂ ਉੱਤੇ ਟਿੱਪਣੀ ਕਰਦਿਆਂ ਡਾਥ ਚੀਮਾ ਨੇ ਕਿਹਾ ਕਿ ਇਸ ਫਰੰਟ ਦੇ ਜ਼ਰੀਏ ਸਿੱਧੂ ਜੋੜੀ ਨੇ ਵੱਧ ਤੋਂ ਵੱਧ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਕਦੇ ‘ਆਪ‘ ਵੱਲ ਹੱਥ ਵਧਾਉਂਦੀ ਸੀ ਅਤੇ ਕਦੇ ਕਾਂਗਰਸ ਝਾਕਦੀ ਸੀ। ਅਖੀਰ ਉਸ ਦਾ ਉਹੀ ਹਸ਼ਰ ਹੋਇਆ, ਜੋ ਦੋ ਬੇੜੀਆਂ ਵਿਚ ਸਵਾਰ ਹੋਣ ਦੀ ਕੋਸ਼ਿਸ਼ ਕਰ ਵਾਲਿਆਂ ਦਾ ਹੁੰਦਾ ਹੈ। ‘ਆਪ‘ ਅਤੇ ‘ਕਾਂਗਰਸ‘ ਦੋਹਾਂ ਨੇ ਹੀ ਉਸ ਨੂੰ ਗਠਜੋੜ ਤੋਂ ਜੁਆਬ ਦੇ ਦਿੱਤਾ ਹੈ।ਡਾ. ਨਵਜੋਤ ਕੌਰ ਸਿੱਧੂ ਦੁਆਰਾ ਭਾਜਪਾ ਤੋਂ ਅਸਤੀਫਾ ਦੇਣ ਮਗਰੋਂ ਅਕਾਲੀ-ਭਾਜਪਾ ਦੇ ਆਪਸੀ ਸੰਬੰਧਾਂ ਨੂੰ ਲੈ ਕੇ ਕੀਤੀ ਗਲਤ ਬਿਆਨਬਾਜ਼ੀ ਬਾਰੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਜੇਕਰ ਡਾ. ਸਿੱਧੂ ਦੀ ਭਾਜਪਾ ਅੰਦਰ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਤਾਂ ਉਹਨਾਂ ਨੇ ਆਪਣਾ ਅਸਤੀਫਾ ਦੇਣ ਵਿਚ ਇੰਨੀ ਦੇਰ ਕਿਉਂ ਲਾਈ।

WRITTEN BY