Skip to content
Independent perspectives. Global stories.
BREAKING

ਛੋਟੇਪੁਰ ਵੱਲੋਂ ਬਣਾਈ ‘ਆਪਣਾ ਪੰਜਾਬ ਪਾਰਟੀ’ ਨਾਲ ਮੇਰਾ ਕੋਈ ਸਬੰਧ ਨਹੀਂ : ਡਾ. ਧਰਮਵੀਰ ਗਾਂਧੀ

Share this story

image ਸੰਗਰੂਰ, 10 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਅਖਬਾਰਾਂ ਵਿੱਚ ਖਬਰ ਛੱਪੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਉਨ੍ਹਾਂ ਆਪਣੇ ਵੱਲੋਂ ਬਣਾਈ ਗਈ ਰਾਜਨੀਤਕ ਪਾਰਟੀ ਜਿਸਦਾ ਨਾਂ ਆਪਣਾ ਪੰਜਾਬ ਰੱਖਿਆ ਹੈ।ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਮੈਂਬਰ ਲੋਕ ਸਭਾ ਹਲਕਾ ਪਟਿਆਲਾ ਦੇ ਨਾਲ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਾਂਝੇ ਤੌਰ ’ਤੇ ਲੜੀਆਂ ਜਾਣਗੀਆਂ।ਡਾ. ਧਰਮਵੀਰ ਗਾਂਧੀ ਨੇ ਪੰਜਾਬ ਟਾਇਮਜ਼ ਅਖ਼ਬਾਰ ਦੇ ਪੱਤਰਕਾਰ ਨੂੰ ਦੱਸਿਆ ਕਿ ਅਜੇ ਮੇਰੀ ਸੁੱਚਾ ਸਿੰਘ ਛੋਟੇਪੁਰ ਨਾਲ ਇਸ ਮੁੱਦੇ ਉਤੇ ਕੋਈ ਗੱਲਬਾਤ ਨਹੀਂ ਹੋਈ।ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਵੱਲੋਂ ਗਠਿਤ ਕੀਤੀ ਆਪਣਾ ਪੰਜਾਬ ਪਾਰਟੀ ਦਾ ਏਜੰਡਾ ਅਤੇ ਸੰਵਿਧਾਨ ਜਾਰੀ ਨਹੀਂ ਕੀਤਾ ਅਤੇ ਨਾ ਹੀ ਉਸਨੇ ਕੋਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਕਰਕੇ ਉਸ ਨਾਲ ਗਠਜੋੜ ਕਰਨ ਦੀ ਕੋਈ ਗੱਲਬਾਤ ਨਹੀਂ ਹੋ ਸਕੀ।ਅਸੀਂ ਆਉਣ ਵਾਲੀਆਂ ਚੋਣਾਂ ਦੇ ਸਬੰਧੀ ਆਪਣਾ ਏਜੰਡਾ ਅਤੇ ਰਣਨੀਤੀ ਤਿਆਰ ਕਰਨੀ ਹੈ, ਜਿਸ ਨੂੰ ਅਸੀਂ ਇਸ ਢੰਗ ਨਾਲ ਤਿਆਰ ਕਰਾਂਗੇ ਕਿ ਸਾਡੇ ਏਜੰਡੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਅਤੇ ਕਾਂਗਰਸ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਲਾਭ ਨਾ ਮਿਲੇ ਕਿਉਂਕਿ ਜੇਕਰ ਸਾਡੇ ਵੱਲੋਂ ਤਿਆਰ ਕੀਤੀ ਰਣਨੀਤੀ ਅਤੇ ਏਜੰਡੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਅਤੇ ਕਾਂਗਰਸ ਨੂੰ ਲਾਭ ਮਿਲਦਾ ਹੈ ਅਤੇ ਇਹ ਸੱਤਾ ’ਤੇ ਕਾਬਜ਼ ਹੋਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਪੰਜਾਬ ਦੇ ਲੋਕ ਸਾਨੂੰ ਲਾਹਨਤਾਂ ਪਾਉਣਗੇ। ਪੰਜਾਬ ਦੇ ਲੋਕ ਇਨ੍ਹਾਂ ਤੋਂ ਆਪਣੀ ਮੁਕਤੀ ਚਾਹੁੰਦੇ ਹਨ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਜੰਗਲ ਦਾ ਰਾਜ ਕਾਇਮ ਹੋ ਚੁੱਕਿਆ ਹੈ, ਜਿਸ ਕਰਕੇ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਅਤੇ ਨਸ਼ਿਆਂ ਦੀ ਵਿੱਕਰੀ ਵੱਧੀ ਹੈ। ਜਿਨ੍ਹਾਂ ਪਾਰਟੀਆਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਦਰਦ ਹੈ ਜਿਹੜੀ ਪਾਰਟੀ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਸਰਕਾਰ ਦੇਣ ਦੀ ਸਮਰੱਥਾ ਹੈ, ਉਨ੍ਹਾਂ ਦੇ ਨਾਲ ਚੋਣ ਸਮਝੋਤਾ ਹੋ ਸਕਦਾ ਹੈ।

WRITTEN BY