ਚਾਉਕੇ (ਬਠਿੰਡਾ), 5 ਅਕਤੂਬਰ (ਲੁਭਾਸ਼ ਸਿੰਗਲਾ, ਗੁਰਪ੍ਰੀਤ ਸਿੰਘ)- ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਹਲਕੇ ਅੰਦਰ ਸੜਕਾਂ ਦੇ ਨਿਰਮਾਣ ਤਹਿਤ ਕਰੋੜਾਂ ਰੁਪੈ ਦੀ ਲਾਗਤ ਨਾਲ ਬਣਨ ਵਾਲੀਆ ਸੜਕਾਂ ਦੇ ਨੀਂਹ ਪੱਥਰ ਵਿਭਾਗ ਦੇ ਅਧਿਕਾਰੀਆਂ ਅਤੇ ਪੰਚਾਇਤ ਦੇ ਨੁੰਮਾਇਦਿਆਂ ਦੇ ਸਹਿਯੋਗ ਨਾਲ ਰੱਖੇ। ਇਸ ਮੋਕੇ ਫੂਲ ਤੋ ਪਿੱਥੋ, ਗਿੱਲ ਕਲਾਂ ਅੰਦਰ ਡੇਢ ਕਿਲੋਮੀਟਰ ਦੇ ਟੋਟੇ, ਪਿੱਥੋ ਤੋਂ ਕੋਠੇ ਮਲਕੀਤ ਸਿੰਘ, ਝੰਡੂਕੇ ਤੋ ਗੁਰੂ ਘਰ ਤੱਕ ਸੜਕਾਂ ਨੂੰ 10 ਫੁੱਟ ਤੋ 18 ਫੁੱਟ ਕਰਨ ਸਣੇ ਨਵੀਆਂ ਬਣਨ ਵਾਲੀਆ ਸੜਕਾਂ ਦੇ ਨੀਂਹ ਪੱਥਰਰੱਖਣ ਉਪਰੰਤ ਵੱਡੀ ਗਿਣਤੀ ਵਿਚ ਜੁੜੀ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਅੰਦਰ 332 ਕਰੋੜ ਰੁਪੈ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕਰਵਾਇਆ ਹੈ। ਜਿਸ ਨਾਲ ਪੂਰਨ ਹਲਕਾ ਆਵਾਜਾਈ ਪੱਖੋ ਪਹਿਲੇ ਨੰਬਰ ਦਾ ਹਲਕਾ ਅਖਵਾਉਣ ਲੱਗ ਪਿਆ ਹੈ। ਸੇਖੋ ਨੇ ਅੱਗੇ ਬੋਲਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਆਪ ਅਤੇ ਕਾਂਗਰਸ ਕਾਵਾਂ ਰੋਲੀ ਪਾਉਣ ਵਿਚ ਲੱਗੀਆ ਹੋਈਆ ਹਨ ਜਦਕਿ ਪਹਾੜ ਜਿਡੇ ਕੰਮਾਂ ਨਾਲ ਮੱਥਾ ਲਾ ਕੇ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਸਰ ਕੀਤੇ ਹਨ। ਇਸ ਮੋਕੇ ਵਿਭਾਗ ਦੇ ਐਕਸੀਅਨ ਇੰਦਰਜੀਤ ਸਿੰਘ, ਨਿਰਭੈ ਸਿੰਘ ਬਰਾੜ, ਡਾ ਪ੍ਰੀਤਇੰਦਰ ਸਿੰਘ ਰੋਮੀ ਸੇਖੋ, ਯਾਦਵਿੰਦਰ ਸਿੰਘ ਜੈਮੀ ਜਿਲਾ ਪ੍ਰਧਾਨ, ਦਰਸ਼ਨ ਸਿੰਘ ਗਿੱਲ ਸਕੱਤਰ, ਗੁਲਜਾਰ ਸਿੰਘ ਗਿੱਲ ਸੀਨੀਅਰ ਅਕਾਲੀ ਆਗੂ, ਪ੍ਰੋ ਜਸਵੀਰ ਸਿੰਘ ਗਿੱਲ, ਯੂਥ ਆਗੂ ਸੰਦੀਪ ਬਾਠ, ਸੁਖਬੀਰਪਾਲ ਸਿੰਘ ਬਦਿਆਲਾ, ਸਰਪੰਚ ਧਰਮ ਸਿੰਘ ਜੈਠੂਕੇ, ਸਰਪੰਚ ਗੁਰਨੈਬ ਸਿੰਘ ਕਰਾੜਵਾਲਾ, ਤੇਜਿੰਦਰ ਸਿੰਘ ਭੋਲੀ ਪ੍ਰਧਾਨ, ਨੰਬਰਦਾਰ ਸੁਖਦੇਵ ਸਿੰਘ, ਲਖਵਿੰਦਰ ਲੱਕੀ, ਰਾਜਵੰਤ ਸਿੰਘ ਨਿੱਜੀ ਸਹਾਇਕ, ਪ੍ਰਧਾਨ ਨਾਇਬ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਸੇਖੋਂ ਨੇ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀਆ ਸੜਕਾਂ ਦੇ ਨੀਂਹ ਪੱਥਰ ਰੱਖੇ



