Skip to content
Independent perspectives. Global stories.
BREAKING

ਮੋਦੀ ਨੇ ਸਰਜੀਕਲ ਹਮਲੇ ਬਾਰੇ ਮੰਤਰੀਆਂ ਨੂੰ ਚੁੱਪ ਰਹਿਣ ਲਈ ਕਿਹਾ

Share this story

pti10_2_2016_000171b_kuma ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫਤੇ ਕੰਟਰੋਲ ਰੇਖਾ ਤੋਂ ਪਾਰ ਮਕਬੂਜਾ ਕਸ਼ਮੀਰ ਵਿੱਚ ਭਾਰਤੀ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਹਮਲੇ ਬਾਰੇ ਬਿਨਾ ਅਧਿਾਕਰਤ ਮੰਤਰੀਆਂ ਨੂੰ ਚੁੱਪ ਰਹਿਣ ਲਈ ਕਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਨੂੰ ਸਰਜੀਕਲ ਹਮਲੇ ਬਾਰੇ ਬੋਲਣ ਲਈ ਅਧਿਕਾਰ ਦਿੱਤੇ ਹਨ, ਸਿਰਫ ਉਹ ਹੀ ਇਸ ਮਾਮਲੇ ਬਾਰੇ ਬੋਲਣ। ਬਾਕੀ ਮੰਤਰੀ ਇਸ ਸੰਵੇਦਨਸ਼ੀਲ ਮੁੱਦੇ ਬਾਰੇ ਚੁੱਪ ਹੀ ਰਹਿਣ।ਦਰਅਸਲ ਪਿਛਲੇ ਬੁੱਧਵਾਰ ਨੂੰ ਭਾਰਤੀ ਫੌਜ ਨੇ ਕੰਟਰੋਲ ਰੇਖਾ ਤੋਂ ਪਾਰ ਮਕਬੂਜ਼ਾ ਕਸ਼ਮੀਰ ਵਿੱਚ  ਅੱਤਵਾਦੀਆਂ ਦੇ 7 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਫੌਜ ਮੁਤਾਬਿਕ ਇਨ੍ਹਾਂ ਹਮਲਿਆਂ ਵਿੱਚ ਅੱਤਵਾਦੀਆਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਪਿਛਲੇ ਮਹੀਨੇ 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਊੜੀ ਸਥਿਤ ਸੈਨਾ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਵਿੱਚ ਭਾਰਤ ਦੇ 18 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹੀ ਇਹ ਸਰਜੀਕਲ ਹਮਲਾ ਭਾਰਤੀ ਸੈਨਾ ਦੀ ਪਹਿਲੀ ਕਾਰਵਾਈ ਸੀ। ਪਾਕਿਸਤਾਨ ਕਹਿੰਦਾ ਰਿਹਾ ਹੈ ਕਿ ਸਰਜੀਕਲ ਹਮਲੇ ਹੋਏ ਹੀ ਨਹੀਂ। ਸਗੋਂ ਇਹ ਸਿਰਫ ਸਰਹੱਦੋਂ ਪਾਰ ਹੋਣ ਵਾਲੀ ਗੋਲੀਬਾਰੀ ਸੀ। ਇਸ ਤੋਂ ਬਾਅਦ ਕੇਂਦਰ ਵਿੱਚ ਵਿਰੋਧੀ ਪਾਰਟੀ ਕਾਂਗਰਸ ਅਤੇ ਦਿੱਲੀ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਚਾਰ ਨੂੰ ਗਲਤ ਸਾਬਿਤ ਕਰਨ ਲਈ ਹਮਲਿਆਂ ਦੇ ਸਬੂਤ ਸਰਕਾਰ ਵੱਲੋਂ ਸਰਵਜਨਕ ਕਰ ਦੇਣੇ ਚਾਹੀਦੇ ਹਨ। ਇਸ ਸੁਝਾਅ ਦਾ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਸਖਤ ਵਿਰੋਧ ਕੀਤਾ ਸੀ। ਇਸ ਦੇ ਨਾਲ ਹੀ ਫੌਜ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਡਰੋਨ ਦੇ ਜ਼ਰੀਏ ਟੁਕੜਿਆਂ ਵਿੱਚ ਸ਼ੂਟ ਕੀਤੇ ਗਏ ਵੀਡੀਓ ਕਲਿਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੇ ਜਾ ਚੁੱਕੇ ਹਨ।

WRITTEN BY