Skip to content
Independent perspectives. Global stories.
BREAKING

ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਘਿਉ ਖਿਚੜੀ : ਬਲਕਾਰ ਸਿੱਧੂ

Share this story

ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਲਕੇ ਦੀ ਸਿਆਸੀ ਸਥਿਤੀ ਤੋ ਜਾਣੂ ਕਰਵਾਇਆ

balkar-sidhu ਚਾਉਕੇ, (ਬਠਿੰਡਾ) 22 ਸਤੰਬਰ (ਲੁਭਾਸ਼ ਸਿੰਗਲਾ, ਗੁਰਪ੍ਰੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਮੈਂਬਰ ਅਤੇ ਪਾਰਟੀ ਦੇ ਕਲਚਰਲ ਸੈਲ ਦੇ ਵਾਈਸ ਚੇਅਰਮੈਨ ਬਲਕਾਰ ਸਿੱਧੂ ਨੇ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਲਕਾ ਮੋੜ ਦੀ ਸਿਆਸੀ ਸਥਿਤੀ ਤੋ ਜਾਣੂ ਕਰਵਾਉਣ ਦੇ ਨਾਲ ਆਮ ਆਦਮੀ ਪਾਰਟੀ ਦੀ ਮਹਿਲਾ ਸੂਬਾ ਪ੍ਰਧਾਨ ਪ੍ਰੋ ਬਲਜਿੰਦਰ ਕੌਰ ਖਿਲਾਫ ਕੁਝ ਦਸਤਾਵੇਜ ਵਿਖਾ ਕੇ ਵਿਚਾਰ ਵਟਾਂਦਰਾ ਕੀਤਾ। ਕਾਂਗਰਸ ਆਗੂ ਬਲਕਾਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਆਪ ਪਾਰਟੀ ਅੰਦਰਖਾਤੇ ਆਪਸ ਵਿਚ ਰਲੇ ਹੋਏ ਹਨ। ਜਿਸਦਾ ਜਿਉਦਾ ਜਾਗਦਾ ਸਬੂਤ ਪਾਰਟੀ ਦੀ ਆਗੂ ਬਲਜਿੰਦਰ ਕੌਰ ਉਮੀਦਵਾਰ ਹਲਕਾ ਤਲਵੰਡੀ ਦੀ ਦੂਹਰੀ ਵੋਟ ਦੇ ਦਸਤਾਵੇਜ ਤੋ ਮਿਲਦਾ ਹੈ। ਜਿਸਦੀ ਮੇਰੇ ਵੱਲੋ ਪਿਛਲੀ ਜਿਮਨੀ ਚੋਣ ਸਮੇਂ ਕੀਤੀ ਲਿਖਤੀ ਸ਼ਿਕਾਇਤ ਉਪਰ ਵੀ ਕੋਈ ਕਾਰਵਾਈ ਅਮਲ ਵਿਚ ਨਹੀ ਲਿਆਂਦੀ ਗਈ ਜਦਕਿ ਸਰਕਾਰ ਕਾਂਗਰਸੀ ਵਰਕਰਾਂ ਉਪਰ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਕਾਂਗਰਸ ਆਗੂ ਸਿੱਧੂ ਨੇ ਇਹ ਵੀ ਕਿਹਾ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਮੁੱਚੀ ਸਥਿਤੀ ਤੋ ਜਾਣੂ ਕਰਵਾਇਆ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਹਲਕਾ ਮੋੜ ਅੰਦਰ ਪਾਰਟੀ ਦੀ ਚੜਤ ਨੂੰ ਵੇਖ ਕੇ ਵਰਕਰਾਂ ਦੇ ਹੋਸਲੇ ਵੀ ਅਸਮਾਨ ਨੂੰ ਛੂਹ ਰਹੇ ਹਨ। ਜਿਸ ਕਾਰਨ ਹਲਕੇ ਅੰਦਰ ਪਾਰਟੀ ਦੀ ਜਿੱਤ ਯਕੀਨੀ ਹੈ। ਇਸ ਮੋਕੇ ਕਈ ਪਾਰਟੀ ਵਰਕਰ ਹਾਜ਼ਰ ਸਨ।

WRITTEN BY