ਨਵੀਂ ਦਿੱਲੀ, 19 ਸਤੰਬਰ (ਪੀ. ਟੀ.)- ਭਾਰਤ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਵੈੱਬਸਾਈਟ ਦਾ ਪੰਜਾਬੀ ਰੂਪਾਂਤਰ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕ ਹੁਣ ਪ੍ਰਧਾਨ ਮੰਤਰੀ ਦੇ ਵੈੱਬਸਾਈਟ ਨੂੰ ਪੰਜਾਬੀ ਭਾਸ਼ਾ ਵਿੱਚ ਯੂਆਰਐੱਲ http://www.pmindia.gov.in/pa/ ‘ਤੇ ਦੇਖ ਸਕਦੇ ਹਨ । ਪ੍ਰਧਾਨ ਮੰਤਰੀ ਵੈੱਬਸਾਈਟ ਜਿਸ ਦੀ ਸ਼ੁਰੂਆਤ ਪਹਿਲਾਂ ਅੰਗਰੇਜੀ ਅਤੇ ਹਿੰਦੀ ਵਿੱਚ ਕੀਤੀ ਗਈ ਸੀ, ਹੁਣ 9 ਖੇਤਰੀ ਭਾਸ਼ਾਵਾਂ – ਪੰਜਾਬੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ,ਉੜੀਆ, ਤਮਿਲ ਅਤੇ ਤੇਲਗੂ ਵਿੱਚ ਵੀ ਉਪਲੱਬਧ ਹੈ।
ਪੀਐੱਮ ਇੰਡੀਆ ਵੈੱਬਸਾਈਟ ਪੰਜਾਬੀ ਵਿੱਚ ਸ਼ੁਰੂ



