Skip to content
Independent perspectives. Global stories.
BREAKING

ਰਿਆਸਤਾਂ ਵੇਲੇ ਦੀਆਂ ਪੁਰਾਤਨ ਵਸਤਾਂ ਸਾਂਭਣ ਦਾ ਸ਼ੌਕੀਨ -ਅਮਰਜੋਤ ਸਿੰਘ

Share this story

ਇਸ ਸੰਸਾਰ ਵਿੱਚ ਮਨੁੱਖ ਅਜਿਹੇ ਸ਼ੌਂਕ ਪਾਲਦਾ ਹੈ ਜਿਸ ਨਾਲ ਸੈਂਕੜੇ ਹਜਾਰਾਂ ਸਾਲ ਪੁਰਾਣੇ ਵਿਰਸੇ ਦੀ ਸੰਭਾਲ ਹੁੰਦੀ ਹੈ ਅਮਰਜੋਤ ਨੇ ਇਹ ਪੁਰਾਤਨ ਅਨਮੋਲ 11ਦੁਰਲਭ ਵਿਰਾਸਤੀ ਵਸਤਾਂ ਸਾਂਭਣ ਦਾ ਸ਼ੌਂਕ ਇਸ ਕਰਕੇ ਪਾਲਿਆ ਤਾਂ ਜੋ ਨਵੀਂ ਪੀੜੀ ਆਪਣੇ ਵਿਰਸੇ ਤੋਂ ਜਾਣੂ ਹੋ ਸਕੇ ਅਤੇ ਅਲੋਪ ਹੋ ਰਹੇ ਵਿਰਸੇ ਨੂੰ ਸਾਂਭ ਸਕਣ ਅਮਰਜੋਤ ਸਿੰਘ ਅਤੇ ਉਸਦੇ ਪਿਤਾ ਬਲਕਾਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਪੁਰਾਤਨ ਵਸਤਾਂ ਇਕੱਠੀਆਂ ਕਰ ਰਹੇ ਸਨ ਉਹਨਾਂ ਦਾ ਪਰਿਵਾਰ ਅਤੇ ਦੋਸਤ-ਮਿਤੱਰ ਪੂਰਾ ਸਹਿਯੋਗ ਦਿੰਦੇ ਹਨ ਅਮਰਜੋਤ ਦੱਸਦਾ ਹੈ ਕਿ ਉਹਨਾਂ ਕੋਲ ਪੁਰਾਣਾ ਸੰਦੂਕ, ਤਿੰਨ ਸੌ ਸਾਲ ਪੁਰਾਣੀ ਊਠ ਦੀ ਕਾਠੀ, ਊਠ ਦੇ ਪੈਰ ਵਾਲੀ ਨਿਉਲ, ਖੂਹ ਦੇ ਡੋਲ, ਖੂਹ ਦੀਆਂ ਟਿੰਡਾਂ, ਖੂਹ ਦੀ ਕੁੰਡੀ ਅਤੇ ਮੌਣ ਪਾਣੀ ਵਾਲੀ ਮੱਛਕ, ਗਰਾਮੋ ਫੋਨ, ਰਿਕਾਰਡ, ਪੱਥਰ ਦੇ ਰਿਕਾਰਡ, ਟਿਊਬਾਂ ਵਾਲੇ ਰੇਡਿਉ, ਟਿਊਬਾਂ ਵਾਲਾ ਐਮਪਲੀ ਫਾਇਰ, ਟਿਊਬਾਂ ਵਾਲਾ ਟੈਲੀਵੀਜ਼ਨ, ਰੇਡਿਓ ਅਤੇ ਟੈਲੀਵੀਜ਼ਨ ਦਾ ਲਾਈਸੈਂਸ, ਸਿਨਮੇ ਦੀਆਂ ਰੀਲਾਂ,ਮਧਾਨੀ, ਲਾਲਟਨ, ਲੈਂਪ, ਚਰਖਾ, ਕਪਾਹ ਵੇਲਣੀ, ਅਗੀਂਠੀ, ਪਿੱਤਲ ਦਾ ਸਟੋਬ, ਬੱਤੀਆਂ ਵਾਲਾ ਸਟੋਬ, ਸੇਲਾ ਵੱਟਾ, ਉਖੱਲੀ, ਰੋਪੜੀ ਅਤੇ ਨਿਊਲੀ ਜਿੰਦੇ, ਪੁਰਾਤਨ ਨਲਕਾ, ਪੁਰਾਤਨ ਦਵਾਤਾ, ਸੁਰਮੇਦਾਨੀਆਂ, ਜੇਬ ਘੜੀਆਂ, ਚਾਬੀ ਵਾਲਾ ਟਾਈਮ ਪੀਸ, ਪੰਜਾਹ ਸਾਲ ਪੁਰਾਣੀ ਸੈਲਾਂ ਵਾਲੀ ਸਾਇਕਲ ਲਾਈਟ, ਸਾਇਕਲ ਵਾਲਾ ਟੋਕਨ, ਤਕਰੀਗਨ ੧੦੦ ਸਾਲ ਪੁਰਾਣਾ ਚਮੜੇ ਦਾ ਬਟੂਆ, ਫੁਲਕਾਰੀਆਂ, ੧੭ ਮੀਟਰ ਲੰਬਾਂ ਘੱਗਰਾ, ਪੁਰਾਤਨ ਬਟਨ ਪਿਤੱਲ, ਤਾਂਬੇ, ਚਾਂਦੀ ਅਤੇ ਚਮੜੇ ਦੇ ਬਟਨ ਪੁਰਾਤਨ ਬਟਨ:- ਗਾਗਰਾਂ, ਜੱਗ, ਗੜਬੇ, ਗੜਬੀਆਂ, ਕੰਗਣੀ ਵਾਲੇ ਗਿਲਾਸ, ਰੋਟੀ ਵਾਲਾ ਅਤੇ ਗਹਿਣਿਆਂ ਵਾਲੇ ਡੱਬੇ, ਰੋਟੀ ਵਾਲਾ ਟਿਫਨ, ਕੇਤਲੀ, ਕਾਂਸੀ ਦੇ ਥਾਲ, ਕਾਂਸੀ ਦੇ ਛੰਨੇ, ਕੜਣੀ, ਮੱਟੀ, ਕਮੰਡਲ, ਚਿੱਪੀ, ਕਾਸਾ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਪਿਤੱਲ ਤਾਂਬੇ, ਚਾਂਦੀ ਅਤੇ ਮਿੱਟੀ ਦੇ ਬਰਤਨ ਮੌਜੂਦ ਹਨ ਪੁਰਾਤਨ ਵੱਟੇ:- ਉਹਨਾਂ ਕੋਲੇ ਭਾਰ ਤੋਲਣ ਵਾਲੇ ਰਿਆਸਤਾਂ ਵੇਲੇ ਦੇ ਵੱਟੇ ਵੀ ਹਨ ਕਮਾਲ ਦੀ ਗੱਲ ਇਹ ਹੈ ਕਿ ਅੱਧੀ ਰੱਤੀ ਤੋਂ ਲੈ ਕੇ ਇੱਕ ਮਣ ਤੱਕ ਦੇ ਵੱਟੇ ਮੌਜੂਦ ਹਨ ਜਿਨ੍ਹਾਂ ਦਾ ਵਜਨ ਕੁਆਂਟਲਾ ਵਿੱਚ ਬਣਦਾ ਹੈ ਜਿਵੇਂ ਕਿ ਰਿਆਸਤ ਮਲੇਰਕੋਟਲਾ, ਰਿਆਸਤ ਪਟਿਆਲਾ, ਰਿਆਸਤ ਨਾਭਾ, ਰਿਆਸਤ ਜੀਂਦ, ਕੈਥਲ, ਅੰਬਾਲਾ,ਫਗਵਾੜਾ, ਆਗਰਾ, ਮਥੁਰਾ ਅਤੇ ਦਿੱਲੀ ਤੱਕ ਦੀਆਂ ਰਿਆਸਤਾਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਪਿੱਤਲ, ਤਾਂਬੇ ਅਤੇ ਪੱਥਰ ਦੇ ਵੱਟੇ ਮੌਜੂਦ ਹਨ ਜਿਨ੍ਹਾਂ ਵਿਚੋਂ ਕੱਫੀ ਵੱਟੇ ਦੋ ਸੌ ਸਾਲ ਤੋਂ ਵੀ ਵੱਧ ਪੁਰਾਣੇ ਹਨ ਪੁਰਾਤਨ ਚਾਂਦੀ ਅਤੇ ਤਾਂਬੇ ਦੇ ਸਿੱਕੇ:-ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਕਰਸ ਸਿੰਘ ਪਟਿਆਲਾ, ਮਹਾਰਾਜਾ ਰਜਿੰਦਰ ਸਿੰਘ ਪਟਿਆਲਾ, ਮਲੇਰਕੋਟਲਾ ਰਿਆਸਤ, ਜੀਂਦ ਰਿਆਸਤ, ਮਹੁੰਮਦ ਅਕਬਰ, ਮਹੰਮਦ ਅਕਬਰ, ਮਹੂਮਦ ਸਾਹ, ਖਿਜਲੀ ਵੰਸ਼, ਮੁਬਾਰਕ ਸਾਹ ਬਿਜਲੀ ਵੰਸ਼, ਸਾਹ ਆਲਮ, ਸਾਹ ਜਹਾ, ਤੁਗਲਕ ਸਾਹ, ਫਿਰੋਜ ਸਾਹ-ਤੁਗਲਕ, ਗਜਨੀ ਸਾਹ, ਸੇਰ ਸਾਹ ਸੂਰੀ, ਮਹੁੰਮਦ ਗੌਰੀ, ਕਸਮੀਰ ਸਲਤਨਤ, ਨਜੀਬਾ ਬਾਦ ਸਟੇਟ ਅਲਿਚ ਪੁਰ ਸਟੇਟ, ਹੈਦਰਾਬਾਦ ਸਟੇਟ, ਮਥੁਰਾਸਟੇਟ, ਬੀਕਾਨੇਰ ਸਟੇਟ, ਕਸੰਬੀ ਸਟੇਟ, ਜੈਪੁਰ ਸਟੇਟ ਹਮਾਯੂੰ, ਕੁਸਾਨ, ਮੁਗਲ ਬਾਦਸ਼ਾਹ ਜਹਾਂਗੀਰ, ਬਹਿਲੋਲ ਲੋਧੀ, ਦਿੱਲੀ ਸਿਕੰਦਰ ਲੋਧੀ, ਦਿੱਲੀ, ਧਾਰ ਸਟੇਟ ਜੌਰਜ ਐਡਵਰਡ, ਵਿਕਟੋਰੀਆਂ, ਆਨੇ, ਅੱਧੇ ਆਨੇ, ਦਮੜੀਆਂ, ਇਸ ਤੋਂ ਇਲਾਵਾ ਹਜਾਰਾਂ ਸਾਲ ਤੋਂ ਵੀ ਵੱਧ ਪੁਰਾਣੇ ਰਾਜੇ ਮਹਾਰਾਜਿਆਂ, ਗੁਰੂਆਂ, ਪੀਰਾਂ ਅਤੇ ਦੇਵੀ ਦੇਵਤਿਆਂ ਨਾਲ ਸਬੰਧਤ ਅਨਮੋਲ ਦੁਰਲਭ ਸਿੱਕੇ ਮੌਜੂਦ ਹਨ ਜਿਨ੍ਹਾਂ ਤੇ ਉਰਦੂ, ਪੰਜਾਬੀ, ਅਰਬੀ ਅਤੇ ਫਾਰਸੀ ਭਾਸ਼ਾ ਲਿਖੀ ਹੋਈ ਹੈ ਪੁਰਾਣੇ ਨੋਟ, ਵਿਦੇਸੀ ਸਿੱਕੇ ਅਤੇ ਡਾਲਰ, ਪੁਰਾਤਨ ਚਿੱਠੀਆਂ, ਅਸਟਾਮ ਅਤੇ ਡਾਕ ਟਿਕਟਾਂ ਮੌਜੂਦ ਹਨ ਉਹਨਾਂ ਕੋਲ ਰਿਆਸਤਾਂ ਵੇਲੇ ਦੀਆਂ ਕਿਰਪਾਨਾਂ, ਸਫਾ ਜੰਗ, ਤੀਰ, ਅਤੇ ਹੋਰ ਕਈ ਤਰ੍ਹਾਂ ਦੇ ਸ਼ਾਸਤਰ ਮੌਜੂਦ ਹਨ ਕੁੱਝ ਖਾਸ ਚੀਜਾਂ ਦੀ ਗੱਲ ਕਰੀਏ ਤਾਂ ਉਹਨਾਂ ਕੋਲ ੧੫੦ ਸਾਲ ਪੁਰਾਣੀ ਮਿੱਟੀ ਦੀ ਮਾਲਾ ਹੈ ਉਹ ਮਿੱਟੀ ਦੇ ਮਣਕੇ ਹੱਥ ਨਾਲ ਬਣਾ ਕੇ ਭੱਠੀ ਵਿਚ ਪਕਾ ਕੇ ਬਾਅਦ ਵਿੱਚ ਰੰਗਾਂ ਨਾਲ ਬਹੁਤ ਹੀ ਖੂਬਸੂਰਤ ਮੀਨਾਕਾਰੀ ਮਨਕਿਆਂ ਉੱਪਰ ਕੀਤੀ ਹੋਈ ਹੈਤਕਰੀਬਨ ੩੦੦ ਸਾਲ ਪੁਰਾਣੇ ਸ਼ੰਖ ਵੀ ਹਨ ਜੋ ਵੱਖ-ਵੱਖ ਪਰਜਾਤੀਆਂ ਦੇ ਹਨ ਜੋ ਸਾਰੇ ਹੀ ਵੱਜਦੇ ਹਨਇੱਕ ਕਮਾਲ ਦੀ ਸਾਇਕਲ ਲਾਈਟ ਹੈ ਜਿਹੜੀ ਅੱਜ ਤੋਂ ਤਕਰੀਬਨ ੧੦੦ ਸਾਲ ਪਹਿਲਾਂ ਸਾਈਕਲ ਦੇ ਮੂਰੇ ਲੱਗਦੀ ਸੀ ਉਸ ਵਿੱਚ ਮਿੱਟੀ ਦੇ ਤੇਲ ਨਾਲ ਦੀਵੇ ਵਾਂਗ ਚਾਨਣ ਹੁੰਦਾ ਸੀ ਇੱਕ ਕੱਪੜੇ ਸਿਆਊਣ ਵਾਲੀ ਖਾਸ ਮਸ਼ੀਨ ਵੀ ਹੈ ਜਿਹੜੀ ਕਿ ੧੯੪੭ ਦੀ ਵੰਡ ਵੇਲੇ ਜਿਹੜੀਆਂ ਔਰਤਾਂ ਆਪਣੇ ਪਰਿਵਾਰਾਂ ਨਾਲੋਂ ਵਿਛੜ ਗਈਆਂ ਸੀ ਉਹਨਾਂ ਨੂੰ ਸਰਕਾਰ ਨੇ ਕੈਂਪਾਂ ਵਿੱਚ ਰੱਖਿਆ ਤੇ ਉਹਨਾਂ ਨੂੰ ਇਹ ਮਸ਼ੀਨਾਂ ਦਿੱਤੀਆਂ ਸਨ ਇਸ ਨੂੰ ਵੇਖਣ ਸਾਰ  ਉਹ ੧੯੪੭ ਵਾਲਾ ਵਾਕਾ ਲੋਕਾਂ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਇਹਨਾਂ ਕੋਲ ਤਕਰੀਬਨ ੧੦੦ ਸਾਲ ਪੁਰਾਣਾ ਲੱਕੜ ਦੇ ਚੱਕਿਆਂ ਵਾਲਾ ਗੱਡਾ ਹੈ ਜਿਸ ਉੱਪਰ ਪਿੱਤਲ ਨਾਲ ਬਹੁਤ ਹੀ ਖੂਬਸੂਰਤ ਮੀਨਾਕਾਰੀ ਕੀਤੀ ਹੋਈ ਹੈ

13ਇਹਨਾਂ ਕੋਲ ਪੁਰਾਣੇ ਸਮੇਂ ਦੀਆਂ ਲਾਹੋਰੀ ਅਤੇ ਕਈ ਤਰ੍ਹਾਂ ਦੀਆਂ ਇੱਟਾਂ ਹਨ ਜਿਨਾਂ ਵਿੱਚੋਂ ਇੱਕ ਖਾਸ ਇੱਟ ਅਜਿਹੀ ਹੈ ਜੋ ਪਾਣੀ ਵਿੱਚ ਡੁੱਬਦੀ ਨਹੀਂ ਤੈਰਦੀ ਹੈ ਉਹਨਾਂ ਨੂੰ ਇਹ ਵਿਰਾਸਤੀ ਵਸਤਾਂ ਇੱਕਠੀਆਂ ਕਰਨ ਲਈ ਦੇਸ਼ ਦੇ ਵੱਖ-ਵੱਖ ਕੋਨਿਆਂ ਤੱਕ ਘੁੰਮਣਾ ਪਿਆ ਅਤੇ ਹੋਰ ਵਸਤਾਂ ਦੀ ਭਾਲ ਵਿੱਚ ਅਜੇ ਵੀ ਤਿਆਰ ਹਨ ਉਨਾਂ ਨੂੰ ਜਦੋਂ ਵੀ ਵੇਹਲ ਮਿਲਦੀ ਹੈ ਉਹ ਆਪਣੇ ਸ਼ੌਂਕ ਦੀ ਪੂਰਤੀ ਲਈ ਚਾਲੇ ਪਾ ਦਿੰਦੇ ਹਨ ਭਾਵੇਂ ਉਨਾਂ ਨੂੰ ੩੦੦ ਜਾਂ ੪੦੦ ਕਿਲੋਮੀਟਰ ਤਹਿ ਕਰਨਾ ਪਵੇ ਉਨਾਂ ਨੇ ਕਈ ਚੀਜਾਂ ਕਾਫੀ ਪੈਸੇ ਖਰਚ ਕਰਕੇ ਇੱਕਠੀਆਂ ਕੀਤੀਆਂ ਹਨ ਅੱਜ ਉਹਨਾਂ ਦੀ ਮਿਹਨਤ ਸਦਕਾ ਵਿਰਾਸਤੀ ਵਸਤਾਂ ਦਾ ਭੰਡਾਰ ਮਿੰਨੀ ਮਿਊਜੀਅਮ ਦੇ ਰੂਪ ਵਿੱਚ ਉਹਨਾਂ ਦੇ ਘਰ ਵਿੱਚ ਸਥਾਪਿਤ ਹੈ ਉਨਾਂ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਲੋਕ ਉਨਾਂ ਦੇ ਘਰ ਪੁਰਾਤਨ ਵਸਤਾਂ ਵੇਖਣ ਆਉਂਦੇ ਹਨ |

ਬਲਕਾਰ ਸਿੰਘ ਹੰਸ                                                                                                                                                                                 ਨੇੜੇ ਬੱਸ ਸਟੈਂਡ,

ਧੂਰੀ-੧੪੮੦੨੪                                                                                                                                                                              ਮੋਬ:- ੯੦੪੧੨-੩੫੦੨੬

WRITTEN BY