Skip to content
Independent perspectives. Global stories.
BREAKING

ਛੇ ਸਾਲਾਂ ਦੇ ਸ਼ਾਸਨ ‘ਚ ਪੰਜਾਬ ਨੂੰ ਮਹਿੰਗਾਈ ਦੀ ਭੇਂਟ ਚੜ੍ਹਾਇਆ ਅਕਾਲੀ-ਭਾਜਪਾ ਨੇ : ਦੀਵਾਨ, ਸ਼ਿਮਲਾਪੁਰੀ

Share this story

ਲੁਧਿਆਣਾ, 11 ਅਗਸਤ (ਨੀਰਜ) ਪਿਛਲੇ ਛੇ ਸਾਲਾਂ ਦੇ ਸ਼ਾਸਨਕਾਲ ਦੌਰਾਨ ਬਿਜਲੀ ਤੋਂ ਲੈ ਕੇ ਰੇਤ ਤੱਕ ਨੂੰ ਮਹਿੰਗਾਈ ਦੀ ਭੇਂਟ ਚੜ੍ਹਾਉਣ ਵਾਲੀ ਸੂਬੇ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਬੱਸ ਕਿਰਾਇਆਂ ‘ਚ ਵਾਧਾ ਕਰਕੇ ਇਕ ਵਾਰ ਫਿਰ ਤੋਂ ਆਮ ਆਦਮੀ ਨੂੰ ਗਹਿਰਾ ਝਟਕਾ ਦਿੱਤਾ ਹੈ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਬਾਦਲ ਪਰਿਵਾਰ ਦੀ ਸਿਰਫ ਆਪਣਾ ਘਰ ਭਰਨ ਦੀ ਨੀਤੀ ਇਕ ਵਾਰ ਫਿਰ ਤੋਂ ਲੋਕਾਂ ਦੇ ਸਾਹਮਣੇ ਆ ਗਈ ਹੈ। ਇਹ ਗੱਲ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਂਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਬਲਾਕ ਸਾਊਥ 2 ‘ਚ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਬੱਸ ਕਿਰਾਇਆਂ ਤੇ ਮੋਟਰ ਵਹੀਕਲ ਟੈਕਸ ‘ਚ ਵਾਧਾ ਕਰਕੇ ਬਾਦਲ ਸਰਕਾਰ ਨੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਉਸਨੂੰ ਪੰਜਾਬ ਦੀ ਜਨਤਾ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਮਿਨੀ ਬੱਸਾਂ ਦੇ ਰਾਹੀਂ ਪੜ੍ਹੇ ਲਿੱਖੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦਾ ਇਕ ਮੌਕਾ ਪ੍ਰਦਾਨ ਕੀਤਾ ਸੀ। ਇਹ ਮਿਨੀ ਬੱਸਾਂ ਪਿੰਡਾਂ ‘ਚ ਜਾ ਕੇ ਉਥੋਂ ਦੇ ਲੋਕਾਂ ਨੂੰ ਆਵਾਜਾਈ ਦੀ ਸੁਵਿਧਾਵਾਂ ਪਹੁੰਚਾਉਂਦੀਆਂ ਹਨ। ਪਰ ਸੂਬਾ ਸਰਕਾਰ ਵੱਲੋਂ ਮੋਟਰ ਵਹੀਕਲ ਟੈਕਸ ਵਧਾ ਕੇ ਇਨ੍ਹਾਂ ਬੇਰੁਜਗਾਰ ਨੌਜਵਾਨਾਂ ਨਾਲ ਧੱਕਾ ਕੀਤਾ ਗਿਆ ਹੈ। ਇਸਦਾ ਟੀਚਾ ਸਿਰਫ ਤੇ ਸਿਰਫ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਏ.ਸੀ ਤੇ ਲਗਜਰੀ ਬੱਸਾਂ ਨੂੰ ਫਾਇਦਾ ਪਹੁੰਚਾਉਣਾ ਹੈ। ਗਠਜੋੜ ਸਰਕਾਰ ਨੇ ਪਿਛਲੇ ਛੇ ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਰਗ ਦਾ ਭਲਾ ਨਹੀਂ ਕੀਤਾ। ਬਿਜਲੀ ਤੋਂ ਲੈ ਕੇ ਰੇਤ ਤੱਕ ਸੱਭ ਕੁਝ ਮਹਿੰਗਾ ਹੋ ਚੁੱਕਾ ਹੈ ਤੇ ਸੱਤਾਧਾਰੀ ਆਗੂਆਂ ਦੀ ਸ਼ੈਅ ‘ਤੇ ਮਨਮਾਨੀ ਕਰ ਰਿਹਾ ਮਾਫੀਆ ਰਾਜ ਪੰਜਾਬ ਦੀ ਜਨਤਾ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਿਹਾ ਹੈ। ਸੂਬੇ ਦੇ ਕਰਮਚਾਰੀਆਂ ਨੂੰ ਭੱਤੇ ਤਾਂ ਕੀ, ਤਨਖਾਹ ਵੀ ਸਮੇਂ ‘ਤੇ ਨਹੀਂ ਮਿਲ ਪਾ ਰਹੀ। ਬੇਰੁਜਗਾਰ ਨੌਜਵਾਨ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨਾਲ ਅਕਾਲੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਤਣ ਤੋਂ ਬਾਅਦ 1000 ਰੁਪਏ ਬੇਰੁਜਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਜਿਲ੍ਹਾ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਪੰਜਾਬ ਦੇ ਲੋਕ ਅਗਾਮੀ ਲੋਕ ਸਭਾ ਚੋਣਾਂ ਦੀ ਇੰਤਜਾਰ ‘ਚ ਹਨ। ਉਹ ਗਠਜੋੜ ਦੀ ਲੋਕ ਵਿਰੋਧੀ ਨੀਤੀਆਂ ਦਾ ਜੋਰਦਾਰ ਜਵਾਬ ਦੇਣਗੇ। ਇਸ ਮੌਕੇ ‘ਤੇ ਬਲਾਕ ਅਬਜਰਵਰ ਤੇ ਜਿਲ੍ਹਾ ਮੀਤ ਪ੍ਰਧਾਨ ਹਰਜਿੰਦਰਪਾਲ ਸਿੰਘ ਰਹਿਮੀ, ਪਲਵਿੰਦਰ ਸਿੰਘ ਤੱਗੜ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਬੇਦੀ, ਬਲਜੀਤ ਸਿੰਘ ਗੋਗਨਾ, ਜੋਗਿੰਦਰ ਸਿੰਘ ਨੇਗੀ, ਮੁਖਤਿਆਰ ਸਿੰਘ, ਸਾਧੂ ਰਾਮ ਸਿੰਘੀ, ਡਾ. ਓਂਕਾਰ ਚੰਦ ਸ਼ਰਮਾ, ਨਰਿੰਦਰ ਸਿੰਘ ਸੁਰਾ, ਬਹਾਦਰ ਸਿੰਘ, ਕ੍ਰਿਸ਼ਨ ਸ਼ਰਮਾ, ਪ੍ਰਿੰਸ ਜੋਹਰ, ਸੁਮਿਤ ਰਾਮਪਾਲ, ਗੁਰਸਿਮਰਨ ਮੰਡ, ਰੋਹਿਤ ਪਾਹਵਾ, ਸੁਧੀਰ ਸਿਆਲ, ਰਾਮ ਸਿੰਘ, ਬੀਰਪਾਲ ਸਿੰਘ, ਡੀ.ਐਸ ਭੁੱਲਰ ਵੀ ਮੌਜ਼ੂਦ ਰਹੇ।

WRITTEN BY