Skip to content
Independent perspectives. Global stories.
BREAKING

ਹਾਦਸੇ ਦੇ ਸ਼ਿਕਾਰ ਹੋਏ ਜਹਾਜ਼ ‘ਚੋਂ 4 ਲਾਸ਼ਾਂ ਕੱਢੀਆਂ ਗਈਆਂ

Share this story

ਕਨੇਕਿਟਕਿਟ, 11 ਅਗਸਤ (ਪੀ.ਟੀ.)ਕਨੇਕਿਟਕਿਟ ਵਿਚ ਹਾਦਸੇ ਦਾ ਸ਼ਿਕਾਰ ਹੋਏ ਇਕ ਜਹਾਜ਼ ਦੇ ਮਲਬੇ ਹੇਠੋਂ 4 ਲਾਸ਼ਾਂ ਕੱਢੀਆਂ ਗਈਆਂ ਹਨ। ਇਕ ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਐਂਥਨੀ ਮੋਸਕਾਟੋ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰਨ ਵਾਲਿਆਂ ਵਿਚ ਪਾਇਲਟ, ਇਕ ਸਾਬਕਾ ਮਾਈਕ੍ਰੋਸਾਫਟ ਅਧਿਕਾਰੀ ਅਤੇ ਉਸ ਦਾ ਨਾਬਾਲਗ ਪੁੱਤਰ ਅਤੇ ਦੋ ਬੱਚੇ ਵੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਹਾਜ਼ ਦੋ ਮਕਾਨਾਂ ਵਿਚਾਲੇ ਫਸ ਕੇ ਦੁਰਘਟਨਾ ਦਾ ਸ਼ਿਕਾਰ ਹੋਇਆ ਸੀ। ਬਰਾਮਦ ਕੀਤੀਆਂ ਗਈਆਂ ਲਾਸ਼ਾਂ ਵਿਚੋਂ ਦੋ ਲਾਸ਼ਾਂ ਜਹਾਜ਼ ਅਤੇ ਦੋ ਮਕਾਨ ਦੇ ਮਲਬੇ ਹੇਠੋਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਦੁਪਹਿਰ ਬਾਰਸ਼ ਹੋ ਰਹੀ ਸੀ ਅਤੇ ਖਰਾਬ ਮੌਸਮ ਕਾਰਨ ਇਹ ਜਹਾਜ਼ ਉਤਰਣ ਲਈ ਟਵੀਡ ਨਿਊ ਹੈਵੇਨ ਏਅਰਪੋਰਟ ਆ ਰਿਹਾ ਸੀ। ਅਚਾਨਕ ਜਹਾਜ਼ ਦੋ ਮਕਾਨਾਂ ਦੇ ਵਿਚਾਲੇ ਫਸ ਗਿਆ ਅਤੇ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ।

WRITTEN BY