ਇਸਲਾਮਾਬਾਦ- ਇ¤ਥੇ ਹੋ ਰਹੀ ਹਾਰਟ ਆਫ ਏਸ਼ੀਆ ਕਾਨਫਰੰਸ ਦਾ ਬੁ¤ਧਵਾਰ ਨੂੰ ਰਸਮੀ ਉਦਘਾਟਨ ਕਰ ਦਿ¤ਤਾ ਗਿਆ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਨੇ ਕਿਹਾ ਕਿ ਅ¤ਤਵਾਦ ਤੇ ਕ¤ਟਰਵਾਦ ਸਾਰੇ ਮੁਲਕਾਂ ਦੇ ਦੁਸ਼ਮਣ ਹਨ ਤੇ ਇਸ ਨਾਲ ਸਾਰਿਆਂ ਨੇ ਮਿਲ ਕੇ ਲੜਣਾ ਹੈ।ਨਵਾਜ਼ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਵਿਕਾਸ ਲਈ ਸ਼ਾਂਤੀ ਤੇ ਸ਼ਾਂਤੀ ਲਈ ਵਿਕਾਸ ਦਾ ਹੋਣਾ ਜ਼ਰੂਰੀ ਹੈ। ਪਾਕਿਸਤਾਨ ਆਪਣੇ ਗੁਆਂਢੀ ਮੁਲਕਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ। ਸਾਨੂੰ ਖੇਤਰੀ ਸੁਰ¤ਖਿਆ ਦੇ ਮੋਰਚੇ ‘ਤੇ ਸਮੂਹਿਕ ਤੇ ਸੰਗਠਿਤ ਕਦਮ ਚੁ¤ਕ ਕੇ ਅ¤ਤਵਾਦ ਖਿਲਾਫ ਸੰਘਰਸ਼ ‘ਚ ਫਾਇਦਾ ਦੇਖਣਾ ਪਵੇਗਾ।‘


