ਆਦਮਪੁਰ 7 ਦਸੰਬਰ, (ਪੰਜਾਬ ਟਾਇਮਜ਼ ਬਿਊਰੋ)- ਉਘੀ ਧਾਰਮਿਕ ਅਤੇ ਸਮਾਜਸੇਵੀ ਸਖਸ਼ੀਅਤ ਸ਼੍ਰੀ ਮਾਨ 108 ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਮਲਕੀਤ ਸਿੰਘ ਜੀ, ਮੁੱਖ ਸੇਵਾਦਾਰ ਡੇਰਾ ਸੰਤਪੁਰਾ ਜੱਬੜ੍ਹ ਅਤੇ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ 7 ਦਸੰਬਰ ਨੂੰ ਸਵੇਰ ਕਰੀਬ 4 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ 8 ਦਸੰਬਰ 1 ਵਜੇ ਦੁਪਹਿਰ ਅੰਤਿਮ ਸਸਕਾਰ ਕੀਤਾ ਜਾਵੇਗਾ। ਸੰਤ ਬਾਬਾ ਮਲਕੀਤ ਸਿੰਘ ਜੀ ਦਾ ਜਨਮ 28 ਜਨਵਰੀ 1957 ਨੂੰ ਜਿਲ੍ਹਾ ਜ¦ਧਰ ਦੇ ਮਾਣਕੋ ਪਿੰਡ ਵਿਖੇ ਹੋਇਆ। ਆਪ ਨੇ 1982 ਵਿੱਚ ਡੇਰਾ ਸੰਤਪੁਰਾ ਵਿਖੇ ਸੇਵਾ ਸੰਭਾਲੀ ਅਤੇ ਇਲਾਕੇ ਵਿੱਚ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਸੜਕਾਂ, ਪੁੱਲਾਂ ਅਤੇ ਹੋਰ ਨਿਰਮਾਣ ਕਾਰਜ਼ ਕਰਵਾਏ। ਇਸ ਖ਼ਬਰ ਨਾਲ ਸੰਗਤਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਸੰਗਤਾਂ ਦੇ ਦਰਸ਼ਨਾਂ ਲਈ ਡੇਰਾ ਸੰਤਪੁਰਾ ਜੱਬੜ, ਜ਼ਿਲ੍ਹਾ ਜ¦ਧਰ ਵਿਖੇ ਰੱਖੀ ਗਈ ਹੈ। ਬਾਬਾ ਜੀ ਨੂੰ ਪੁਲਾਂ ਵਾਲੇ ਸੰਤ ਕਰਕੇ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਇਲਾਕੇ ਵਿੱਚ ਆਵਾਜਾਈ ਦੀਆਂ ਸਹੂਲਤਾਂ ਲਈ ਕਈ ਪੁਲ ਅਤੇ ਸੜਕਾਂ ਉਸਾਰੀਆਂ। ਡੇਰਾ ਜੱਬੜ ਨਿਰਮਲ ਸੰਪਰਦਾਈ ਨਾਲ ਸਬੰਧਿਤ ਹੈ।



