ਬੋਹਾ, 30 ਨਵੰਬਰ (ਅਮਰਜੀਤ ਸਿੰਘ, ਸਿਕੰਦਰ ਸਿੰਘ)-ਬੋਹਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਪ੍ਰਿੰਸੀਪਲ ਦੇ ਅਹੁੱਦੇ ’ਤੇ ਰਹਿੰਦਿਆਂ ਸਕੂਲ ਦੇ ਅਮਲਗਾਮੇਟਿਡ, ਸਪੋਰਟਸ, ਪੀ.ਟੀ.ਟੇ ਫੰਡਾਂ ਅਤੇ ਸਾਲ 2014-15 ਦੇ ਐਸ.ਸੀ. ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਹੋਏ ਪੋਸਟ ਮੈਟ੍ਰਿਕ ਵਜੀਫੇ ਦੀ 2 ਲੱਖ 90 ਹਜਾਰ ਰਕਮ ਸਮੇਤ ਕੁੱਲ 20,88,015 ਰੁਪਏ ਦਾ ਘਪਲਾ ਕਰਨ ਵਾਲੇ ਏ.ਡੀ.ਪੀ.ਆਈ ਸ੍ਰੀ ਵਿਜੇ ਕੁਮਾਰ ਭਾਰਦਵਾਜ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਬਾਰੇ ਆਰ.ਟੀ.ਆਈ ਕਾਰਕੁੰਨ ਜਸਪਾਲ ਸਿੰਘ ਜੱਸੀ ਵੱਲੋ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਨੂੰ ਲਿਖੀ ਚਿੱਠੀ ਦੇ ਜਵਾਬ ’ਚ ਉਪ ਮੁੱਖ ਮੰਤਰੀ ਸ੍ਰ.ਬਾਦਲ ਨੇ ਉਕਤ ਘਪਲੇਬਾਜ ਪ੍ਰਿੰਸੀਪਲ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਬਾਰੇ ਪ੍ਰਮੁੱਖ ਸਿੱਖਿਆ ਸਕੱਤਰ, ਸਕੂਲ ਸਿੱਖਿਆ ਸ੍ਰੀ ਸੀ.ਰਾਊਲ ਨੂੰ ਆਦੇਸ਼ ਦਿੱਤੇ ਜਾਣ ਦੀ ਗੱਲ ਕਹੀ ਹੈ। ਅੱਜ ਇਥੇ ਪੱਤਰਕਾਰਾਂਨਾਲ ਗੱਲਬਾਤ ਕਰਦਿਆਂ ਆਰ.ਟੀ.ਆਈ ਕਾਰਕੁੰਨ ਸ੍ਰੀ ਜਸਪਾਲ ਸਿੰਘ ਜੱਸੀ ਨੇ ਉਨਾਂ (ਜੱਸੀ) ਦੇ ਈਮੇਲ ਐਡਰੈਸ ਉਪਰ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੇ ਨਾਮ ਹੇਠ ਆਈ ‘ਈ-ਮੇਲ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਤੰਬਰ 2015 ’ਚ ਉਨਾਂ ਵੱਲੋ ਉਕਤ ਪ੍ਰਿੰਸੀਪਲ ਦੁਆਰਾ ਬੋਹਾ ਦਾ ਸ.ਸ.ਸ (ਮੁੰਡੇ) ਵਿਖੇ ਪ੍ਰਿੰਸੀਪਲ ਦੇ ਅਹੁੰਦੇ ’ਤੇ ਰਹਿੰਦਿਆਂ ਅੱਜ ਕੱਲ ਸਿੱਖਿਆ ਵਿਭਾਗ ਚ ਏ.ਡੀ.ਪੀ.ਆਈ ਵਜੋ ਤਾਇਨਾਤ ਅਧਿਕਾਰੀ ਸ੍ਰੀ ਵਿਜੇ ਕੁਮਾਰ ਦੁਆਰਾ ਲੱਖਾਂ ਰੁਪਏ ਦੇ ਘਪਲੇ ਕੀਤੇ ਜਾਣ ਬਾਰੇ ਪੁਖਤਾ ਸਬੂਤਾਂ ਸਮੇਤ ਚਿੱਠੀ ਭੇਜੀ ਸੀ, ਜਿਸ ਡਿਸਪੈਚ ਨੰ: 22103 ਮੁਹਈਆ ਕਰਵਾਇਆ ਗਿਆ ਅਤੇ ਇਸ ਉਪਰੰਤ ਉ¤ਪ ਮੁੱਖ ਮੰਤੀਰੀ ਸ੍ਰ.ਬਾਦਲ ਨੇ ਡਿਪਟੀ ਕਮਿਨਰ ਮਾਨਸਾ ਸ੍ਰ.ਭੁਪਿੰਦਰ ਸਿੰਘ ਰਾਏ ਨੂੰ ਮਾਮਲੇ ਦੀ ਪੜਤਾਲ ਕੀਤੇ ਜਾਣ ਬਾਰੇ ਲਿਖਿਆ ਗਿਆ ਸੀ। ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰੀ ਡਿਸਪੈਚ ਨੰ:20300 ਮਿਤੀ 21.10.2015 ਰਾਂਹੀ ਜਵਾਬੀ ਕਾਰਵਾਈ ’ਚ ਉ¤ਪ ਮੁੱਖ ਮੰਤਰੀ ਨੂੰ ਉਕਤ ਪ੍ਰਿੰਸੀਪਲ ਦੁਆਰਾ ਕੀਤੀ 20 ਲੱਖ 88 ਹਜਾਰ 15 ਰੁਪਏ ਦੀ ਕੀਤੀ ‘ਹੇਰਾਫੇਰੀ’ ਬਾਰੇ ਜਾਣੂ ਕਰਵਾਉਦਿਆਂ ਪੜਤਾਲੀਆ ਰਿਪੋਰਟ ਅਗਲੇਰੀ ਯੋਗ ਕਾਰਵਾਈ ਹਿੱਤ, ਪ੍ਰਮੁੱਖ ਸਿੱਖਿਆ ਸਕੱਤਰ ਸਮੇਤ ਹੋਰ ਉ¤ਚ ਅਧਿਕਾਰੀਆਂ ਨੂੰ ਭੇਜੇ ਜਾਣ ਬਾਰੇ ਵੀ ਜਿਕਰ ਕੀਤਾ ਸੀ। ਆਰ.ਟੀ.ਆਈ ਕਾਰਕੁੰਨ ਸ੍ਰ.ਜਸਪਾਲ ਸਿੰਘ ਜੱਸੀ ਨੇ ਕਿਹਾ ਕਿ ਉਕਤ ਮਾਮਲੇ ਚ ਸ਼ਿਕਾਇਤ ਨੰ: 22103 ਦੇ ਸਬੰਧ ਚ ਡਿਪਟੀ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੁਆਰਾ ਮੁਹਈਆ ਕਰਾਵਈ ਜਾਣਕਾਰੀ ਸੰਤੁਸ਼ਟੀ ਜਨਕ ਇਸ ਕਰਕੇ ਨਹੀ ਸੀ ਕਿ ਮਿਤੀ 16 ਸਤੰਬਰ 2015 ਨੂੰ ਮਾਮਲੇ ਦੀ ਪੜਤਾਲ ਉਪਰੰਤ ਉਕਤ ਪ੍ਰਿੰਸੀਪਲ ਦੁਆਰਾ ਸਕੂਲ ਦੇ ਫੰਡਾਂ ਚ ਕੀਤੇ 20 ਲੱਖ 88 ਹਜਾਰ 15 ਰੁਪਏ ਦੇ ਗਬਨ ਦਾ ਮਾਮਲਾ ਚਿੱਟੇ ਦਿਨ ਵਾਂਗ ਸਾਫ ਹੋ ਗਿਆ ਸੀ ਅਤੇ ਪੜਤਾਲ ਦੇ ਲੱਗਭੱਗ 80 ਦਿਨ ਗੁਜਰਨ ਉਪਰੰਤ ਵੀ ਕਥਿਤ ਦੋਸ਼ੀ ਵਿਰੁੱਧ ਕਾਰਵਾਈ ‘ਜੀਰੋ’ ਸੀ।ਜਿਸ ਬਾਰੇ ਉਨਾਂ ਉ¤ਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਨੂੰ ਮੁੜਵੀ ਚਿੱਟੀ ਮਿਤੀ 25/11/2015 ਨੂੰ ਲਿਖੀ ਸੀ, ਜਿਸ ਦਾ ਡਿਸਪੈਚ ਨੰ: 27899 (ਉ¤ਪ ਮੁੱਖ ਮੰਤਰੀ ਦੇ ਦਫਤਰ ਦਾ ਡਿਸਪੈਚ) ਮੁਹਈਆ ਕਰਵਾਇਆ ਗਿਆ ਹੈ।



