Skip to content
Independent perspectives. Global stories.
BREAKING

ਥਾਣਾ ਸਾਂਝ ਕੇਂਦਰ ਸਦਰ ਬੁਢਲਾਡਾ ਵੱਲੋਂ ਪਿੰਡ ਬੋੜਾਵਾਲ ਦੀ ਪੰਚਾਇਤ ਅਤੇ ਮੋਹਤਵਰਾਂ ਨੂੰ ਸਾਂਝ ਕੇਂਦਰ ਦੀ ਜਾਣਕਰੀ ਦਿੱਤੀ

Share this story

ਬੁਢਲਾਡਾ, 30 ਨਵੰਬਰ (ਕੁਲਦੀਪ ਸ਼ੀਮਾਰ)- ਸਹਾਇਕ ਥਾਣੇਦਾਰ ਪਵਿੱਤਰ ਸਿੰਘ ਇੰਚਾਰਜ ਸਾਂਝ ਕੇਂਦਰ ਸਦਰ ਨੇ ਪਿੰਡ ਬੋੜਾਵਾਲ ਦੀ ਪੰਚਾਇਤ ਅਤੇ ਹੋਰ ਮੋਹਤਵਰ ਵਿਅਕਤੀਆਂ ਦੀ ਦਫਤਰ ਵਿਖੇ ਇਕੱਤਰਤਾ ਕਰਕੇ ਸਾਂਝ ਕੇਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ 27 ਸੁਵਿਧਾਵਾਂ ਜਿਵੇ ਕਿ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣਾ, ਐਫ.ਆਈ.ਆਰ. ਦੀ ਕਾਪੀ ਲੈਣ ਸਬੰਧੀ ਅਤੇ ਵੈਰੀਫਿਕੇਸ਼ਨਾਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਰਕਾਰੀ ਫੀਸ ਅਤੇ ਸਮੇਂ ਬਾਰੇ ਵੀ ਜਾਣੂ ਕਰਵਾਇਆਂ ਗਿਆ ਅਤੇ ਇਸ ਤੋਂ ਇਲਾਵਾ ਪਾਸਪੋਰਟ ਦੀ ਵੈਰੀਫਿਕੇਸ਼ਨ ਸਬੰਧਤ ਵਿਕਅਤੀ ਦੇ ਘਰ ਜਾ ਕੇ ਕਰਨ ਬਾਰੇ ਦੱਸਿਆ ਗਿਆ। ਇਸ ਮੌਕੇ ਪਵਿੱਤਰ ਸਿੰਘ ਵੱਲੋਂ ਪੰਚਾਇਤ ਕੋਲੋ ਪਿੰਡ ਵਿੱਚ ਨਸ਼ਿਆ ਰੋਕਥਾਮ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਕੱਤਰਤਾ ਮੌਕੇ ਸਰਪੰਚ ਸੂਰਤਾ ਸਿੰਘ, ਮੰਗਲ ਸਿੰਘ ਪੰਚ, ਗੁਰਪਾਲ ਸਿੰਘ ਪੰਚ, ਤੇਜ ਸਿੰਘ ਪੰਚ, ਅਤੇ ਹੋਰ ਮੋਹਤਵਰ ਵਿਅਕਤੀ ਵੀ ਹਾਜ਼ਰ ਸਨ।

WRITTEN BY