Skip to content
Independent perspectives. Global stories.
BREAKING

ਬਠਿੰਡਾ ’ਚ ਰੈਲੀ ਕਰਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣਗੇ ਕੈਪਟਨ ਅਮਰਿੰਦਰ

Share this story

ਚੰਡੀਗੜ੍ਹ, 28 ਨਵੰਬਰ (ਪੀ. ਟੀ.)- ਕੈਪਟਨ ਅਮਰਿੰਦਰ ਸਿੰਘ ਬਠਿੰਡਾ ਵਿਖੇ ਵਿਸ਼ਾਲ ਰੈਲੀ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣਗੇ।ਰੈਲੀ ਦੀ ਤਾਰੀਖ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਹ ਫੈਸਲਾ ਅ¤ਜ ਨਵੀਂ ਦਿ¤ਲੀ ਵਿਖੇ ਕੈਪਟਨ ਅਮਰਿੰਦਰ ਨੂੰ ਮਿਲਣ ਵਾਲੇ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਲਿਆ ਗਿਆ। ਇਸ ਲੜੀ ਹੇਠ ਕਿਉਂਕਿ ਅਹੁਦਾ ਸੰਭਾਲਣ ਲਈ ਸਮਾਰੋਹ ਦੌਰਾਨ ਵ¤ਡੀ ਗਿਣਤੀ ’ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ ਅਤੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਭਾਰੀ ਰਸ਼ ਨੂੰ ਨਹੀਂ ਸੰਭਾਲ ਸਕਦਾ, ਜਿਸ ਕਾਰਨ ਇਸ ਸਮਾਰੋਹ ਨੂੰ ਬਠਿੰਡਾ ਰੈਲੀ ਵਜੋਂ ਅਯੋਜਿਤ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ 2 ਦਸੰਬਰ, ਬੁ¤ਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮਤੀਰਥ ਵਿਖੇ ਮ¤ਥਾ ਟੇਕਣਗੇ।

WRITTEN BY