ਮਾਨਸਾ, 28 ਨਵੰਬਰ (ਪੱਤਰ ਪ੍ਰੇਰਕ)- ਪ੍ਰਵੇਸ ਪ੍ਰੋਜੈਕਟ ਤਹਿਤ ਅੱਜ ਜਿਲ੍ਹੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਹੋਏ ਹੱਥ ਲਿਖਤ ਮੈਗਜ਼ੀਨ ਰਿਲੀਜ ਸਮਾਰੋਹਾਂ ਦੌਰਾਨ ਨੰਨੇ ਬੱਚੇ ਸਹਿਤਕ ਤੇ ਸੱਭਿਆਚਾਰ ਰੰਗ ਵਿੱਚ ਰੰਗੇ ਰਹੇ। ਆਪਣੀਆਂ ਖੂਬਸੂਰਤ ਹੱਥ ਲਿਖਤਾ ਵਾਲੇ ਮੈਗਜੀਨਾਂ ਨੂੰ ਰਿਲੀਜ਼ ਹੁੰਦਿਆਂ ਦੇਖ ਉਹ ਬਾਗੋ ਬਾਗ ਸਨ। ਉਨ੍ਹਾਂ ਗੀਤ, ਸਕਿੱਟ, ਕੋਰੀਓਗ੍ਰਾਫੀ ਅਤ ਹੋਰ ਸਹਿਤਕ, ਸੱਭਿਆਚਾਰ ਮੁਕਾਬਲਿਆਂ ਵਿੱਚ ਆਪਣੀ ਕਮਾਲ ਭਰੀ ਕਾਰਗੁਜਾਰੀ ਦਾ ਪ੍ਰਦਰਸ਼ਨ ਕੀਤਾ। ਮਾਪਿਆਂ ਦੀ ਹਾਜ਼ਰੀ ਵਿੱਚ ਅਧਿਆਪਕਾਂ ਨੇ ਅਹਿਦ ਲਿਆ ਕਿ ਉਹ ਨੰਨੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਕੋਈ ਕਸਰ ਨਹੀਂ ਛੱਡਣਗੇ। ਅੱਜ ਵੱਖ-ਵੱਖ ਸਮਾਗਮਾਂ ਦੌਰਾਨ ਬੱਚਿਆ ਨੇ ਸਕਿੱਟ, ਕੋਰੀਓਗ੍ਰਾਫੀ ਰਾਹੀ ਸਵੱਛਤਾ ਦਾ ਵੀ ਹੋਕਾ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ਸਾਰੇ ਦੇ ਸਾਰੇ 297 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਵੱਛਤਾਂ ਕਲੱਬ ਬਣੇ ਹੋਏ ਜਿਨ੍ਹਾਂ ਦੀ ਅਗਵਾਈ ਵਿੱਚ ਸਕੂਲਾਂ,ਪਿੰਡਾਂ ਵਿੱਚ ਸਵੱਛਤਾ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਜਿਲ੍ਹਾ ਸਿੱਖਿਆ ਅਫ਼ਸਰ ਜਸਪ੍ਰੀਤ ਸਿੰਘ ਅਤੇ ਜਿਲ੍ਹਾ ਪ੍ਰਵੇਸ਼ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਪਿੰਡ ਉ¤ਭਾ ਬੁਰਜ ਢਿੱਲਵਾਂ ਵਿਖੇ ਹੋਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵੇਸ਼ ਪ੍ਰੋਜੈਕਟ ਪ੍ਰਾਇਮਰੀ ਸਿੱਖਿਆ ਲਈ ਵਰਦਾਨ ਸਾਬਤ ਹੋਇਆ ਹੈ। ਜਿਸ ਦੌਰਾਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਕਾਇਦਾ ਰੂਪ ਵਿੱਚ ਇੱਕ ਲਿਖਤੀ ਮਹੀਨਾਵਾਰ ਏਜੰਡਾ ਤਹਿਤ ਸਵੇਰ ਸਭਾ ਤੋਂ ਲੈ ਕੇ ਸਾਰੀ ਛੁੱਟੀ ਤੱਕ ਇੱਕ ਯੋਜਨਾਬੰਦ ਤਰੀਕੇ ਨਾਲ ਅਧਿਆਪਕਾਂ ਵੱਲੋਂ ਸਮਾਪਿਤ ਭਾਵਨਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨਾ ਮਾਂ ਬੋਲੀ ਪੰਜਾਬੀ ਲਈ ਸਮਰਪਿਤ ਰਿਹਾ ਅਤੇ ਇਸ ਲਿਖਤੀ ਏਜੰਡੇ ਨੂੰ ਸਾਹਮਣੇ ਰੱਖਕੇ ਵੱਖ ਵੱਖ ਮੁਕਾਬਲੇ ਵੀ ਨਿੱਤ ਦਿਨ ਹੁੰਦੇ ਰਹੇ। ਉ¤ਭਾ ਵਿਖੇ ਹੋਏ ਸਮਾਗਮ ਦੌਰਾਨ ਬੱਚਿਆਂ ਵੱਲੋਂ ਸਵੱਛਤਾ ਸਬੰਧੀ ਇੱਕ ਸਕਿੱਟ ਦੀ ਪੇਸ਼ਕਾਰੀ ਕਰਦਿਆਂ ਲੋਕਾਂ ਨੂੰ ਸਵੱਛਤਾ ਸਬੰਧੀ ਚੇਤਨਤਾ ਦਾ ਹੋਕਾ ਦਿੱਤਾ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਗੀਤ ਸੰਗੀਤ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ। ਸਮਾਗਮ ਦੌਰਾਨ ਸੀ.ਐਚ.ਟੀ. ਮੈਡਮ ਬਲਵੰਤ ਕੌਰ, ਪ੍ਰਿੰਸੀਪਲ ਰਾਜ ਕੁਮਾਰ, ਚੇਅਰਮੈਨ ਬਾਜ ਸਿੰਘ, ਗੁਰਜੀਤ ਸਿੰਘ, ਜਗਜੀਵਨ ਸਿੰਘ ਆਲੀਕੇ, ਵਿਜੈ ਕੁਮਾਰ, ਮੈਡਮ ਬਿੰਦੂ, ਸੁਖਜਿੰਦਰ ਕੌਰ, ਦਾਨੋ ਕੌਰ ਵੀ ਹਾਜ਼ਰ ਸਨ। ਵੱਖ ਵੱਖ ਸਮਾਗਮਾਂ ਦੌਰਾਨ ਪ੍ਰਵੇਸ਼ ਟੀਮ ਦੇ ਮੈਂਬਰਾਂ ਜਗਤਾਰ ਸਿੰਘ ਔਲਖ, ਹਰਜੀਤ ਸਿੰਘ ਕੈਂਥ, ਜਸਵਿੰਦਰ ਸਿੰਘ, ਸੰਜੀਵ ਸ਼ਰਮਾ, ਬਲਵਿੰਦਰ ਸ਼ਰਮਾ, ਹਰਮੀਤ ਸਿੰਘ ਬਰੇਟਾ, ਸੇਵਾ ਸਿੰਘ ਬੁਢਲਾਡਾ, ਬਲਤੇਜ ਸਿੰਘ ਝੁਨੀਰ, ਸੁਖਪਾਲ ਸਿੰਘ ਸਰੁਦੂਲਗੜ੍ਹ, ਜਸ਼ਨਦੀਪ ਸਿੰਘ, ਨਵਨੀਤ ਕੱਕੜ ਨੇ ਵੀ ਸੰਬੋਧਨ ਕੀਤਾ।



