Skip to content
Independent perspectives. Global stories.
BREAKING

ਹਿੰਦੁਸਤਾਨ ਦੀ ਸਾਰੀ ਫੌਜ ਵੀ ਅ¤ਤਵਾਦੀਆਂ ਤੋਂ ਨਹੀਂ ਬਚਾਅ ਸਕਦੀ : ਫਾਰੂਕ ਅਬਦੁ¤ਲਾ

Share this story

ਜੰਮੂ, 28 ਨਵੰਬਰ (ਪੀ. ਟੀ. ਲਾਇਵ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਫਾਰੂਕ ਅਬਦੁ¤ਲਾ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ’ਤੇ ਦਿ¤ਤੇ ਆਪਣੇ ਬਿਆਨ ‘ਤੇ ਕਾਇਮ ਹਨ।ਫਾਰੂਕ ਨੇ ਕਿਹਾ ਕਿ ਪੀ.ਓ.ਕੇ ਪਾਕਿਸਤਾਨ ਦਾ ਤੇ ਕਸ਼ਮੀਰ ਭਾਰਤ ਦਾ ਹਿ¤ਸਾ ਹੈ ਤੇ ਰਹੇਗਾ। ਉਨ੍ਹਾਂ ਦੇ ਇਸ ਬਿਆਨ ਦੀ ਖਾਸੀ ਆਲੋਚਨਾ ਹੋਈ ਸੀ ਪਰ ਫਾਰੂਕ ਨੇ ਆਪਣੇ ਬਿਆਨ ’ਤੇ ਕਾਇਮ ਰਹਿੰਦੇ ਹੋਏ ਕਿਹਾ ਕਿ ਇਕ ਵਾਰ ਨਹੀਂ ਵਾਰ-ਵਾਰ ਕਹਿੰਦੇ ਹਨ ਕਿ ਇਹ ਰਿਆਸਤ ਇਕ ਨਹੀਂ ਹੋ ਸਕਦੀ, ਨਾ ਭਾਰਤ ਕੋਲ ਦਮ ਹੈ ਤੇ ਨਾ ਪਾਕਿਸਤਾਨ ਕੋਲ।ਫਾਰੂਕ ਨੇ ਇਹ ਵੀ ਕਿਹਾ ਕਿ ਹਿੰਦੁਸਤਾਨ ਦੀ ਸਾਰੀ ਫੌਜ ਵੀ ਆ ਜਾਵੇ ਤਾਂ ਵੀ ਅ¤ਤਵਾਦੀਆਂ ਖਿਲਾਫ ਬਚਾਅ ਨਹੀਂ ਕਰ ਸਕਦੀ।ਇਨ੍ਹਾਂ ਨਾਲ ਗ¤ਲਬਾਤ ਕਰਕੇ ਹੀ ਮਾਮਲਾ ਸੁਲਝਾਇਆ ਜਾ ਸਕਦਾ ਹੈ ਪਰ ਉਹ ਹੋਵੇਗੀ ਨਹੀਂ। ਇਸ ਦੇ ਨਾਲ ਹੀ ਅਬਦੁ¤ਲਾ ਨੇ ਇਹ ਵੀ ਕਿਹਾ ਕਿ ਅ¤ਜ ਤ¤ਕ ਅਸੀਂ ਪੰਡਿਤ ਭਰਾਵਾਂ ਨੂੰ ਵਸਾ ਨਹੀਂ ਸਕੇ। ਨਰਕ ’ਚ ਜਾਣ ਇਹ ਚੋਣਾਂ ਜੋ ਵੰਡਦੀਆਂ ਹਨ।ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਹਨ, ਭਾਰਤੀ ਰਹਿਣਗੇ ਤੇ ਭਾਰਤੀ ਹੋ ਕੇ ਹੀ ਮਰਨਗੇ।ਜ਼ਿਕਰਯੋਗ ਹੈ ਕਿ ਫਾਰੂਕ ਅਬਦੁੱਲਾ ਨੇ ਕੱਲ੍ਹ ਜੰਮੂ ਵਿਖੇ ਕਿਹਾ ਸੀ ‘ਪੀਓਕੇ (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ਪਾਕਿਸਤਾਨ ਵਿੱਚ ਹੈ ਅਤੇ ਰਹੇਗਾ, ਦੂਜੇ ਪਾਸੇ ਜੰਮੂ-ਕਸ਼ਮੀਰ ਭਾਰਤ ਵਿੱਚ ਹੈ ਅਤੇ ਰਹੇਗਾ। ਸਾਨੂੰ ਇਸ ਗੱਲ ਨੂੰ ਸਮਝਣਾ ਪਵੇਗਾ।’ ਜਦ ਇਸ ਗੱਲ ਨੂੰ ਸਪੱਸ਼ਟ ਕਰਨ ਲਈ ਉਨ੍ਹਾਂ ਨੂੰ ਕਿਹਾ ਗਿਆ ਤਾਂ ਫਾਰੂਕ ਨੇ ਕਿਹਾ ‘ਮੈਂ ਇਹ ਗੱਲ ਪਿਛਲੇ ਕਈ ਸਾਲਾਂ ਤੋਂ ਕਹਿ ਰਿਹਾ ਹਾਂ ਕਿ ਪੀਓਕੇ ਭਾਰਤ ਦਾ ਹਿੱਸਾ ਹੈ, ਪਰ ਤੁਸੀਂ ਕੀ ਕਰ ਲਿਆ। ਕੀ ਤੁਸੀਂ ਇਸ ਨੂੰ ਭਾਰਤ ਦੇ ਹਿੱਸੇ ਦੇ ਰੂਪ ਵਿੱਚ ਲੈ ਲਿਆ ਹੈ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਇਸ ਵਿੱਚ ਕੇਵਲ ਲੋਕਾਂ ਦੀਆਂ ਜਾਨਾਂ ਹੀ ਜਾਂਦੀਆਂ ਹਨ। ਫਾਰੂਕ ਅਬਦੁੱਲਾ ਨੇ ਕਿਹਾ ਕਿ ਗੱਲਬਾਤ ਹੀ ਇੱਕੋ-ਇੱਕ ਬਦਲ ਹੈ। ਫਾਰੂਕ ਦੇ ਇਸ ਬਿਆਨ ਨੂੰ ਲੈ ਕੇ ਤਿੱਖੀ ਪ੍ਰਕਿਰਿਆ ਸਾਹਮਣੇ ਆਈ ਹੈ। ਭਾਜਪਾ ਐਮਪੀ ਅਤੇ ਸਾਬਕਾ ਗ੍ਰਹਿ ਸਕੱਤਰ ਆਰ ਕੇ ਸਿੰਘ ਨੇ ਕਿਹਾ ਇਹ ਬੇਕਾਰ ਬਿਆਨ ਹੈ। ਇਹ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ, ਜਿਸ ਉ¤ਪਰ ਪਾਕਿਸਤਾਨ ਨੇ ਨਜਾਇਜ਼ ਤੌਰ ’ਤੇ ਕਬਜ਼ਾ ਕੀਤਾ ਹੋਇਆ ਹੈ। ਜੰਮੂ-ਕਸ਼ਮੀਰ ਦੇ ਡਿਪਟੀ ਮੁੱਖ ਮੰਤਰੀ ਨਿਰਮਲ ਸਿੰਘ ਨੇ ਕਿਹਾ ਕਿ ਸੰਸਦ ਵੱਲੋਂ 1994 ਵਿੱਚ ਜਾਰੀ ਕੀਤੇ ਗਏ ਮਤੇ ਵਿੱਚ ਸਾਫ ਕਿਹਾ ਗਿਆ ਹੈ ਕਿ ਪੀਓਕੇ ਭਾਰਤ ਦਾ ਹਿੱਸਾ ਹੈ। ਦੂਜੇ ਪਾਸੇ ਫਾਰੂਕ ਦੇ ਪੁੱਤਰ ਉਮਰ ਅਬਦੁੱਲਾ ਨੇ ਟਵੀਟ ਕਰਕੇ ਲਿਖਿਆ ਹੈ ‘ਮੈਂ ਇਸ ਗੱਲ ’ਤੇ ਹੈਰਾਨ ਹਾਂ ਕਿ ਚੈਨਲ ਮੇਰੇ ਪਿਤਾ ਦੇ ਵਿਚਾਰ ਨੂੰ ਇਸ ਤਰ੍ਹਾਂ ਲੈ ਰਹੇ ਹਨ, ਜਿਵੇਂ ਉਨ੍ਹਾਂ ਨੇ ਇਹ ਗੱਲ ਪਹਿਲਾਂ ਕਦੇ ਨਹੀਂ ਕਹੀ।’’

WRITTEN BY