ਲੁਧਿਆਣਾ, 27 ਨਵੰਬਰ (ਪੀ. ਟੀ.)- ਪ੍ਰਵਾਸੀ ਭਾਰਤੀਆ ਵ¤ਲੋਂ ਸਰਕਾਰ ਖਿਲਾਫ਼ ਸ਼ੋਸ਼ਲ ਮੀਡੀਆ ਉਪਰ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਦੁਖੀ ਹੋਈ ਸਰਕਾਰ ਵ¤ਲੋਂ ਹੁਣ ਉਨ੍ਹਾਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਖਿਲਾਫ਼ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਅਤੇ ਉਸਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਵ¤ਖ-ਵ¤ਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸ: ਭਰੋਵਾਲ ਦਾ ਕੈਨੇਡਾ ਰਹਿੰਦਾ ਲੜਕਾ ਰਘਵੀਰ ਸਿੰਘ ਭਰੋਵਾਲ ਸ਼ੋਸ਼ਲ ਮੀਡੀਆ ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਚਾਰ ਕਰ ਰਿਹਾ ਸੀ। ਬੀਤੇ ਦਿਨ ਰਘਵੀਰ ਸਿੰਘ ਨੇ ਅਕਾਲੀ ਦਲ ਵ¤ਲੋਂ ਬਠਿੰਡਾ ਵਿਚ ਰ¤ਖੀ ਸਦਭਾਵਨਾ ਰੈਲੀ ਦੇ ਰ¤ਦ ਹੋਣ ਦੀ ਝੂਠੀ ਇਤਲਾਹ ਫੇਸਬੁ¤ਕ ਤੇ ਪਾ ਦਿ¤ਤੀ ਸੀ, ਜਿਸਤੇ ਅਕਾਲੀ ਦਲ ਦਿ¤ਲੀ ਯੂਥ ਵਿੰਗ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਵ¤ਲੋਂਉਸ ਖਿਲਾਫ਼ ਕੇਸ ਦਰਜ ਕਰਵਾ ਦਿ¤ਤਾ ਗਿਆ ਸੀ। ਉਸ ਦਿਨ ਤੋਂ ਹੀ ਸਥਾਨਕ ਪੁਲਿਸ ਵ¤ਲੋਂ ਉਸਦੇ ਪਿਤਾ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਕਥਿਤ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਬੀਤੀ ਰਾਤ ਜਥੇਦਾਰ ਭਰੋਵਾਲ ਅਤੇ ਰਘਵੀਰ ਸਿੰਘ ਭਰੋਵਾਲ ਦੇ ਸਾਲੇ ਜਗਦੀਪ ਸਿੰਘ ਪੁ¤ਤਰ ਪਰਮਿੰਦਰ ਸਿੰਘ ਵਾਸੀ ਪਿੰਡ ਬਿੰਜਲ ਰਾਏਕੋਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਵਾਂ ਖਿਲਾਫ ਧਾਰਾ 294/506/120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵ¤ਲੋਂ ਬਣਾਈ ਕਹਾਣੀ ਅਨੁਸਾਰ ਇਹ ਦੋਵੇਂ ਕਥਿਤ ਦੋਸ਼ੀ ਬੀਤੀ ਰਾਤ ਫਿਰੋਜ਼ਪੁਰ ਰੋਡ ਨੇੜੇ ਸਰਕਾਰ ਖਿਲਾਫ਼ ਗਲਤ ਬਿਆਨਬਾਜ਼ੀ ਕਰ ਰਹੇ ਸਨ ਅਤੇ ਲੋਕਾਂ ਨੂੰ ਸਰਕਾਰ ਖਿਲਾਫ਼ ਭੜਕਾ ਰਹੇ ਸਨ। ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਦੀ ਸ਼ਿਕਾਇਤ ਤੇ ਪੁਲਿਸ ਵ¤ਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਅਸ਼ਵਨੀ ਕੁਮਾਰ ਨੇ ਪੁਲਿਸ ਪਾਸ ਲਿਖਵਾਈ ਮੁ¤¤ਢਲੀ ਰਿਪੋਰਟ ਵਿਚ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਿਸ ਪਾਰਟੀ ਨੂੰ ਧਮਕੀਆਂ ਵੀ ਦਿ¤ਤੀਆਂ। ਪੁਲਿਸ ਇਨ੍ਹਾਂ ਪਾਸੋਂ ਹੋਰ ਪੁ¤ਛ ਪੜਤਾਲ ਕਰ ਰਹੀ ਹੈ।



