ਪਟਿਆਲਾ, 26 ਨਵੰਬਰ (ਪੀ. ਟੀ.)- ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਡੋਪ ਟੈਸਟ ਵਾਲੇ ਬਿਆਨ ‘ਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰ¤ਖੜਾ ਨੇ ਪਲਟਵਾਰ ਕੀਤਾ ਹੈ। ਸ. ਰ¤ਖੜਾ ਨੇ ਕਿਹਾ ਹੈ ਕਿ ਭਗਵੰਤ ਮਾਨ ਨਸ਼ੇ ਦਾ ਇਸ ਕਦਰ ਆਦੀ ਹੈ ਕਿ ਉਹ ਸ਼ਰਾਬ ਪੀਤੇ ਬਗੈਰ ਉ¤ਠ ਨਹੀਂ ਸਕਦਾ ਅਤੇ ਸ਼ਰਾਬ ਦੇ ਨਸ਼ੇ ‘ਚ ਹੀ ਗੁਰਦੁਆਰੇ ਵੀ ਚਲਾ ਜਾਂਦਾ ਹੈ, ਫਿਰ ਉਸ ਦੇ ਮੂੰਹੋਂ ਡੋਪ ਟੈਸਟ ਦੀ ਗ¤ਲ ਕੁਝ ਫ¤ਬਦੀ ਨਹੀਂ।ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਰ¤ਖੜਾ ਨੇ ਇਹ ਬਿਆਨ ਭਗਵੰਤ ਮਾਨ ਦੇ ਉਸ ਬਿਆਨ ਦੇ ਜਵਾਬ ‘ਚ ਦਿ¤ਤਾ ਹੈ, ਜਿਸ ‘ਚ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਮੰਤਰੀਆਂ ਨੂੰ ਡੋਪ ਟੈਸਟ ਕਰਵਾਉਣ ਦਾ ਚੈਲੇਂਜ ਦਿੱਤਾ ਸੀ। ਇਸੇ ਦੌਰਾਨ ਮੁੱਖ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਵੀ ਭਗਵੰਤ ਮਾਨ ਦੀ ਸ਼ਰਾਬ ਦੀ ਮਾੜੀ ਆਦਤ ਉ¤ਤੇ ਤਿੱਖਾ ਵਾਰ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਆਪਣੇ ਅਸਲ ਜੀਵਨ ਵਿੱਚ ਝੰਡਾ ਅਮਲੀ ਬਣ ਚੁੱਕਿਆ ਹੈ।



