ਮੋਗਾ, 26 ਨਵੰਬਰ (ਪੀ. ਟੀ.)- ਪੰਜਾਬ ਦੇ ਮੁ¤ਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਉਪ ਮੁ¤ਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 28 ਨਵੰਬਰ 2015 ਨੂੰ ਇ¤ਥੇ ਹੋਣ ਜਾ ਰਹੀ ‘ਸਦਭਾਵਨਾ ਰੈਲੀ‘ ਅਮਨ ਸਾਂਤੀ, ਤਰ¤ਕੀ ਅਤੇ ਭਾਈਚਾਰਕ ਸਾਂਝ ਦੀ ਮਜਬੂਤੀ ਦਾ ਸੰਦੇਸ਼ ਦੇਵੇਗੀ ਅਤੇ ਇਹ ਰੈਲੀ ਆਪਣੇ ਆਪ ਵਿਚ ਇਤਿਹਾਸਕ ਅਤੇ ਲਾਮਿਸਾਲ ਹੋਵੇਗੀ। ਇ¤ਥੇ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਪੰਜਾਬ ਦੇ ਖੇਤੀਬਾੜੀ ਮੰਤਰੀ ਜ¤ਥੇਦਾਰ ਤੋਤਾ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗ¤ਲ ਆਖੀ। ਇਸ ਮੌਕੇ ਉਨ?ਾਂ ਨਾਲ ਉਪ ਮੁ¤ਖ ਮੰਤਰੀ ਦੇ ਓ.ਐਸ.ਡੀ. ਸ: ਚਰਨਜੀਤ ਸਿੰਘ ਬਰਾੜ ਵੀ ਵਿਸੇਸ਼ ਤੌਰ ‘ਤੇ ਹਾਜ਼ਰ ਸਨ।ਇਸ ਮੌਕੇ ਉਪ ਮੁ¤ਖ ਮੰਤਰੀ ਦੇ ਓ.ਐਸ.ਡੀ. ਸ: ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵ¤ਲੋਂ ਰਾਜ ਵਿਚ ਵਿਕਾਸ ਨੂੰ ਮੁ¤ਖ ਤਰਜੀਹ ਦਿ¤ਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦਾ ਧਿਆਨ ਭਟਕਾਉਣ ਲਈ ਹੀ ਵਿਰੋਧੀ ਧਿਰਾਂ ਵ¤ਲੋਂ ਪੰਜਾਬ ਦੀ ਤਰ¤ਕੀ ਵਿਚ ਰੁਕਾਵਟਾਂ ਪਾਉਣ ਦੀਆਂ ਕੋਸੀਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਬਰਜਿੰਦਰ ਸਿੰਘ ਬਰਾੜ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ, ਮੇਅਰ ਸ੍ਰੀ ਅਕਸ਼ਿਤ ਜੈਨ, ਸ੍ਰੀ ਰਣਵਿੰਦਰ ਸਿੰਘ ਰਾਮੂੰਵਾਲਾ, ਸ੍ਰ. ਗੁਰਿੰਦਰਜੀਤ ਸਿੰਘ ਬ¤ਬਲੂ, ਸ੍ਰ. ਰਾਜਿੰਦਰ ਸਿੰਘ ਡ¤ਲਾ, ਸ੍ਰ. ਗੁਰਜੰਟ ਸਿੰਘ, ਪਾਰਟੀ ਦੇ ਪੀ. ਆਰ. ਓ. ਸ੍ਰ. ਗੁਰਦੇਵ ਸਿੰਘ ਅਤੇ ਹੋਰ ਹਾਜ਼ਰ ਸਨ।



