ਨਵੀਂ ਦਿੱਲੀ, 26 ਨਵੰਬਰ (ਪੀ. ਟੀ. ਲਾਇਵ)- ਸੰਸਦ ਦੇ ਸਰਦ ਰੁਤ ਦੇ ਸਮਾਗਮ ਦੇ ਪਹਿਲੇ ਦਿਨ ਅੱਜ ਲੋਕਸਭਾ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਉ¤ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਭੜਕ ਉਠੀ, ਜਿਸ ’ਤੇ ਉਨ੍ਹਾਂ ਪਲਟਵਾਰ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਸੰਵਿਧਾਨ ਦੇ ਨਿਰਮਾਣ ਵਿੱਚ ਕਿਸੇ ਤਰ੍ਹਾਂ ਦੀ ਭੂਮੀਕਾ ਨਹੀਂ ਨਿਭਾਈ ਅੱਜ ਉਹ ਸੰਵਿਧਾਨ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸੰਵਿਧਾਨ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਜੇਕਰ ਲਾਗੂ ਕਰਨ ਵਾਲਿਆਂ ਦੀ ਨੀਅਤ ਠੀਕ ਨਹੀਂ ਹੈ ਤਾਂ ਉਸ ਦਾ ਅਸਰ ਗਲਤ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ’ਚ ਜੋ ਕੁਝ ਵੀ ਦੇਖਿਆ ਗਿਆ ਉਹ ਸੰਵਿਧਾਨ ਦੇ ਵਿਰੁੱਧ ਹੈ। ਅੱਜ ਖੁਸ਼ੀ ਅਤੇ ਦੁੱਖ ਦਾ ਦਿਨ ਹੈ। ਦੁਖ ਇਸ ਲਈ ਕਿ ਜਿਨ੍ਹਾਂ ਨੇ ਸੰਵਿਧਾਨ ਦਾ ਨਿਰਾਮਣ ਕੀਤਾ ਉਨ੍ਹਾਂ ਆਦਰਸ਼ਾਂ ਉ¤ਪਰ ਖਤਰਾ ਮੰਡਰਾ ਰਿਹਾ ਹੈ। ਸੰਵਿਧਾਨ ਸਭਾ ਨੂੰ ਕਦਮ-ਕਦਮ ’ਤੇ ਜਿਨ੍ਹਾਂ ਵਿਅਕਤੀਆਂ ਦਾ ਸਮਰਥਨ ਮਿਲਿਆ ਉਹ ਸਨ- ਡਾ. ਰਾਜਿੰਦਰ ਪ੍ਰਸਾਦ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਬਾਬਾ ਸਾਹਿਬ ਡਾ. ਭੀਮ ਜੀ ਰਾਓ ਅੰਬੇਦਕਰ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦਾ ਇਤਿਹਾਸ ਪੁਰਾਣਾ ਹੈ ਅਤੇ ਆਜ਼ਾਦੀ ਸੰਗਰਾਮ ਨਾਲ ਜੁੜਿਆ ਹੋਇਆ ਹੈ।ਇਸ ਤੋਂ ਪਹਿਲਾਂ ਸੰਵਿਧਾਨ ਦਿਵਸ ਉ¤ਤੇ ਲੋਕਸਭਾ ਵਿੱਚ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਜੀ ਰਾਓ ਅੰਬੇਡਕਰ ਨੇ ਜਿਹੜਾ ਸੁਪਨਾ ਦੇਖਿਆ ਉਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਕੱਲ੍ਹ ਦੇਸ਼ ਵਿੱਚ ਇੱਕ ਨਵੇਂ ਤਰ੍ਹਾਂ ਦੀ ਲਹਿਰ ਵਗ ਰਹੀ ਹੈ, ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਦੇਸ਼ ਅਸਹਿਣਸ਼ੀਲ ਹੋ ਚੁੱਕਾ ਹੈ ਅਤੇ ਇਸ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਪਰ ਸੱਚ ਇਹ ਹੈ ਕਿ ਸਰਕਾਰ ਸੰਵਿਧਾਨਿਕ ਨਿਯਮ ਅਤੇ ਕਾਨੂੰਨਾਂ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਦੇਸ਼ ਦੇ ਬੁਨਿਆਦੀ ਆਦਰਸ਼ਾਂ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀ ਕੀਤਾ ਜਾਵੇਗਾ। ਉਨ੍ਹਾਂ ਆਪੋਜੀਸ਼ਨ ਉ¤ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਜਨੀਤੀ ਵਿੱਚ ਜੇਕਰ ਕਿਸੇ ਸ਼ਬਦ ਦਾ ਸਭ ਤੋਂ ਵਧ ਦੁਰਉਪਯੋਗ ਹੋਇਆ ਹੈ ਤਾਂ ਉਹ ਸ਼ਬਦ ‘ਸੈਕੂਲਰ’ ਹੈ। ਬਾਬਾ ਸਾਹਿਬ ਡਾ. ਅੰਬੇਦਕਰ ਨੇ ਸੰਵਿਧਾਨ ਦੀ ਤਜਵੀਜ਼ ਵੇਲੇ ਇਸ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਇਸ ਦੇਸ਼ ਦੀ ਰਿਵਾਇਤ ਹੀ ਧਰਮ ਨਿਰਪੱਖਤਾ ਦੀ ਰਹੀ ਹੈ। ਸੰਵਿਧਾਨ ਉ¤ਪਰ ਰੱਖੀ ਗਈ ਚਰਚਾ ਦੌਰਾਨ ਕਾਂਗਰਸ ਸੰਸਦੀ ਦਲ ਦੇ ਆਗੂ ਮਲਿਕਅਰਜਨ ਖੜਗੇ ਨੇ ਕਿਹਾ ਕਿ ਜੇਕਰ ਡਾ. ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਸਰਕਾਰ ਨੇ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਭਾਰੀ ਖੂਨ-ਖਰਾਬਾ ਹੋਵੇਗਾ। ਇਸ ਲਈ ਦੁਬਾਰਾ ਸੰਵਿਧਾਨ ਦੀ ਸਮੀਖਿਆ ਦੀ ਗੱਲ ਨਹੀਂ ਹੋਣੀ ਚਾਹੀਦੀ। ਹਾਲਾਂ ਕਿ ਮਲਿਕਅਰਜਨ ਖੜਗੇ ਨੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਦੇ ਬਾਅਦ ਲੋਕਸਭਾ ਸਪੀਕਰ ਮਹਾਜਨ ਨੇ ਖੂਨ-ਖਰਾਬੇ ਨੂੰ ਸੰਸਦ ਦੀ ਕਾਰਵਾਈ ਦੀ ਰਿਕਾਰਡਿੰਗ ’ਚੋਂ ਹਟਾਉਣ ਦਾ ਨਿਰਦੇਸ਼ ਦਿੱਤਾ।



