Skip to content
Independent perspectives. Global stories.
BREAKING

ਭਾਰਤੀ ਹੋਣ ’ਤੇ ਮਾਣ, ਦੇਸ਼ ਨਹੀਂ ਛ¤ਡਾਂਗਾ : ਆਮਿਰ ਖਾਨ

Share this story

ਮੁੰਬਈ, 25 ਨਵੰਬਰ (ਪੀ. ਟੀ.)- ਆਮਿਰ ਖਾਨ ਨੇ ਅਸਹਿਣਸ਼ੀਲਤਾ ਸਬੰਧੀ ਆਪਣੇ ਬਿਆਨ ਨੂੰ ਲੈ ਕੇ ਹੋ ਰਹੇ ਵਿਵਾਦ ’ਤੇ ਅ¤ਜ ਚੁ¤ਪੀ ਤੋੜਦੇ ਹੋਏ ਕਿਹਾ ਕਿ ਉਨ੍ਹਾਂ ਦੀ ਇੰਟਰਵਿਊ ਦੇਖੇ ਬਿਨਾਂ ਕੁਝ ਲੋਕ ਵਿਵਾਦ ਕਰ ਰਹੇ ਹਨ। ਉਨ੍ਹਾਂ ਨੂੰ ਭਾਰਤੀ ਹੋਣ ‘ਤੇ ਮਾਣ ਹੈ ਤੇ ਉਹ ਦੇਸ਼ ਛ¤ਡਣ ਨਹੀਂ ਜਾ ਰਹੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਅਜਿਹਾ ਕੋਈ ਇਰਾਦਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹਨ। ਆਮਿਰ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਹੋਣ ‘ਤੇ ਮਾਣ ਹੈ ਤੇ ਇਸ ਲਈ ਉਨ੍ਹਾਂ ਨੂੰ ਕਿਸੇ ਦਾ ਸਰਟੀਫਿਕੇਟ ਨਹੀਂ ਚਾਹੀਦਾ। ਰੌਲਾ ਪਾਉਣ ਵਾਲੇ ਉਨ੍ਹਾਂ ਨੂੰ ਸਹੀ ਸਾਬਤ ਕਰ ਰਹੇ ਹਨ।ਆਮਿਰ ਨੇ ਕਿਹਾ ਕਿ ਗਾਲ੍ਹਾਂ ਦੇਣ ਵਾਲੇ ਉਨ੍ਹਾਂ ਨੂੰ ਸਹੀ ਸਾਬਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਨ ਦੀ ਗ¤ਲ ਕਹਿਣ ‘ਤੇ ਉਨ੍ਹਾਂ ਨੂੰ ਗਾਲ੍ਹਾਂ ਦਿ¤ਤੀਆਂ ਜਾ ਰਹੀਆਂ ਹਨ।ਨਾ ਉਨ੍ਹਾਂ ਦਾ ਤੇ ਨਾ ਹੀ ਉਨ੍ਹਾਂ ਦੀ ਪਤਨੀ ਦਾ ਦੇਸ਼ ਛ¤ਡਣ ਦਾ ਕੋਈ ਇਰਾਦਾ ਹੈ।

WRITTEN BY