Skip to content
Independent perspectives. Global stories.
BREAKING

ਸੰਸਦ ਦਾ ਸਰਦ ਰੁਤ ਸਮਾਗਮ ਅੱਜ ਤੋਂ: ਸਰਕਾਰ ਅਸਹਿਣਸ਼ੀਲਤਾ ’ਤੇ ਬਹਿਸ ਲਈ ਤਿਆਰ

Share this story

ਨਵੀਂ ਦਿੱਲੀ, 25 ਨਵੰਬਰ (ਪੀ. ਟੀ. ਲਾਇਵ)- ਸੰਸਦ ਦੇ ਵੀਰਵਾਰ ਤੋਂ ਸ਼ੁਰੂ ਹੋ ਰਹੇ ਸਰਦ ਰੁਤ ਦੇ ਸਮਾਗਮ ਵਿੱਚ ਜਿੱਥੇ ਆਪੋਜੀਸ਼ਨ ਅਸਹਿਣਸ਼ੀਲਤਾ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਣ ਦੇ ਲਈ ਤਿਆਰ ਹੈ। ਉ¤ਥੇ ਸਰਕਾਰ ਕਿਸੇ ਵੀ ਤਰ੍ਹਾਂ ਗੁਡਜ ਐਂਡ ਸਰਵਿਜ਼ ਟੈਕਸ (ਜੀਐਸਟੀ) ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ। ਦੂਜੇ ਪਾਸੇ ਸਰਬ ਪਾਰਟੀ ਮੀਟਿੰਗ ਵਿੱਚ ਆਪੋਜੀਸ਼ਨ ਨੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਆਪੋਜੀਸ਼ਨ ਸੰਸਦ ਦੇ ਦੋਨਾਂ ਸਦਨਾਂ ਵਿੱਚ ਅਸਹਿਣਸ਼ੀਲਤਾ ਦੇ ਮੁੱਦੇ ’ਤੇ ਬਹਿਸ ਚਾਹੁੰਦੀ ਹੈ। ਕਾਂਗਰਸ ਨੇ ਲੋਕਸਭਾ ਵਿੱਚ ਤੇ ਜਨਤਾ ਦਲ (ਯੂ) ਅਤੇ ਸੀਪੀਐਮ ਨੇ ਰਾਜਸਭਾ ਵਿੱਚ ਬਹਿਸ ਲਈ ਅਸਹਿਣਸ਼ੀਲਤਾ ਉ¤ਤੇ ਪ੍ਰਸਤਾਵ ਪਾਸ ਕਰਨ ਦੇ ਲਈ ਨੋਟਿਸ ਦਿੱਤਾ ਹੈ। ਸਰਕਾਰ ਨੂੰ ਸ਼ੱਕ ਹੈ ਕਿ ਆਪੋਜੀਸ਼ਨ ਇਸ ਮੁੱਦੇ ਉ¤ਤੇ ਇੱਕਜੁਟ ਰਹੇਗੀ ਅਤੇ ਆਪੋਜੀਸ਼ਨ ਨੂੰ ਜ਼ਿਆਦਾ ਨਾਰਾਜ਼ ਕਰਨਾ ਵੀ ਠੀਕ ਨਹੀਂ, ਕਿਉਂਕਿ ਸਰਕਾਰ ਨੇ ਜੀਐਸਟੀ ਬਿੱਲ ਪਾਸ ਕਰਵਾਉਣਾ ਹੈ। ਜਿੱਥੋਂ ਤੱਕ ਜੀਐਸਟੀ ਬਿੱਲ ਦੀ ਗੱਲ ਹੈ ਸਰਕਾਰ ਨੂੰ ਤ੍ਰਿਣਮੂਲ ਕਾਂਗਰਸ ਦਾ ਸਾਥ ਮਿਲ ਰਿਹਾ ਹੈ। ਇਨ੍ਹਾਂ ਰਾਜਾਂ ਨੂੰ ਲਗਦਾ ਹੈ ਕਿ ਜੀਐਸਟੀ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ।ਵਿਉਂਤਬੰਦੀ ਸਬੰਧੀ ਕਾਂਗਰਸ ਹਾਲੇ ਖਾਮੋਸ਼- ਕਾਂਗਰਸ ਨੇ ਇਸ ਸਬੰਧ ਵਿੱਚ ਸੰਸਦ ਵਿੱਚ ਕੀ ਨੀਤੀ ਅਪਨਾਉਣੀ ਹੈ ਹਾਲੇ ਖਾਮੋਸ਼ੀ ਧਾਰੀ ਹੋਈ ਹੈ। ਰਾਹੁਲ ਗਾਂਧੀ ਨੇ ਜੀਐਸਟੀ ਨੂੰ ਪਾਸ ਕਰਵਾਉਣ ਦੇ ਲਈ ਇਹ ਮੰਗਾਂ ਰੱਖੀਆਂ ਹਨ- ਕਿਸੇ ਵਸਤੂ ਉ¤ਪਰ ਕਿੰਨਾ ਟੈਕਸ ਵਧੇਗਾ ਇਸ ਦੇ ਲਈ ਸੰਸਦ ਨੂੰ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਸੂਬੇ ਅਤੇ ਕੇਂਦਰ ਵਿਚਾਲੇ ਵਿਵਾਦ ਉ¤ਤੇ ਕਿਸ ਦੀ ਚੱਲੇਗੀ ਹਾਲੇ ਕੇਂਦਰ ਬਹੁਮਤ ਵਿੱਚ ਹੈ। ਕੋਈ ਵਸਤੂ ਜਿੰਨੇ ਸੂਬਿਆਂ ਵਿੱਚੋਂ ਲੰਘੇਗੀ ਤਾਂ ਉਨ੍ਹਾਂ ਸੂਬਿਆਂ ਨੂੰ ਇੱਕ ਫੀਸਦੀ ਦਾ ਹਿੱਸਾ ਮਿਲੇਗਾ। ਕਾਂਗਰਸ ਇਸ ਨੂੰ ਬਦਲਣਾ ਚਾਹੁੰਦੀ ਹੈ। ਇਸ ਵਿੱਚੋਂ ਜਿਹੜੇ ਉਤਪਾਦਕ ਸੂਬੇ ਹਨ ਉਨ੍ਹਾਂ ਨੂੰ ਫਾਇਦਾ ਹੈ ਅਤੇ ਮਾਲੀ ਤੌਰ ’ਤੇ ਕਮਜ਼ੋਰ ਸੂਬਿਆਂ ਨੂੰ ਨੁਕਸਾਨ। ਸਰਕਾਰ ਦੀ ਮੁਸ਼ਕਿਲ ਇਹ ਹੈ ਕਿ ਇਸ ਸੰਵਿਧਾਨ ਸੰਸ਼ੋਧਨ ਬਿੱਲ ਹੈ, ਜਿਹੜਾ ਆਪੋਜੀਸ਼ਨ ਦੀ ਮਨਜ਼ੂਰੀ ਤੋਂ ਬਿਨਾ ਪਾਸ ਨਹੀਂ ਹੋ ਸਕਦਾ। ਇਸ ਨੂੰ 15 ਸੂਬਿਆਂ ਵਿੱਚ ਵੀ ਮਨਜ਼ੂਰੀ ਲੈਣੀ ਹੋਵੇਗੀ। ਸਰਕਾਰ ਚਾਹੁੰਦੀ ਹੈ ਕਿ ਇਹ ਸਭ ਮਾਰਚ ਮਹੀਨੇ ਤੋਂ ਪਹਿਲਾਂ ਹੋ ਜਾਵੇ ਤਾਂ ਕਿ 1 ਅਪ੍ਰੈਲ 2016 ਤੋਂ ਇਸ ਨੂੰ ਲਾਗੂ ਕਰਵਾਇਆ ਜਾ ਸਕੇ। ਇਹੋ ਵਜ੍ਹਾ ਹੈ ਕਿ ਜੀਐਸਟੀ ਬਾਰੇ ਦੋਨਾਂ ਧਿਰਾਂ ਵਿਚਾਲੇ ਸੌਦੇਬਾਜ਼ੀ ਦਾ ਸਿਲਸਿਲਾ ਜਾਰੀ ਹੈ।

WRITTEN BY