Skip to content
Independent perspectives. Global stories.
BREAKING

ਅਮਰਿੰਦਰ ਕਾਂਗਰਸ ਦੀ ਬਠਿੰਡਾ ਰੈਲੀ ਦੀ ਮਿਤੀ ਐਲਾਨਣ : ਸੁਖਬੀਰ

Share this story

ਚੰਡੀਗੜ੍ਹ, 25 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅ¤ਜ ਕਾਂਗਰਸੀ ਆਗੂ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਦਭਾਵਨਾ ਰੈਲੀ ਦਾ ਮੁਕਾਬਲਾ ਕਰਨ ਲਈ ਆਪਣੀ ਸੰਭਾਵੀਂ ਬਠਿੰਡਾ ਰੈਲੀ ਦੀ ਮਿਤੀ ਤੇ ਸਮਾਂ ਐਲਾਨ ਕਰੇ ਅਤੇ ਇਸ ਦੀ ਬਜਾਏ ਖੁਦ ਨੂੰ ਔਖੀ ਸਥਿਤੀ ਵਿ¤ਚੋਂ ਕ¤ਢਣ ਲਈ ਫੋਕੀਆਂ ਫੜ੍ਹਾਂ ਨਾ ਮਾਰੇ।ਇ¤ਥੇ ਜਾਰੀ ਇ¤ਕ ਬਿਆਨ ਵਿ¤ਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਾਂਗਰਸੀ ਆਗੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੇ ਮਾਣਮ¤ਤੇ ਲੋਕਾਂ ਦਾ ਇਹ ਕਹਿ ਕੇ ਅਪਮਾਨ ਨਾ ਕਰੇ ਕਿ ਉਨ੍ਹਾਂ ਨੂੰ ਸਦਭਾਵਨਾ ਰੈਲੀ ਵਿ¤ਚ ਸ਼ਾਮਲ ਹੋਣ ਲਈ ਜ਼ੋਰ ਜਬਰਦਸਤੀ ਕੀਤੀ ਗਈ ਸੀ। ਸ. ਬਾਦਲ ਨੇ ਕਿਹਾ ਕਿ, ‘‘ਤੁਸੀਂ ਅਕਾਲੀ ਦਲ ‘ਤੇ ਸਿਆਸੀ ਹਮਲੇ ਕਰਲ ਲਈ ਆਜ਼ਾਦ ਹੋ ਪਰ ਪੰਜਾਬੀਆਂ ਦੇ ਮਾਣ ‘ਤੇ ਇਹ ਦਾਅਵੇ ਕਰਕੇ ਹਮਲਾ ਨਾ ਕਰੋ ਕਿ ਉਨ੍ਹਾ ਨੂੰ ਉਨ੍ਹਾਂ ਦੀ ਇ¤ਛਾ ਦੇ ਖਿਲਾਫ ਇ¤ਕ ਜਨਤਕ ਰੈਲੀ ਵਿ¤ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ।‘‘ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਤ¤ਥ ਨਾਲ ਕਿ ਆਜ਼ਾਦ ਨਿਗਰਾਨਾਂ ਵਲੋਂ ਪੰਜਜ਼ਿਲ੍ਹਿਆਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਦਭਾਵਨਾ ਰੈਲੀ ਵਿ¤ਚ ਠਾਠਾਂ ਮਾਰਦੇ ਇ¤ਕਠ ਦੀ ਗਿਣਤੀ ਦੋ ਲ¤ਖ ਤੋਂ ਜ਼ਿਆਦਾ ਦ¤ਸੀ ਗਈ ਸੀ, ਅਮਰਿੰਦਰ ਪ੍ਰੇਸ਼ਾਨ ਹੋ ਗਿਆ ਹੈ ਅਤੇ ਹੁਣ ਆਪਣੀ ਨਿਰਾਸ਼ਾ ਰੈਲੀ ਵਿ¤ਚ ਹਿ¤ਸਾ ਲੈਣ ਵਾਲੇ ਲੋਕਾਂ ‘ਤੇ ਕ¤ਢ ਰਿਹਾ ਹੈ। ਆਪਣੀਆਂ ਲਗਾਤਾਰ ਨਾਕਾਮੀਆਂ ਦੀ ਭੜਾਸ ਕਾਰਨ ਆਪਣਾ ਸੰਤੁਲਨ ਨਾ ਗਵਾਉਣ ਦੀ ਸਲਾਹ ਅਮਰਿੰਦਰ ਨੂੰ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ, ‘‘ਇਹ ਲੋਕ ਹੀ ਹਨ ਜੋ ਕਿ ਸਰਕਾਰਾਂ ਬਣਾਉਂਦੇ ਅਤੇ ਤੋੜਦੇ ਹਨ। ਉਨ੍ਹਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਨਾ ਕਰੋ। ਲੋਕ ਇਸ ਦਾ ਜਵਾਬ ਇਸ ਢੰਗ ਨਾ ਦੇਣਗੇ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ।‘‘ਇਹ ਦ¤ਸਦੇ ਹੋਏ ਕਿ ਅਮਰਿੰਦਰ ਵਲੋਂ ਖੁਦ ਨੂੰ ਮਜ਼ਾਕ ਦਾ ਪਾਤਰ ਬਣਾਉਂਦਿਆਂ ਵੇਖ ਕੇ ਉਨ੍ਹਾਂ ਨੂੰ ਸਿਰਫ ਤਰਸ ਹੀ ਆ ਸਕਦਾ ਹੈ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹ ਕਾਂਗਰਸੀ ਆਗੂ ਦੇ ਇਸ ਦਾਅਵੇ ਨੂੰ ਨਹੀਂ ਸਮਝ ਸਕੇ ਕਿ ਸੰਭਾਵੀਂ ਕਾਂਗਰਸੀ ਰੈਲੀ ਵਿ¤ਚ ਰਾਜਸਥਾਨ ਅਤੇ ਹਰਿਆਣਾ ਤੋਂ ਲੋਕਾਂ ਨੂੰ ਨਹੀਂ ਮੰਗਵਾਇਆ ਜਾਵੇਗਾ। ਸ. ਬਾਦਲ ਨੇ ਅਗਾਂਹ ਕਿਹਾ ਕਿ, ‘‘ਸਭ ਤੋਂ ਪਹਿਲਾਂ ਤਾਂ ਮੈਂ ਅਮਰਿੰਦਰ ਦਾ ਇਹ ਮੰਨਣ ਲਈ ਧੰਨਵਾਦ ਕਰਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਾਜਸਥਾਨ ਅਤੇ ਹਰਿਆਣਾ ਵਿ¤ਚ ਤਕੜਾ ਅਧਾਰ ਹੈ। ਮੈਂ ਉਸਨੂੰ ਇਹ ਵੀ ਪੁ¤ਛਣਾ ਚਾਹਾਂਗਾ ਕਿ ਕੀ ਉਹ ਕ¤ਲ੍ਹ ਨੂੰ ਸਾਡੇ ‘ਤੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਤੋਂ ਲੋਕਾਂ ਦਾ ਹਜੂਮ ਆਉਣ ਦੇ ਇਲਜਾਮ ਵੀ ਲਾਏਗਾ। ਜੇਕਰ ਮੈਂ ਅਮਰਿੰਦਰ ਸਿੰਘ ਦੇ ਬਿਆਨ ਨੂੰ ਸਿ¤ਧੇ ਤੌਰ ‘ਤੇ ਲਵਾਂ ਤਾਂ ਸਦਭਾਵਨਾ ਰੈਲੀਆਂ ਦੇ ਅੰਤ ਮੌਕੇ ਸ਼੍ਰੋਮਣੀ ਅਕਾਲੀ ਦਲ ਇ¤ਕ ਕੌਮੀ ਪਾਰਟੀ ਬਣ ਜਾਵੇਗੀ ਅਤੇ ਕਾਂਗਰਸ ਦਾ ਆਧਾਰ ਖੇਤਰੀ ਪ¤ਧਰ ਤ¤ਕ ਸੁੰਗੜ ਕੇ ਰਹਿ ਜਾਵੇਗਾ।‘‘ ਅਮਰਿੰਦਰ ਦੀ ਇਸ ਗ¤ਲ ਨਾਲ ਸਹਿਮਤੀ ਜਤਾਉਂਦੇ ਹੋਏ ਕਿ ਸ਼ੀਸ਼ੇ ਦੇ ਘਰਾਂ ਵਿ¤ਚ ਰਹਿਣ ਵਾਲੇ ਦੂਜਿਆਂ ‘ਤੇ ਪ¤ਥਰ ਨਹੀਂ ਸੁ¤ਟਦੇ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਦੇ ਮਾਮਲੇ ਵਿ¤ਚ ਸਵਿਟਜਰਲੈਂਡ ਦੇ ਫੈਡਰਲ ਟੈਕਸ ਪ੍ਰਸ਼ਾਸਨ ਵਲੋਂ ਸੁ¤ਟੇ ਗਏ ਇ¤ਕ ਹੀ ਪ¤ਥਰ ਦੇ ਭਾਰਤ ਤ¤ਕ ਪਹੁੰਚਣ ਦੀ ਦੇਰ ਹੈ ਕਿ ਅਮਰਿੰਦਰ ਦੇ ਦਾਅਵਿਆਂ ਦਾ ਸਾਰਾ ਢਾਂਚਾ ਢਹਿ ਢੇਰੀ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ, ‘‘ਤੁਹਾਡੇ ਸਵਿਸ ਬੈਂਕ ਦੇ ਵੇਰਵੇ ਛੇਤੀ ਹੀ ਭਾਰਤੀ ਅਧਿਕਾਰੀਆਂ ਨਾਲ ਸਾਂਝੇ ਕੀਤੇ ਜਾਣਗੇ ਅਤੇ ਸਾਰਾ ਦੇਸ਼ ਇਸ ਗ¤ਲ ਦਾ ਗਵਾਹ ਹੋਵੇਗਾ ਕਿ ਸ਼ੀਸ਼ੇ ਦੇ ਘਰ ਵਿ¤ਚ ਕੌਣ ਰਹਿੰਦਾ ਹੈ।‘‘ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਅਗਾਂਹ ਕਿਹਾ ਕਿ ਇਹ ਸ¤ਚ ਹੈ ਕਿ ਪਟਿਆਲਾ ਸ਼ਾਹੀ ਘਰਾਣੇ ਦੇ ਚਿਰਾਗ ਵਲੋਂ ਪੰਜਾਬ ਵਿ¤ਚ ਸ¤ਤਾ ਹਾਸਲ ਕਰਨ ਲਈ ਬਹੁਤ ਕਾਹਲੀ ਦਿਖਾਈ ਜਾ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਉਸ ਵਲੋਂ ਮਨੋਂ ਕਲਪਿਤ ਬਿਆਨ ਦਿ¤ਤੇ ਜਾ ਰਹੇ ਹਨ। ਸ. ਬਾਦਲ ਨੇ ਇਹ ਵੀ ਕਿਹਾ ਕਿ, ‘‘ਤੁਹਾਡੀਆਂ ‘ਮਹਾਰਾਜੇ‘ ਵਾਲੀਆਂ ਸ਼ਾਹੀ ਆਦਤਾਂ ਲੋਕਾਂ ਵਲੋਂ ਲਗਾਤਾਰ ਦੋ ਅਸੈਂਬਲੀ ਚੋਣਾਂ ਵਿ¤ਚ ਨਕਾਰੀਆਂ ਜਾ ਚੁ¤ਕੀਆਂ ਹਨ। ਸੂਬੇ ਦੀ ਸਿਆਸਤ ਵਿ¤ਚ ਤੁਹਾਡੀ ਵਾਪਸੀ ਦੀ ਹੁਣ ਕੋਈ ਉਮੀਦ ਨਹੀਂ ਹੈ। ਆਪਣੇ ਆਪ ਨੂੰ ਰਾਹੁਲ ਗਾਂਧੀ ਦੇ ਪਿ¤ਛਲ¤ਗੂ ਵਜੋਂ ਪੇਸ਼ ਕਰਕੇ ਅਤੇ ਉਸਦੇ ਪੈਰਾਂ ‘ਤੇ ਡਿ¤ਗ ਕੇ ਤੇ ਉਸ ਖਿਲਾਫ ਪਹਿਲਾਂ ਕੀਤੀ ਗਈ ਅਪਮਾਨਜਨਕ ਬਿਆਨਬਾਜ਼ੀ ਵਾਪਿਸ ਲੈਣ ਦੇ ਢੰਗ ਤਰੀਕੇ ਹੁਣ ਨਹੀਂ ਚ¤ਲਣਗੇ। ਇਹ ਸਾਰਾ ਕੁ¤ਝ ਤਾਂ ਹੋ ਕਿਹਾ ਹੈ ਕਿ ਤੁਹਾਡੇ ਵਿ¤ਚ ਸਾਰੇ ਲੋਕ ਵਿਸ਼ਵਾਸ ਗੁਆ ਚੁ¤ਕੇ ਹਨ। ਇ¤ਕ ਵਾਰ ਗੁਆਚਿਆ ਵਿਸ਼ਵਾਸ ਦੁਬਾਰਾ ਹਾਸਲ ਨਹੀਂ ਕੀਤਾ ਜਾ ਸਕਦਾ।‘‘

WRITTEN BY