ਵਾਸ਼ਿੰਗਟਨ ਡੀਸੀ, 25 ਨਵੰਬਰ- ਜਿੱਥੇ ਸਦਭਾਵਨਾ ਰੈਲੀ ਦੀ ਕਾਮਯਾਬੀ ਨੇ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਤੋਂ ਮੁਕਤ ਕੀਤਾ ਹੈ ਉਥੇ ਅਕਾਲੀ ਦਲ ਵਿੱਚ ਬੇਵਿਸ਼ਵਾਸੀ ਰੱਖਣ ਵਾਲਿਆਂ ਨੂੰ ਵੀ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ। ਆਮ ਤੌਰ ’ਤੇ ਵਿਰੋਧੀਆਂ ਨੇ ਇਹ ਧਾਰਨਾ ਬਣਾ ਦਿੱਤੀ ਸੀ ਕਿ ਅਕਾਲੀ ਕਦੇ ਵੀ ਆਪਣੀ ਹੋਂਦ ਨੂੰ ਮਜ਼ਬੂਤ ਨਹੀਂ ਕਰ ਸਕਣਗੇ, ਕਿਉਂਕਿ ਵਿਦੇਸ਼ੀ ਚੈਨਲਾਂ ਵੱਲੋਂ ਅਕਾਲੀ ਦਲ ਪ੍ਰਤੀ ਜ਼ਹਿਰ ਉਗਲ ਕੇ ਆਮ ਲੋਕਾਂ ਦੇ ਮਨਾਂ ਵਿੱਚ ਗੁੱਸਾ, ਵਿਰੋਧ ਦੀ ਭਾਵਨਾ ਅਤੇ ਹੀਣ ਭਾਵਨਾ ਏਨੀ ਕੁ ਭਰ ਦਿੱਤੀ ਸੀ ਕਿ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਅਕਾਲੀ ਮੰਤਰੀ, ਅਹੁਦੇਦਾਰ ਉਨ੍ਹਾਂ ਲਈ ਸਿਰਦਰਦੀ ਪੈਦਾ ਕਰ ਸਕਦੇ ਹਨ। ਉਨ੍ਹਾਂ ਆਪਣੀ ਨਿੱਜ ਤੇ ਹਊਮੇ ਨੂੰ ਬਚਾਉਣ ਖਾਤਿਰ ਅਜਿਹੇ ਮਤਿਆਂ ਨੂੰ ਰੰਗਤ ਦਿੱਤੀ ਜਿਸ ਦਾ ਕੋਈ ਮਤਲਬ ਵੀ ਨਹੀਂ ਨਿਕਲਦਾ ਸੀ, ਪਰ ਇਸ ਵਿੱਚ ਸਾਰਾ ਭਾਰ ਸੰਗਤ ’ਤੇ ਸੁੱਟ ਕੇ ਆਪਣੇ ਆਪ ਨੂੰ ਬਚਾਉ ਪੱਖ ਵਿੱਚ ਦਸਦੇ ਇਹੀ ਰੱਟ ਲਗਾਈ ਨਜ਼ਰ ਆਏ ਕਿ ਉਨ੍ਹਾਂ ਦਾ ਕੋਈ ਰੋਲ ਨਹੀਂ, ਸਿਰਫ ਉਨ੍ਹਾਂ ਸੰਗਤ ਨੂੰ ਵੇਖਦਿਆਂ ਅਜਿਹਾ ਕੀਤਾ ਹੈ।ਜ਼ਿਕਰਯੋਗ ਹੈ ਕਿ ਸਾਰੇ ਹੀ ਵਿਅਕਤੀ ਜਿਨ੍ਹਾਂ ਦਾ ਪਿਛੋਕੜ ਪੰਜਾਬ ਹੈ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਹਰ ਕੰਮ ਲੈਣ ਲਈ ਸਮੇਂ-ਸਮੇਂ ਕੰਮ ਵੀ ਲੈਂਦੇ ਹਨ ਅਤੇ ਉਨ੍ਹਾਂ ਤੱਕ ਪਹੁੰਚ ਵੀ ਕਰਦੇ ਹਨ, ਪਰ ਵਿਦੇਸ਼ਾਂ ਵਿੱਚ ਨਿੰਦ ਕੇ ਉਹ ਕੀ ਸਾਬਿਤ ਕਰਨਾ ਚਾਹੁੰਦੇ ਹਨ। ਇਸ ਗੱਲ ਦਾ ਅੰਦਾਜ਼ਾ ਅੱਜ ਤੱਕ ਨਹੀਂ ਲੱਗ ਸਕਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਨਿੱਜੀ ਦੋਸਤ, ਰਿਸ਼ਤੇਦਾਰ ਵੀ ਆਕਲੀ ਦਲ ਦੇ ਅਹੁਦੇਦਾਰ ਪੰਜਾਬ ਵਿੱਚ ਹਨ। ਕਈ ਨੇ ਸਰਪੰਚੀ ਦੀ ਚੋਣ ਵੀ ਅਕਾਲ ਨਿਸ਼ਾਨ ’ਤੇ ਲੜ ਕੇ ਸਰਪੰਚ, ਪੰਚ ਬਠਣੇ ਹੋਏ ਹਨ। ਪਰ ਵੇਖੋ ਵੇਖੀ ਆਪਣੇ ਆਪ ਨੂੰ ਵੀ ਉਸੇ ਕਤਾਰ ਵਿੱਚ ਖੜ੍ਹੇ ਕਰ ਰਹੇ ਹਨ ਜਿਸ ਵਿੱਚ ਗਰਮਦਲੀਏ ਖੜ੍ਹੇ ਹਨ। ਜਿਨ੍ਹਾਂ ਦਾ ਨਿਤ ਕੰਮ ਕਰਕੇ ਸਰਕਾਰ ਨੂੰ ਨਿੰਦਣਾ ਅਤੇ ਆਪਣੀਆਂ ਰੋਟੀਆਂ ਸੇਕਣਾ ਹੁੰਦਾ ਹੈ। ਅਕਾਲੀ ਦਲ ਦੀ ਸਦਭਾਵਨਾ ਸਫਲ ਰੈਲੀ ਨੇ ਜਿੱਥੇ ਵਰਕਰਾਂ ਵਿੱਚ ਉਤਸ਼ਾਹ ਦੀ ਲਹਿਰ ਲਿਆਂਦੀ ਹੈ, ਉਥੇ ਉਨ੍ਹਾਂ ਦੀ ਸੋਚ ਵਿੱਚ ਵੀ ਤਬਦੀਲੀ ਲਿਆਂਦੀ ਹੈ। ਆਸ ਕੀਤੀ ਜਾ ਰਹੀ ਹੈ ਕਿ ਅਗਲੀਆਂ ਰੈਲੀਆਂ ਦੀ ਰੰਗਤ ਸਮੁੱਚੇ ਤੌਰ ’ਤੇ ਵਿਦੇਸ਼ੀ ਸਿੱਖਾਂ ਦੇ ਮਨਾਂ ਨੂੰ ਅਕਾਲੀਆਂ ਪ੍ਰਤੀ ਮਜ਼ਬੂਤ ਕਰਨਗੀਆਂ ਅਤੇ ਵਿਦੇਸ਼ਾਂ ਵਿੱਚ ਵੀ ਅਕਾਲੀ ਲਹਿਰ ਨੂੰ ਜਾਗਰਤੀ ਮਿਲੇਗੀ। ਆਸ ਕੀਤੀ ਜਾ ਰਹੀ ਹੈ ਕਿ ਪੰਜਾਬ ਦੀਆਂ ਰੈਲੀਆਂ ਤੋਂ ਬਾਅਦ ਅਮਰੀਕਾ ਵਿੱਚ ਵੀ ਵਿਸ਼ਾਲ ਰੈਲੀ ਸਬੰਧੀ ਵਿਚਾਰਾਂ ਹੋਣ ਲੱਗ ਪਈਆਂ ਹਨ ਅਤੇ ਇਸ ਰੈਲੀ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅਮਰੀਕਾ ਦੇ ਅਕਾਲੀ ਦਲ ਦੇ ਮੁੱਖ ਬੁਲਾਰੇ ਸਤਪਾਲ ਸਿੰਘ ਬਰਾੜ ਨੇ ਕਿਹਾ ਕਿ ਦਸੰਬਰ ਮਹੀਨੇ ਮੀਟਿੰਗਾਂ ਦਾ ਸਿਲਸਿਲਾ ਸਟੇਟ ਵਾਈਜ਼ ਸ਼ੁਰੂ ਕੀਤਾ ਜਾਵੇਗਾ ਅਤੇ ਵਰਕਰਾਂ ਨੂੰ ਜਥੇਬੰਦ ਕਰਕੇ ਮੁੱਖ ਰੈਲੀ ਦਾ ਮੂੰਹ ਮੁਹਾਂਦਰਾ ਤਿਆਰ ਕੀਤਾ ਜਵੇਗਾ ਤਾਂ ਜੋ ਵਿਦੇਸ਼ੀ ਅਕਾਲੀ ਦਲ ਵੀ ਮਜ਼ਬੂਤੀ ਨਾਲ ਆਪਣੀ ਪਕੜ ਬਣਾ ਸਕੇ। ਹਾਲ ਦੀ ਘੜੀ ਬਠਿੰਡਾ ਰੈਲੀ ਨੇ ਵਿਦੇਸ਼ੀ ਸਿੱਖਾਂ ਅਤੇ ਅਕਾਲੀਆਂ ਦੇ ਹੌਸਲੇ ਬੁਲੰਦ ਕੀਤੇ ਹਨ ਜਿਸ ਦਾ ਸਿਹਰਾ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਨੂੰ ਜਾਂਦਾ ਹੈ।



