ਨਵੀਂ ਦਿ¤ਲੀ, 23 ਨਵੰਬਰ (ਪੀ. ਟੀ.)- ਅਗਲੇ ਵੀਰਵਾਰ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁਤ ਸਮਾਗਮ ਤੋਂ ਪਹਿਲਾਂ ਕੇਂਦਰੀ ਖਜ਼ਾਨਾ ਮੰਤਰੀ ਨੇ ਜੇਐਸਟੀ ਬਿੱਲ ਵਿੱਚ ਤਬਦੀਲੀ ਲਈ ਚਰਚਾ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਇੱਥੇ ਉਨ੍ਹਾਂ ਨੇ ਅਧਿਕਾਰੀਆਂ ਨਾਲਮ ਮੀਟਿੰਗ ਕੀਤੀ। ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਜੇਐਸਟੀ ਬਿੱਲ ਨੂੰ ਪਾਸ ਕਰਵਾਉਣ ਲਈ ਕਾਂਗਰਸ ਨਾਲ ਸੰਪਰਕ ਸਾਧ ਲਿਆ ਹੈ।ਮੁੱਖ ਵਿਰੋਧੀ ਧਿਰ ਕਾਂਗਰਸ ਇਸ ਬਿੱਲ ਵਿਚ ਕਈ ਬਦਲਾਅ ਚਾਹੁੰਦੀ ਹੈ। ਕੇਂਦਰ ਸਰਕਾਰ 1 ਅਪ੍ਰੈਲ 2016 ਤੋਂ ਟੈਕਸ ਦੀ ਇਹ ਨਵੀਂ ਪ੍ਰਣਾਲੀ ਲਾਗੂ ਕਰਨ ਦੀ ਇੱਛੁਕ ਹੈ। ਇਸ ਲਈ ਸੰਵਿਧਾਨ ਵਿੱਚ ਸੋਧੀ ਕੀਤੀ ਜਾਣੀ ਹੈ। ਸਰਕਾਰ ਕੋਲ ਪਾਰਲੀਮੈਂਟ ਦੇ ਇੱਕ ਸਦਨ ਵਿੱਚ ਲੋੜੀਂਦਾ ਬਹੁਮਤ ਨਹੀਂ ਹੈ। ਇਹ ਬਿੱਲ ਪਾਸ ਕਰਵਾਉਣ ਲਈ ਸਰਕਾਰ ਨੂੰ ਕਾਂਗਰਸ ਦੇ ਸਮਰਥਨ ਦੀ ਜ਼ਰੂਰਤ ਹੈ। ਕਾਂਗਰਸ ਦੇ ਇਸ ਬਿਲ ਵਿ¤ਚ ਰਾਜਾਂ ਨੂੰ ਜੀਏਸਟੀ ਦਰ ਦੇ ਉ¤ਤੇ ਵ¤ਖਰੇ ਤੌਰ ’ਤੇ ਇ¤ਕ ਫੀਸਦੀ ਕਰ ਲਗਾਉਣ ਦੀ ਦਿ¤ਤੀ ਗਈ ਸ਼ਕਤੀ ਦੇ ਖਿਲਾਫ ਹੈ। ਉਹ ਨਵੀਂ ਟੈਕਸ ਯੋਜਨਾ ਵਿ¤ਚ ਐਲਕੋਹਲ ਅਤੇ ਪੈਟਰੋਲ ਨੂੰ ਵੀ ਸ਼ਾਮਿਲ ਕਰਾਉਣਾ ਚਾਹੁੰਦੀ ਹੈ। ਸੂਤਰਾਂ ਦੇ ਮੁਤਾਬਿਕ ਸਰਕਾਰ 1 ਫੀਸਦੀ ਹੋਰ ਕਰ ਦੀ ਮਦ ਹਟਾਉਣ ਲਈ ਤਿਆਰ ਹੋ ਚੁੱਕੀ ਹੈ। ਸਰਕਾਰ ਇਸ ਸਬੰਧੀ ਕਾਂਗਰਸ ਨੂੰ ਨਾਲ ਜੋੜਣ ਲਈ ਹੋਰ ਮਦਾਂ ਉ¤ਪਰ ਵੀ ਵਿਚਾਰ ਕਰ ਸਕਦੀ ਹੈ।ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਵੈਂਕਈਆ ਨਾਇਡੂ ਨੇ ਆਖਿਆ ਹੈ ਕਿ ਜੇਐਸਟੀ ਵਕਤ ਦੀ ਜ਼ਰੂਰਤ ਹੈ ਅਤੇ ਇਸ ਨੂੰ ਹਰ ਹਾਲਤ ਸਰਦ ਰੁਤ ਸੈਸ਼ਨ ਵਿੱਚ ਪਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਰਾਜਸੀ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਸੀ ਨਫੇ-ਨੁਕਸਾਨ ਦੀ ਸੋਚ ’ਤੋਂ ਉ¤ਤੇ ਉਠ ਕੇ ਰਾਸ਼ਟਰ ਹਿਤਾਂ ਬਾਰੇ ਸੋਚਣ। ਉਨ੍ਹਾਂ ਕਿਹਾ ਕਿ ਹੋਰ ਬਹੁਤ ਰਾਜਨੀਤਿਕ ਮੁੱਦੇ ਹਨ ਜਿਨ੍ਹਾਂ ’ਤੇ ਅਸੀਂ ਲੜਾਈ ਕਰ ਸਕਦੇ ਹਨ। ਹਾਲੇ ਇਸ ਮੁੱਦੇ ਸਬੰਧੀ ਕਾਂਗਰਸ ਦਾ ਪੱਖ ਸਾਹਮਣੇ ਨਹੀਂ ਆਇਆ।



