Skip to content
Independent perspectives. Global stories.
BREAKING

ਪੰਜਾਬ ’ਚ ‘ਆਪ’ ਲਈ ਦਿ¤ਲੀ ਵਰਗਾ ਮੌਕਾ : ਕੇਜਰੀਵਾਲ

Share this story

ਪੰਜਾਬ ਟਾਇਮਜ਼ ਬਿਊਰੋ ਨਵੀਂ ਦਿੱਲੀ, 23 ਨਵੰਬਰ- ਦਿ¤ਲੀ ਦੇ ਮੁ¤ਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਲਈ ਪੰਜਾਬ ਵਿੱਚ ਦਿੱਲੀ ਵਰਗਾ ਮੌਕਾ ਹੈ। ਉਹ ਇੱਥੇ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਵਿਸ਼ੇਸ਼ ਬੈਟਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ‘ਆਪ’ 2019 ਦੀਆਂ ਲੋਕ ਸਭਾ ਚੋਣਾਂ ਦੀ ਦੌੜ ਵਿ¤ਚ ਸ਼ਾਮਿਲ ਨਹੀਂ ਹੈ। ਉਨ੍ਹਾਂ ਨੇ ‘ਆਪ’ ਨੇਤਾਵਾਂ ਨੂੰ ਚੋਣਾਂ ਦੇ ਪਿ¤ਛੇ ਨਹੀਂ ਭ¤ਜਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਇ¤ਥੇ ਸ¤ਤਾ ਦੀ ਰਾਜਨੀਤੀ ਲਈ ਨਹੀਂ ਹਾਂ, ਲੋਕ ਪੁ¤ਛਦੇ ਹਨ ਕਿ ਕੀ ‘ਆਪ’ 2019 ਦੀ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਚੋਣ ਵਿ¤ਚ ਸ਼ਾਮਿਲ ਨਹੀਂ ਹਾਂ। ਮੁ¤ਖ ਮੰਤਰੀ ਨੇ ਅ¤ਗੇ ਕਿਹਾ ਕਿ ਦਿੱਲੀ ਦੀ ਜਿ¤ਤ ਇੱਕ ਚਮਤਕਾਰ ਸੀ। ਸਾਨੂੰ ਬਸ ਈਮਾਨਦਾਰੀ ਨਾਲ ਕੰਮ ਕਰਦੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਕੇਤ ਹਨ ਕਿਤੁਸੀਂ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਾ ਮੌਕਾ ਪਾਉਣ ਜਾ ਰਹੇ ਹੋ। ਕੌਮੀ ਕਾਰਜਕਾਰਨੀ ਦੀ ਇਸ ਬੈਠਕ ਨੂੰ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ। ਇਸ ਬੈਠਕ ਵਿੱਚ ਪਾਰਟੀ ਦੀ ਨਵੀਂ ਰਣਨੀਤੀ ਘੜੀ ਜਾਵੇਗੀ। ਸਮਝਿਆ ਜਾ ਰਿਹਾ ਹੈ ਕਿ ਆਪ ਜਲਦ ਹੀ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰੇਗੀ। ਕਾਰਜਕਾਰਨੀ ਦੀ ਬੈਠਕ ਵਿਚੱ ਇਸ ਸਬੰਧੀ ਸਮਾਂ ਸੀਮਾ ਤੈਅ ਕੀਤੀ ਜਾਣੀ ਹੈ। ਇਸ ਬੈਠਕ ਦੌਰਾਨ ਕਾਰਜਕਾਰਨੀ ਦੇ ਨਵੇਂ ਮੈਂਬਰ ਵੀ ਚੁਣੇ ਜਾਣੇ ਹਨ। ਪਾਰਟੀ ਨੇ ਕਈ ਪੁਰਾਣੇ ਮੈਂਬਰਾਂ ਦੀ ਛੁੱਟੀ ਕਰ ਦਿੱਤੀ ਹੈ। ਇਸ ਦੌਰਾਨ ਪਾਰਟੀ ਵਿੱਚੋਂ ਕੱਢੇ ਗਏ ਨੇਤਾਵਾਂ ਵੱਲੋਂ ਬੈਠਕ ਵਾਲੇ ਸਥਾਨ ਦੇ ਬਾਹਰ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਪਾਰਟੀ ਨੇ ਬਿਨਾ ਕਿਸੇ ਕਾਰਨ ਉਨ੍ਹਾਂ ਨੂੰ ਕਾਰਜਕਾਰਨੀ ਤੋਂ ਬਾਹਰ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਦਾ ਮੁ¤ਖ ਮਕਸਦ ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ ਕਰਨਾ ਹੈ ਅਤੇ ਉਨ੍ਹਾਂ ਦੀ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ ਜਿਸਨੇ ਭ੍ਰਿਸ਼ਟਾਚਾਰ ਵਿ¤ਚ ਸ਼ਾਮਿਲ ਆਪਣੇ ਇੱਕ ਮੰਤਰੀ ਤੱਕ ਨੂੰ ਹਟਾ ਦਿ¤ਤਾ। ਇਸ ਦੌਰਾਨ ਉਨ੍ਹਾਂ ਉਹ ਵੀ ਦੱਸਿਆ ਕਿ ਪਾਰਟੀ ਜਨ ਲੋਕਪਾਲ ਬਿਲ ਦਿੱਲੀ ਵਿਧਾਨ ਸਭਾ ਦੇ ਸਰਦੀਆਂ ਦੇ ਸੈਸ਼ਨ ਦੌਰਾਨ ਹੀ ਪਾਸ ਕਰੇਗੀ। ਜਨ ਲੋਕਪਾਲ ਲਾਗੂ ਹੋਣ ਨਾਲ ਭ੍ਰਿਸ਼ਟਾਚਾਰ ਖਿਲਾਫ ਲੜਾਈ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਬੈਠਕ ਵਿੱਚ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਵੀ ਚਰਚਾ ਹੋਵੇਗੀ। ਮੁ¤ਖ ਮੰਤਰੀ ਨੇ ਕਿਹਾ, ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਉ¤ਤੇ ਗ¤ਲ ਕਰੋ। ਉਨ੍ਹਾਂ ਕਿਹਾ ਕਿ ਬੀਜੇਪੀ ਅਤੇ ਕਾਂਗਰਸ ਦੇ ਕੋਲ ਸਾਡਾ ਵਿਰੋਧ ਕਰਣ ਲਈ ਕੋਈ ਮੁ¤ਦਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਸਵਰਾਜ ਦੇ ਵਿਚਾਰ ਨੂੰ ਕਿਸੇ ਕਾਨੂੰਨ ਦੇ ਮਾਧਿਅਮ ਰਾਹੀਂ ਨਹੀਂ ਸਗੋਂ ਆਰਡੀਨੈਂਸ ਦੇ ਮਾਰਫ਼ਤ ਲਾਗੂ ਕਰ ਰਹੀ ਹੈ।

WRITTEN BY