Skip to content
Independent perspectives. Global stories.
BREAKING

ਅਕਾਲੀ ਰੈਲੀ ਲਈ ਸਰਕਾਰੀ ਤੰਤਰ ਦੀ ਦੁਰਵਰਤੋਂ ਬਾਰੇ ਰਾਜਪਾਲ ਨੂੰ ਮਿਲਾਂਗੇ : ਫਫੜੇ’

Share this story

ਬੁਢਲਾਡਾ, 21 ਨਵੰਬਰ (ਅੰਮ੍ਰਿਤਪਾਲ ਸਿੰਘ)- ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਕਮੇਟੀ ਜਿਲਾ ਮਾਨਸਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਫਫੜੇ ਭਾਈ ਕੇ ਨੇ ਕਿਹਾ ਕਿ 23 ਨਵੰਬਰ ਨੂੰ ਅਕਾਲੀਦਲ ਵੱਲੋਂ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਰੈਲੀ ਵਾਸਤੇ ਸਮੂਚਾ ਸਰਕਾਰੀ ਤੰਤਰ ਝੌਕ ਦਿੱਤਾ ਹੈ ਜਿਸ ਦੀ ਸ਼ਕਾਇਤ ਕਾਂਗਰਸ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆ ਕਰਕੇ ਹੀ ਪੰਜਾਬ ਅੰਦਰ ਸਿਆਸੀ ਅਰਾਜਕਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਸ੍ਰ ਫਫੜੇ ਨੇ ਦੋਸ਼ ਲਾਇਆ ਕਿ ਸਰਬਤ ਖਾਲਸਾ ਸੰਮੇਲਨ ਲਈ ਕਾਂਗਰਸ ਤੇ ਦੋਸ਼ ਲਗਾਉਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਸੰਮੇਲਣ ਲਈ ਵੱਡਾ ਰੋਲ ਅਦਾ ਕਰਨ ਵਾਲੇ ਵਸਣ ਸਿੰਘ ਜੱਫਰਵਾਲ ਉਨ੍ਹਾਂ ਦੇ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਰਿਸ਼ਤੇਦਾਰ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮੰਡ ਅਤੇ ਜੱਫਰਵਾਲ ਸਮੇਤ ਹੋਰਨਾਂ ਕਈ ਲੋਕਾਂ ਦੇ ਕੇਸ ਵਾਪਸ ਲਏ ਸਨ।ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਬਜਾਰਤ ਵਿੱਚ ਡਿਪਟੀ ਸਪੀਕਰ ਰਹੇ ਸ੍ਰ ਫਫੜੇ ਨੇ ਨਰਿੰਦਰ ਮੋਦੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਦਾ ਨੈਲਸਨ ਮੰਡੇਲਾ ਅਤੇ 20 ਸਾਲ ਜੇਲ੍ਹਾਂ ਕੱਟਣ ਸਬੰਧੀ ਉਨ੍ਹਾਂ ਚੈਲੇਜ ਕੀਤਾ ਕਿ ਸ੍ਰ ਬਾਦਲ ਨੇ ਵੱਧ ਤੋਂ ਵੱਧ ਸਾਢੇ ਪੰਜ ਸਾਲ ਹੀ ਜੇਲ੍ਹ ਕੱਟੀ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਤੀਰਥ ਸਿੰਘ ਸਵੀਟੀ, ਹਰਬੰਸ ਸਿੰਘ ਖਿਪਲ, ਪ੍ਰਿਸੀਪਲ ਬਿਹਾਰੀ ਸਿੰਘ, ਮੱਖਣ ਸਿੰਘ ਭੱਠਲ, ਰਣਜੀਤ ਰੁਪਾਲ ਆਦਿ ਮੌਜੂਦ ਸਨ।

WRITTEN BY