ਦਿੜ੍ਹਬਾ ਮੰਡੀ 20 ਨਵੰਬਰ (ਜਸਵੀਰ ਛਾਹੜ/ਸਸਪਾਲ ਰਟੌਲਾਂ) ਹੋਲੀ ਹਾਰਟ ਪਬਲਿਕ ਸਕੂਲ ਛਾਜਲੀ ਵਿਖੇ ਅੰਤਰ ਹਾਊਸ ਸਪੋਰਟਸ ਅਤੇ ਅਥਲੈਟਿਕ ਮੀਟ ਕਰਵਾਈ ਗਈ। ਜਿਸ ਵਿੱਚ ਸਕੂਲ ਦੇ ਬੱਚਿਆ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਸਾਰੇ ਬੱਚੇ ਚਾਰ ਹਾਊਸਾਂ ਵਿੱਚ ਵੰਡੇ ਹੋਏ ਸਨ। ਜਿਨਾਂ ਦੇ ਨਾਮ ਕ੍ਰਮਵਾਰ ਮਦਰ ਟਰੈਸਾ, ਮਹਾਤਮਾ ਗਾਂਧੀ, ਕਲਪਨਾ ਚਾਵਲਾ, ਸ਼ੈਕਸਪੀਅਰ ਹਾਊਸ ਸਨ। ਇਸ ਸਪੋਰਟਸ ਅਤੇ ਅਥੈਲਟਿਕਮੀਟ ਵਿੱਚ ਅਥੈਲਟਿਕਸ ਦੇ ਥਰੋ ਇਵੈਂਟ, ਜੰਪਿੰਗ ਇਵੈਂਟ ਅਤੇ ਦੌੜ ਇਵੈਂਟ ਅਤੇ ਹੈਂਡਵਾਲ ਦੇ ਮੁਕਾਬਲੇ ਵੀ ਕਰਵਾਏ ਗਏ। ਸਕੂਲ ਦੇ ਚੇਅਰਮੈਨ ਮਨਦੀਪ ਸਿੰਘ ਚੱਠਾ ਨੇ ਦੱਸਿਆ ਕਿ ਅਥਲੈਟਿਕਮੀਟ ਵਿੱਚ ਬੱਚਿਆ ਦੇ ਬਹੁਤ ਚੰਗੇ ਮੁਕਾਬਲੇ ਦੇਖਣ ਨੂੰ ਮਿਲੇ ਅਤੇ ਹੈਂਡਬਾਲ ਦੇ ਵੀ ਬੜੇ ਰੋਮਾਂਚਕ ਮੁਕਾਬਲੇ ਹੋਏ। ਚੇਅਰਮੈਨ ਮਨਦੀਪ ਸਿੰਘ ਨੇ ਦੱਸਿਆ ਕਿ ਇਨਾਂ ਮੁਕਾਬਲਿਆ ਵਿੱਚ ਮਹਾਤਮਾ ਗਾਂਧੀ ਹਾਊਸ ਨੇ 12 ਸੋਨ ਤਗਮੇ, 11 ਚਾਂਦੀ ਦੇ ਤਗਮੇ, 8 ਕਾਂਸੀ ਤਗਮੇ ਜਿੱਤ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਸ਼ੈਕਸਪੀਅਰ ਹਾਊਸ ਨੇ 11 ਸੋਨ ਤਗਮੇ, 11 ਚਾਂਦੀ ਤਗਮੇ,9 ਕਾਂਸੀ ਤਗਮੇ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਪਨਾ ਚਾਵਲਾ ਹਾਊਸ ਨੇ 6 ਸੋਨ ਤਗਮੇ, 17 ਚਾਂਦੀ ਤਗਮੇ, 11 ਕਾਂਸੀ ਤਗਮੇ ਜਿੱਤ ਕੇ ਤੀਜਾ ਸਥਾਨ ਅਤੇ ਮਦਰਟਰੈਸਾ ਹਾਊਸ ਨੇ 13 ਸੋਨ ਤਗਮੇ, 3 ਚਾਂਦੀ ਤਗਮੇ, 14 ਕਾਂਸੀ ਤਗਮੇ ਪ੍ਰਾਪਤ ਕਰਕੇ ਚੌਥਾ ਪ੍ਰਾਪਤ ਕੀਤਾ। ਸਤਵੀਰ ਸਿੰਘ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ, ਜਿਸ ਨੇ ਪੰਜ ਸੋਨ ਤਗਮੇ ਪ੍ਰਾਪਤ ਕੀਤੇ। ੲਨਾਮ ਵੰਡ ਸਮਾਰੋਹ ਸਮੇਂ ਚੈਅਰਮੈਨ ਮਨਦੀਪ ਸਿੰਘ ਨੇ ਕਿਹਾ ਕਿ ਹਰ ਸਾਲ ਹੋਣ ਵਾਲੀਆਂ ਹਾਊਸ ਖੇਡਾਂ ਸਕੂਲ਼ ਸਟਾਫ਼ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ। ਖੇਡਾਂ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਬਹੁਤ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਚੱਠਾ, ਮਨੀਸ਼ ਕੁਮਾਰ ਡੀ.ਪੀ.ਈ., ਮਨਦੀਪ ਸਿੰਘ ਡੀ.ਪੀ.ਈ, ਅਮਨਦੀਪ ਸਿੰਘ ਕੋਚ ਨੇ ਅਤੇ ਸਟਾਫ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਵੰਡੇ ਅਤੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ।



