ਬੁਢਲਾਡਾ, 20 ਨਵੰਬਰ (ਕੁਲਦੀਪ ਸ਼ੀਮਾਰ)- ਸਥਾਨਕ ਸ਼ਹਿਰ ਦੇ ਲੜਕੀਆਂ ਵਾਲੇ ਸਕੂਲ ਵਿੱਚ ਕਸਤੂਰਬਾ ਗਾਂਧੀ ਹੋਸਟਲ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਕਾਰਨ ਸਕੂਲ ਵਿੱਚ ਹਫੜਾ-ਦਫੜੀ ਮਚ ਗਈ। ਮੌਕੇ ’ਤੇ ਪੁਲਿਸ ਅਤੇ ਸਕੂਲ ਦੇ ਆਸ ਪਾਸ ਦੇ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਜਿਸ ਵਿੱਚ ਹੋਸਟਲ ਦੀਆਂ 10 ਲੜਕੀਆਂ ਦੇ ਬਿਸਤਰੇ ਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਏ। ਹੋਸਟਲ ਦੀਆਂ ਲੜਕੀਆਂ ਦੇ ਸਕੂਲ ਜਾਣ ਕਾਰਨ ਕਿਸੇ ਵੀ ਕਿਸਮ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਹੋਸਟਲ ਅੰਦਰ ਅੱਗ ਲੱਗਣ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।



