ਨਵੀਂ ਦਿ¤ਲੀ, 20 ਨਵੰਬਰ (ਪੀ. ਟੀ.)- ਤਿਹਾੜ ਦੀ ਜੇਲ੍ਹ ਨੰਬਰ ਦੋ ਦੇ ਕੋਲ ਸੁਰ¤ਖਿਆ ਵਧਾ ਦਿ¤ਤੀ ਗਈ ਹੈ। ਜਿਥੇ ਅੰਡਰਵਰਲਡ ਡਾਨ ਛੋਟਾ ਰਾਜਨ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜੇ ਜਾਣ ਤੋਂ ਬਾਅਦ ਰ¤ਖਿਆ ਗਿਆ ਹੈ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦ¤ਸਿਆ ਕਿ ਜੇਲ੍ਹ ਪ੍ਰਸ਼ਾਸਨ ਨੂੰ ਇਲਾਕੇ ਦੀ ਬਰੀਕੀ ਨਾਲ ਨਿਗਰਾਨੀ ਕਰਨ ਤੇ ਪੁਖਤਾ ਸੁਰ¤ਖਿਆ ਪ੍ਰਬੰਧ ਕਰਨ ਨੂੰ ਕਿਹਾ ਗਿਆ ਹੈ। ਇਸ ਕੰਮ ‘ਚ ਵ¤ਖ ਵ¤ਖ ਜੇਲ੍ਹਾਂ ਲਈ 10 ਪ੍ਰਮੁ¤ਖ ਵਾਰਡਰ, 10 ਵਾਰਡਰ, ਇਕ ਡੀ.ਐਸ.ਪੀ. ਤੇ ਦੋ ਸਹਾਇਕ ਨਿਗਰਾਨ ਦੀ ਇਕ ਟੀਮ ਨੂੰ ਲਗਾਇਆ ਗਿਆ ਹੈ।



