ਨਵੀਂ ਦਿ¤ਲੀ, 20 ਨਵੰਬਰ (ਪੀ. ਟੀ.)- ਦਿ¤ਲੀ ਦੇ ਉਪਹਾਰ ਸਿਨੇਮਾ ਅਗਨੀਕਾਂਡ ‘ਚ ਅੰਸਲ ਭਰਾਵਾਂ ਨੂੰ ਸੁਪਰੀਮ ਕੋਰਟ ਤੋਂ ਫਿਰ ਰਾਹਤ ਮਿਲ ਗਈ। ਸੁਪਰੀਮ ਕੋਰਟ ਨੇ ਉਪਹਾਰ ਪੀੜਤਾਂ ਨੀਲਮ ਕ੍ਰਿਸ਼ਣਮੂਰਤੀ ਦੀ ਅਰਜ਼ੀ ਖ਼ਾਰਜ ਕਰ ਦਿ¤ਤੀ। ਨੀਲਮ ਨੇ ਆਪਣੇ ਆਪ ਨੂੰ ਧਮਕੀ ਦਿ¤ਤੇ ਜਾਣ ਦੇ ਮਾਮਲੇ ‘ਚ ਸੁਸ਼ੀਲ ਅੰਸਲ ਤੇ ਗੋਪਾਲ ਅੰਸਲ ਨੂੰ ਸੰਮਨ ਜਾਰੀ ਕਰਨ ਦੀ ਮੰਗ ਕੀਤੀ ਸੀ। ਲੇਕਿਨ ਸੁਪਰੀਮ ਕੋਰਟ ਨੇ ਇਹ ਮੰਗ ਠੁਕਰਾ ਦਿ¤ਤੀ। ਨੀਲਮ ਦੀ ਅਰਜ਼ੀ ‘ਤੇ ਹੇਠਲੀ ਅਦਾਲਤ ਨੇ ਸੰਮਨ ਜਾਰੀ ਕੀਤਾ ਸੀ, ਜਿਸਨੂੰ ਦਿ¤ਲੀ ਹਾਈਕੋਰਟ ਨੇ ਰ¤ਦ ਕਰ ਦਿ¤ਤਾ ਸੀ। ਨੀਲਮ ਨੇ ਹਾਈਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ‘ਚ ਅਰਜ਼ੀ ਲਗਾਈ ਸੀ। ਹਾਦਸੇ ‘ਚ ਨੀਲਮ ਨੇ ਆਪਣੀ ਧੀ ਉ¤ਨਤੀ ਤੇ ਬੇਟੇ ਉ¤ਜਵਲ ਨੂੰ ਖੋਹ ਦਿ¤ਤਾ ਸੀ। ਉਹ ਚਾਹੁੰਦੀਆਂ ਹਨ ਕਿ ਅੰਸਲ ਭਰਾਵਾਂ ਨੂੰ ਅਜਿਹੀ ਸਜ਼ਾ ਮਿਲੇ ਤਾਂਕਿ ਦੇਸ਼ ‘ਚ ਕੋਈ ਦੁਬਾਰਾ ਅਜਿਹੀ ਲਾਪਰਵਾਹੀ ਨਾ ਕਰੇ।



