Skip to content
Independent perspectives. Global stories.
BREAKING

‘ਸਦਭਾਵਨਾ ਰੈਲੀ’ ਵਿਚ ਪੁੱਜਣ ਵਾਲੀਆਂ ਸੰਗਤਾਂ ਲਈ ਰੂਟ ਪਲਾਨ ਜਾਰੀ

Share this story

ਬਠਿੰਡਾ, 20 ਨਵੰਬਰ (ਸੁਖਵਿੰਦਰ ਸਰਾਂ, ਇੰਦਰਜੀਤ ਨਥਾਣਾ)- ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 23 ਨਵੰਬਰ 2015 ਨੂੰ ਇੱਥੇ ਹੋਣ ਜਾ ਰਹੀ ‘ਸਦਭਾਵਨਾ ਰੈਲੀ’ ਵਿਚ ਪੁੱਜਣ ਵਾਲੀਆਂ ਸੰਗਤਾਂ ਲਈ ਪਾਰਟੀ ਵੱਲੋਂ ਹਲਕਾ ਵਾਰ ਰੂਟ ਪਲਾਨ ਤਿਆਰ ਕਰਕੇ ਜਾਰੀ ਕੀਤਾ ਗਿਆ ਹੈ ਤਾਂ ਜੋ ਇੱਥੇ ਵੱਡੀ ਗਿਣਤੀ ਵਿਚ ਪੁੱਜਣ ਵਾਲੀਆਂ ਸੰਗਤਾਂ ਨੂੰ ਰੈਲੀ ਵਾਲੇ ਸਥਾਨ ਤੇ ਪੁੱਜਣ ਵਿਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਰੈਲੀ ਬਠਿੰਡਾ ਗੋਣਆਣਾ ਰੋਡ ਤੇ ਸ਼ਹਿਰ ਤੋਂ ਬਾਹਰ ਪਰਲ ਕਲੌਲੀ ਵਿਖੇ ਹੋ ਰਹੀ ਹੈ। ਇਸ ਵਾਰੇ ਉਪ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ: ਪਰਮਜੀਤ ਸਿੰਘ ਸਿੱਧਵਾਂ ਅਤੇ ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ: ਚਰਨਜੀਤ ਸਿੰਘ ਬਰਾੜ ਨੇ ਰੈਲੀ ਵਾਲੀ ਥਾਂ ਤੇ ਬਣਾਏ ਕੰਟਰੋਲ ਰੂਮ ਤੋਂਬਿਆਨ ਜਾਰੀ ਕਰਦਿਆਂ ਦੱਸਿਆ ਕਿ ਹਲਕਾ ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਦੇ ਉੱਤਰ ਵਾਲੇ ਪਾਸੇ ਦੇ ਪਿੰਡਾਂ ਤੋਂ ਸੰਗਤ ਭਲਾਈਆਣਾ ਤੋਂ ਕੋਠੇ ਕੌਰ ਸਿੰਘ, ਅਬਲੂ, ਗੰਗਾ, ਦਾਨ ਸਿੰਘ ਵਾਲਾ, ਬਲਾਹੜ ਮਹਿਮਾ ਤੋਂ ਗੋਣੇਆਣਾ ਬਾਈਪਾਸ ਹੁੰਦੇ ਹੋਏ ਰੈਲੀ ਵਾਲੀ ਜਗ੍ਹਾ ਤੇ ਪੁੱਜੇਗੀ। ਦੂਜੇ ਰੂਟ ਤਹਿਤ ਹਲਕਾ ਮਲੋਟ, ਹਲਕਾ ਬੱਲੂਆਣਾ ਦੇ ਅਬੋਹਰ ਮਲੋਟ ਰੋਡ ਦੇ ਆਸ ਪਾਸ ਦੇ ਪਿੰਡ, ਗਿੱਦੜਬਾਹਾ ਦੇ ਦੱਖਣੀ ਹਿੱਸੇ, ¦ਬੀ ਹਲਕੇ ਦੀ ਸ਼ਰਾਵਾਂ ਜ਼ੈਲ ਦੇ ਪਿੰਡ, ਜਲਾਲਾਬਾਦ ਹਲਕੇ ਦੇ ਅਰਨੀਵਾਲਾ ਜ਼ੈਲ ਦੇ ਪਿੰਡ ਅਤੇ ਸਾਰੇ ਅਬੋਹਰ ਹਲਕੇ ਦੀ ਸੰਗਤ ਮਲੋਟ ਰੋਡ ਤੋਂ ਹਾਈਟੈਕ ਮੁਕਤਸਰ ਰੋਡ (ਟੀ ਪੁਆਇੰਟ) ਤੋਂ ਬੱਸ ਅੱਡਾ ਮਹਿਮਾ ਭਗਵਾਨਾ ਤੋਂ ਕੋਠੇ ਨਾਥੇਆਣਾ, ਲੱਖੀ ਜੰਗਲ ਤੋਂ ਗੋਣੇਆਣਾ ਮੰਡੀ ਹੁੰਦੇ ਹੋਏ ਰੈਲੀ ਵਾਲੀ ਜਗ੍ਹਾ ਤੇ ਪੁੱਜੇਗੀ। ਰੂਟ ਨੰਬਰ 3 ਅਨੁਸਾਰ ਹਲਕਾ ਬਠਿੰਡਾ ਦਿਹਾਤੀ ਦੇ ਬਾਦਲ ਤੇ ਸੰਗਤ ਸਾਈਡ ਦੇ ਇਲਾਕੇ, ਤਲਵੰਡੀ ਸਾਬੋ ਹਲਕੇ ਦੇ ਰਾਮਾਂਮੰਡੀ-ਸੰਗਤ ਸਾਈਡ ਦੇ ਪਿੰਡ, ਹਲਕਾ ਬੱਲੂਆਣਾ ਦੇ ਸੀਤੋ ਬੈਲਟ ਦੇ ਪਿੰਡ ਅਤੇ ¦ਬੀ ਹਲਕੇ ਦੇ ਬਾਦਲ ਪਿੰਡ ਵੱਲ ਦੇ ਪਿੰਡਾਂ ਦੀ ਸੰਗਤ ਡੱਬਵਾਲੀ ਰੋਡ ਅਤੇ ਬਾਦਲ ਰੋਡ ਤੋਂ ਬਾਈਪਾਸ ਨਵੀਂ ਰਿੰਗ ਰੋਡ ਤੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨੇੜਿਓ ਸਿਵੀਆ ਰੋਡ ਤੋਂ ਗਿੱਲ ਪੱਤੀ ਤੋਂ ਰੈਲੀ ਵਾਲੀ ਜਗ੍ਹਾ ਤੇ ਪੁੱਜੇਗੀ। ਰੂਟ ਨੰਬਰ 4 ਅਨੁਸਾਰ ਹਲਕਾ ਬਠਿੰਡਾ ਸ਼ਹਿਰੀ, ਹਲਕਾ ਮੌੜ ਦਾ ਬਠਿੰਡਾ ਮਾਨਸਾ ਰੋਡ ਵਾਲਾ ਪਾਸਾ, ਤਲਵੰਡੀ ਸਾਬੋ ਦਾ ਬਠਿੰਡਾ ਤਲਵੰਡੀ ਮੇਨ ਰੋਡ ਵਾਲਾ ਹਿੱਸਾ, ਮਾਨਸਾ, ਬੁੱਢਲਾਡਾ ਅਤੇ ਹਲਕਾ ਸਰਦੂਲਗੜ੍ਹ ਦੀ ਸੰਗਤ ਆਈ.ਟੀ.ਆਈ. ਚੌਕ ਬਠਿੰਡਾ ਤੋਂ ਮੇਨ ਬੱਸ ਅੱਡੇ ਤੋਂ ਹਨੂੰਮਾਨ ਚੋਕ, ਰੋਜਗਾਰਡਨ ਚੋਕ, ਗਿੱਲ ਪੱਤੀ ਤੋਂ ਰੈਲੀ ਵਾਲੀ ਜਗ੍ਹਾ ਤੱਕ ਪੁੱਜੇਗੀ। ਰੂਟ ਨੰਬਰ 5 ਅਨੁਸਾਰ ਹਲਕਾ ਭੁੱਚੋ ਦੇ ਭੁੱਚੋ ਮੰਡੀ ਸਾਈਡ, ਹਲਕਾ ਰਾਮਪੁਰਾ ਦੇ ਸਿਟੀ ਸਾਇਡ, ਅਤੇ ਮੌੜ ਹਲਕੇ ਦੇ ਬਠਿੰਡਾ-ਬਰਨਾਲਾ ਰੋਡ ਵਾਲੇ ਪਾਸੇ ਦੇ ਏਰੀਏ ਦੀ ਸੰਗਤ ਬੀਬੀ ਵਾਲਾ ਚੌਕ ਤੋਂ ਰੋਜਗਾਰਡਨ ਬਰਨਾਲ ਬਾਈਪਾਸ ਤੋਂ ਗਿੱਲ ਪੱਤੀ ਤੋਂ ਹੁੰਦੇ ਹੋਏ ਰੈਲੀ ਵਾਲੀ ਥਾਂ ਤੇ ਪੁੱਜੇਗੀ। ਰੂਟ ਨੰਬਰ 6 ਅਨੁਸਾਰ ਹਲਕਾ ਫਰੀਦਕੋਟ, ਜੈਤੋ, ਕੋਟਕਪੂਰਾ ਅਤੇ ਰਾਮਪੂਰਾ ਹਲਕੇ ਦੀ ਭਗਤਾ ਸਾਈਡ ਦੀ ਸੰਗਤ ਮੇਨ ਬਾਜਾਖਾਨਾ-ਬਠਿੰਡਾ ਤੇ ਬਠਿੰਡਾ-ਜੈਤੋ ਰੋਡ ਤੋਂ ਰੈਲੀ ਵਾਲੀ ਜਗ੍ਹਾ ਤੇ ਪੁੱਜੇਗੀ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਰੈਲੀ ਵਿਚ ਸ਼ਾਮਿਲ ਹੋਣ ਲਈ ਜਾਰੀ ਰੂਟ ਪਲਾਨ ਅਨੁਸਾਰ ਹੀ ਰਸਤੇ ਦੀ ਚੌਣ ਕੀਤੀ ਜਾਵੇ ਤਾਂ ਜੋ ਸੰਗਤਾਂ ਨੂੂੰ ਰੈਲੀ ਵਿਚ ਪਹੁੰਚਣ ਵਿਚ ਕੋਈ ਦਿੱਕਤ ਨਾ ਆਵੇ।

WRITTEN BY