Skip to content
Independent perspectives. Global stories.
BREAKING

ਸਰਬੱਤ ਖਾਲਸਾ ਦੇ ਨਾਮ ’ਤੇ ਕੀਤੇ ਧੜੇਬੰਦਕ ਇਕੱਠ ਦੀ ਸੱਚਾਈ ਆਈ ਸਾਹਮਣੇ : ਬਰਾੜ

Share this story

ਵਾਸ਼ਿੰਗਟਨ ਡੀ ਸੀ, 20 ਨਵੰਬਰ (ਡਾ. ਗਿੱਲ)- ‘ਸਰਬੱਤ ਖਾਲਸਾ’ ਦੇ ਨਾਮ ਤੇ ਕੀਤੇ ਗਏ ਧੜੇਬੰਦਕ ਇਕੱਠ ਦੀ ਸਚਾਈ ਸਾਹਮਣੇ ਆਉਣ ਲੱਗ ਪਈ ਹੈ। ਵੀਡੀਓ ਕਲਿੱਪਾਂ ਅਤੇ ਹੋਰ ਸਬੂਤਾਂ ਤੋਂ ਇਹ ਗੱਲ ਜੱਗ ਜਾਹਿਰ ਹੋ ਗਈ ਹੈ ਕਿ ਇਹ ਇਕੱਠ ਖਾਲਸਾ ਪੰਥ ਦਾ ਨਾ ਹੋ ਕੇ ਅਕਾਲੀ ਦਲ ਅਤੇ ਪੰਜਾਬ ਸਰਕਾਰ ਵਿਰੋਧੀ ਸਿਆਸੀ ਪਾਰਟੀਆਂ ਜਿਨ੍ਹਾਂ ਵਿਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਖੌਤੀ ਗਰਮ ਦਲੀਏ ਜਿਨ੍ਹਾਂ ਵਿਚ ਅਪ੍ਰੇਸ਼ਨ ਬਲੈਕ ਥੰਡਰ ਦੌਰਾਨ ਪੰਥ ਦੇ ਭਗੌੜੇ ਸ਼ਾਮਿਲ ਹਨ ਵਲੋਂ ਕੀਤਾ ਗਿਆ ਸੀ। ਉਪਰੋਕਤ ਬਿਆਨ ਜਾਰੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਅਮਰੀਕਾ ਦੇ ਚੀਫ

ਸਪੋਕਸਮੈਨ ਇੰਜ. ਸਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਰਾਜਨੀਤਕ ਅਤੇ ਧਾਰਮਿਕ ਖੇਤਰਾਂ ਵਿਚੋਂ ਦੁਰਕਾਰੇ ਜਾ ਚੁੱਕੇ ਇਹਨਾਂ ਅਖੌਤੀ ਪੰਥਕ ਆਗੂਆਂ ਵਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੀ ਸ਼ਰੋਮਣੀ ਅਕਾਲੀ ਦਲ ਅਮਰੀਕਾ ਵਲੋਂ ਸਖਤ ਨਿਖੇਧੀ ਕੀਤੀ ਜਾਂਦੀ ਹੈ। ਉਹਨਾਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਇਹਨਾਂ ਪੰਥ ਅਤੇ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਅਪਣਾਏ ਗਏ ਸਖਤ ਰਵੱਈਏ ਦੀ ਪੂਰਨ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਦੇ ਅਮਨ ਸ਼ਾਂਤੀ ਦੇ ਮਹੌਲ ਨੂੰ ਅੱਗ ਲਾਉਣ ਦੀ ਕਿਸੇ ਨੂੰ ਵੀ ਇਜਾਜਤ ਨਾ ਦਿੱਤੀ ਜਾਵੇ। ਉਹਨਾਂ ਪ੍ਰਵਾਸੀ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੂੰ ਸ਼ਰੋਮਣੀ ਅਕਾਲੀ ਦਲ ਅਮਰੀਕਾ ਵਲੋਂ ਨਿਮਰਤਾ ਭਰੀ ਅਪੀਲ ਕੀਤੀ ਕਿ ਉਹ ਇਹਨਾਂ ਅਨਸਰਾਂ ਦੀ ਪਛਾਣ ਕਰਨ ਜਿਹੜੇ ਕਿ ਸਿੱਖੀ ਮਰਿਆਦਾ ਅਤੇ ਅਕਸ ਨੂੰ ਢਾਹ ਲਾ ਕੇ ਵਿਦੇਸ਼ਾਂ ਵਿਚ ਆਉਣ ਵਾਲੀ ਪੀੜ੍ਹੀ ਲਈ ਨਵੀਂਆਂ ਮੁਸੀਬਤਾਂ ਪੈਦਾ ਕਰਨ ਲਈ ਸਾਜਿਸ਼ਾਂ ਰਚ ਰਹੀਆਂ ਹਨ।ਇਸ ਬਿਆਨ ਦੀ ਪ੍ਰੋੜਤਾ ਕਰਨ ਵਾਲਿਆਂ ਵਿਚ ਮਾਸਟਰ ਮਹਿੰਦਰ ਸਿੰਘ ਸਰਪ੍ਰਸਤ ਸ਼ਰੋਮਣੀ ਅਕਾਲੀ ਦਲ, ਸ੍ਰ. ਮੋਹਣ ਸਿੰਘ ਖਟੜਾ ਪ੍ਰਧਾਨ ਈਸਟ ਕੋਸਟ, ਬਲਦੇਵ ਸਿੰਘ ਸੱਲਾਂ ਪ੍ਰਧਾਨ ਮਿੱਡ ਵੈਸਟ, ਕੁਲਵੰਤ ਸਿੰਘ ਖਹਿਰਾ ਪ੍ਰਧਾਨ ਵੈਸਟ ਕੋਸਟ, ਸ੍ਰ. ਕੁਲਦੀਪ ਸਿੰਘ ਮੱਲ੍ਹਾ, ਹਰਜੀਤ ਸਿੰਘ ਹੁੰਦਲ ਜਨਰਲ ਸਕੱਤਰ, ਜਥੇਦਾਰ ਪ੍ਰਤਾਪ ਸਿੰਘ ਤਰਨਤਾਰਨ ਪ੍ਰਧਾਨ ਵਾਸ਼ਿੰਗਟਨ ਡੀ ਸੀ, ਰਘੁਬੀਰ ਸਿੰਘ ਸੁਭਾਨਪੁਰ ਪ੍ਰਧਾਨ ਨਿਊਯਾਰਕ, ਹਰਬੰਸ ਸਿੰਘ ਸੰਧੂ ਪ੍ਰਧਾਨ ਮੈਰੀਲੈਂਡ, ਹਰਦੀਪ ਸਿੰਘ ਗੋਲਡੀ ਪ੍ਰਧਾਨ ਨਿਊਜਰਸੀ, ਡਾ. ਸੁਰਿੰਦਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਸ੍ਰ. ਜਰਨੈਲ ਸਿੰਘ ਗਿਲਜੀਆਂ ਮੈਂਬਰ ਕੋਰ ਕਮੇਟੀ, ਮਲਕੀਅਤ ਸਿੰਘ ਨਿਊਯਾਰਕ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ, ਸਰਬਜੋਤ ਸਿੰਘ ਸਵੱਦੀ, ਅਮਰੀਕ ਸਿੰਘ ਅਮਰ ਕਾਰਪੈ¤ਟ ਚੇਅਰਮੈਨ, ਹਾਕਮਜੀਤ ਸਿੰਘ ਗਰੇਵਾਲ ਮੈਂਬਰ ਕੋਰ ਕਮੇਟੀ, ਅਰਵਿੰਦਰ ਸਿੰਘ ਲਾਖਨ ਮੈਂਬਰ ਕੋਰ ਕਮੇਟੀ, ਹਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਕੈਲੇਫੋਰਨੀਆਂ, ਬਲਵਿੰਦਰ ਸਿੰਘ ਨਵਾਂਸ਼ਹਿਰ ਨਿਊਯਾਰਕ ਸੀਨੀਅਰ ਯੂਥ ਆਗੂ ਅਤੇ ਗੁਰਪ੍ਰਤਾਪ ਸਿੰਘ ਵੱਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਵਰਜ਼ੀਨੀਆਂ ਅਤੇ ਸੀਨੀਅਰ ਨੇਤਾਵਾਂ ਦੇ ਨਾਮ ਸ਼ਾਮਿਲ ਹਨ।

WRITTEN BY