Skip to content
Independent perspectives. Global stories.
BREAKING

ਰਾਹੁਲ ਵੱਲੋਂ ਸੰਘ ਪਰਿਵਾਰ ’ਤੇ ਹਮਲਾ ਆਰ.ਐਸ.ਐਸ.-ਸਿੰਮੀ ਇੱਕ ਬਰਾਬਰ6

Share this story

ਮੋਦੀ ਅਤੇ ਆਰਐਸਐਸ ਦੇ ਲੋਕ ਕਰਦੇ ਹਨ ਬਦਮਾਸ਼ੀਆਂ ਨਵੀਂ ਦਿ¤ਲੀ, 19 ਨਵੰਬਰ (ਪੀ. ਟੀ. ਲਾਇਵ)- ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਸੰਘ ਪਰਿਵਾਰ ਖਿਲਾਫ ਵੱਡਾ ਹਮਲਾ ਬੋਲਿਆ ਹੈ। ਅੱਜ ਇੱਥੇ ਪਾਰਟੀ ਦੇ ਯੁਵਾ ਕਾਂਗਰਸ ਸੰਮੇਲਨ ’ਚ ਬੋਲਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਖੁੱਲ੍ਹੇਆਮ ਚੁਣੌਤੀ ਦਿੰਦੇ ਹੋਏ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਅਤੇ ਆਰਐਸਐਸ ਬਦਮਾਸ਼ੀਆਂ ਕਤਰ ਰਹੇ ਹਨ। ਉਨ੍ਹਾਂ ਨੇ ਆਰ.ਐਸ.ਐਸ. ਦੀ ਤੁਲਨਾ ਪਾਬੰਦੀ ਸ਼ੁਦਾ ਸੰਗਠਨ ਸਿਮੀ ਨਾਲ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਨ੍ਹਾਂ ਖਿਲਾਫ ਲਾਏ ਜਾ ਰਹੇ ਦੋਸ਼ਾਂ ਦੀ ਕੇਂਦਰ ਸਰਕਾਰ ਖੁਦ ਜਾਂਚ ਕਰਾਵੇ ਅਤੇ ਜੇਕਰ ਉਹ ਦੋਸ਼ੀ ਸਿੱਧ ਹੁੰਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇ।ਰਾਹੁਲ ਨੇ ਅ¤ਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਚਮਚਿਆਂ ਕੋਲੋਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਉ¤ਪਰ ਕੂੜਾ ਸੁਟਵਾਉਂਦੇ ਹਨ।ਰਾਹੁਲ ਨੇ ਇਹ ਵੀ ਕਿਹਾ ਕਿ ਪ੍ਰਾਧਾਨ ਮੰਤਰੀ ਆਪਣੀ 56 ਇੰਚ ਵਾਲੀ ਛਾਤੀ ਦਿਖਾਉਣ ਦੀ ਜੁਰਤ ਕਰਨ।ਪਰਿਵਾਰ ਉ¤ਤੇ ਚਿ¤ਕੜ ਉਛਾਲਣਾ ਬੰਦ ਕਰੋ- ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦੀਆਂ 98ਵੀਆਂ ਜੇਅੰਤੀ ਮੌਕੇ ਆਯੋਜਿਤ ਇਸ ਸਮਾਰੋਹ ਵਿ¤ਚ ਸ੍ਰੀ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਆਰਐਸਐਸ ਹਮੇਸ਼ਾ ਮੇਰੇ ਪਰਿਵਾਰ, ਮੇਰੀ ਦਾਦੀ, ਮੇਰੇ ਪਿਤਾ ਅਤੇ ਮਾਂ ਉ¤ਤੇ ਇਲਜ਼ਾਮ ਲਗਾਉਂਦੇ ਰਹੇ ਹਨ। ਮੈਂ ਇਹ ਸਭ ਉਦੋਂ ਤੋਂ ਵੇਖਦਾ ਆ ਰਿਹਾ ਹਾਂ, ਜਦੋਂ ਮੈਂ ਬ¤ਚਾ ਸੀ। ਮੈਂ ਕਹਿਣਾ ਚਾਹੁੰਦਾ ਹਾਂ, ਮੋਦੀ ਜੀ, ਇਹ ਤੁਹਾਡੀ ਸਰਕਾਰ ਹੈ, ਸਾਰੀਆਂ ਏਜੇਂਸੀਆਂ ਤੁਹਾਡੇ ਕੋਲ ਹਾਂ, ਉਨ੍ਹਾਂ ਨੂੰ ਮੇਰੇ ਪਿ¤ਛੇ ਲਗਾ ਦਿਓ, ਜਾਂਚ ਬਿਠਾਓ ਅਤੇ ਜੇਕਰ ਛੇ ਮਹੀਨੇ ਦੇ ਅੰਦਰ ਕੁ¤ਝ ਵੀ ਮਿਲ ਜਾਵੇ, ਤਾਂ ਮੈਨੂੰ ਜੇਲ੍ਹ ਵਿ¤ਚ ਪਾ ਦਿਓ। ਲੇਕਿਨ ਤ¤ਦ ਤ¤ਕ ਆਪਣੇ ਬੰਦਿਆਂ ਨੂੰ ਕਹੋ ਕਿ ਮੇਰੇ ਪਰਿਵਾਰ ਉ¤ਤੇ ਚਿ¤ਕੜ ਉਛਾਲਣਾ ਬੰਦ ਕਰਨ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਸੁਬਰਮਨੀਅਮ ਸਵਾਮੀ ਨੇ ਕੁਝ ਦਸਤਾਵੇਜ਼ ਜਨਤਕ ਕਰਦੇ ਹੋਏ ਸ੍ਰੀ ਰਾਹੁਲ ’ਤੇ ਜਾਲਸਾਜ਼ੀ ਦੇ ਦੋਸ਼ ਲਾਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਨੇ ਇੰਗਲੈਂਡ ਵਿੱਚ ਇੱਕ ਕੰਪਨੀ ਸਥਾਪਿਤ ਕਰਨ ਲਈ ਖੁਦ ਨੂੰ ਯੂਕੇ ਦਾ ਨਾਗਰਿਕ ਦੱਸਿਆ ਸੀ। ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਲੋਕਸਭਾ ਸਪੀਕਰ ਨੂੰ ਖਤ ਲਿਖ ਕੇ ਕਾਰਵਾਈ ਦੀ ਮੰਗ ਵੀ ਕੀਤੀ ਸੀ। ਰਾਹੁਲ ਵੱਲੋਂ ਅੱਜ ਬੋਲਿਆ ਗਿਆ ਹਮਲਾ ਇਸੇ ਸੰਦਰਭ ਵਿੱਚ ਸਮਝਿਆ ਜਾ ਰਿਹਾ ਹੈ। ਕਾਂਗਰਸ ਦਾ ਕੰਮ ਲੋਕਾਂ ਨੂੰ ਜੋੜਨਾ- ਰਾਹੁਲ ਗਾਂਧੀ ਨੇ ਆਪਣੀ ਦਾਦੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਇੰਦਰਾ ਗਾਂਧੀ ਵਿ¤ਚ ਹਿੰਸਾ ਦੇ ਖਿਲਾਫ ਖੜੇ ਹੋਣ ਦਾ ਹੌਸਲਾ ਸੀ। ਜਦੋਂ 1947 ਵਿ¤ਚ ਹਿੰਦੂ-ਮੁਸਲਮਾਨ ਦੰਗੇ ਹੋਏ ਸਨ, ਤ¤ਦ ਇੰਦਰਾ ਗਾਂਧੀ ਮਦਦ ਲਈ ਖੜ੍ਹੀ ਹੋਈ ਸੀ। ਦੰਗੇ ਕੁ¤ਝ ਲੋਕਾਂ ਦੁਆਰਾ ਕੀਤੇ ਜਾਂਦੇ ਹਨ, ਲੇਕਿਨ ਸਾਡਾ ਕੰਮ ਲੋਕਾਂ ਨੂੰ ਜੋੜਨ ਦਾ ਹੈ। ਇੰਦਰਾ ਗਾਂਧੀ ਦੀ ਇਹੀ ਵਿਚਾਰਧਾਰਾ ਸੀ। ਇ¤ਕ ਵਾਰ ਇੰਦਰਾ ਗਾਂਧੀ ਨੇ ਵੇਖਿਆ ਕਿ ਕੁ¤ਝ ਲੋਕ ਇ¤ਕ ਕਮਜੋਰ ਆਦਮੀ ਨੂੰ ਮਾਰ ਰਹੇ ਸਨ, ਉਨ੍ਹਾਂ ਨੇ ਬੰਦਿਆਂ ਵੱਲੋਂ ਕਿਹਾ ਕਿ ਉਸਨੂੰ ਛ¤ਡ ਦਿਓ। ਹਿੰਮਤ ਵਾਲੇ ਹੋ, ਤਾਂ ਮੈਨੂੰ ਮਾਰੋ ਉਸਦੇ ਬਾਅਦ ਉਹ ਲੋਕ ਚੁੱਪ ਹੋ ਗਏ, ਇ¤ਕ ਉਂਗਲੀ ਵੀ ਨਹੀਂ ਉਠਾ ਪਾਏ। ਨਹੀਂ ਇੰਦਰਾ ਗਾਂਧੀ ਉ¤ਤੇ, ਨਹੀਂ ਉਸ ਕਮਜ਼ੋਰ ਆਦਮੀ ਉ¤ਤੇ।

WRITTEN BY