Skip to content
Independent perspectives. Global stories.
BREAKING

ਸੀਬੀਆਈ ਜਗਦੀਸ਼ ਟਾਇਟਲਰ ਖਿਲਾਫ ਫਿਰ ਜਾਂਚ ਲਈ ਤਿਆਰ

Share this story

ਨਵੀਂ ਦਿ¤ਲੀ, 17 ਨਵੰਬਰ (ਪੀ. ਟੀ. ਲਾਇਵ)- 1984 ਸਿ¤ਖ ਕਤਲੇਆਮ ਦੇ ਮੁੱਖ ਦੋਸ਼ੀ ਅਤੇ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਜਗਦੀਸ਼ ਟਾਇਟਲਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬੇਸ਼ੱਕ ਸੀਬੀਆਈ ਉਨ੍ਹਾਂ ਨੂੰ ਬੀਤੇ 30 ਸਾਲਾਂ ਵਿੱਚ ਤੀਸਰੀ ਵਾਰ ਕਲੀਨ ਚਿੱਟ ਦੇਣ ਜਾ ਰਹੀ ਸੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਮੋਰਚੇ ’ਤੇ ਜ਼ੋਰਦਾਰ ਸਰਗਰਮੀ ਕਾਰਨ ਟਾਇਟਲਰ ’ਤੇ ਕਾਨੂੰਨ ਸ਼ਿਕੰਜਾ ਕੱਸਣ ਦੇ ਹਾਲਾਤ ਬਣ ਗਏ ਹਨ। ਅਦਾਲਤ ਦੇ ਬਾਹਰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਵੀ ਅਜਿਹਾ ਦਾਅਵਾ ਕੀਤ ਹੈ। ਅਦਾਲਤ ਨੇ ਅੱਜ ਸੀਬੀਆਈ ਵੱਲੋਂ ਦਾਖਲ ਕਲੀਨ ਚਿੱਟ ਬਾਰੇ ਫੈਸਲਾ ਦੇਣਾ ਸੀ ਪ੍ਰੰਤੂ ਦਿੱਲੀ ਦੀ ਕੜਕੜਡੂਮਾ ਅਦਾਲਤ ਦੇ ਜੱਜ ਸ੍ਰੀ ਲਾਲੇਰ ਛੁੱਟੀ ’ਤੇ ਹੋਣ ਕਾਰਨ ਮਾਮਲੇ ਦੀ ਸੁਣਵਾਈ ਹੁਣ 4 ਦਿਸੰਬਰ ਨੂੰ ਹੋਵੇਗੀ। 30 ਅਕਤੂਬਰ ਨੂੰ ਦੋਨੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਇਸ ਸਬੰਧੀ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ਨੂੰ ਅੱਜ ਸੁਣਾਇਆ ਜਾਣਾ ਸੀ। ਇਸ ਦੌਰਾਨ ਅੱਜਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਜਦੋਂ ਸੀਬੀਆਈ ਨੇ ਜਵਾਬ ਦਾਖਲ ਕਰਦੇ ਹੋਏ ਕਿਹਾ ਹੈ ਕਿ ਉਹ ਮਾਮਲੇ ਦੀ ਮੁੜ ਜਾਂਚ ਕਰਨ ਲਈ ਤਿਆਰ ਹੈ। ਅਕਾਲੀ ਦਲ ਵੱਲੋਂ ਅਦਾਲਤ ਵਿੱਚ ਰੇਸ਼ਮ ਸਿੰਘ, ਆਲਮ ਸਿੰਘ ਅਤੇ ਚੰਚਲ ਸਿੰਘ ਨਾਮ ਦੇ ਤਿੰਨ ਗਵਾਹਾਂ ਦੇ ਨਾਮ ਦੇ ਕੇ ਮੁੜ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਲਖਵਿੰਦਰ ਕੌਰ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ ਅਤੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਹ ਸੀਬੀਆਈ ਨੂੰ ਸਾਰੇ ਸਬੂਤ ਮੁਹੱਈਆ ਕਰਾਵੇਗੀ। ਹਾਲਾਂਕਿ ਪੀੜਤਾਂ ਨੇ ਕੋਰਟ ਤੋਂ ਟਾਇਟਲਰ ਦੇ ਖਿਲਾਫ ਗਵਾਹ ਨੂੰ ਪ੍ਰਭਾਵਿਤ ਕਰਨ ਅਤੇ ਹਵਾਲੇ ਰਾਹੀਂ ਪੈਸੇ ਭੇਜਣ ਦੇ ਦੋਸ਼ਾਂ ਸਬੰਧੀ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ। ਸੀਬੀਆਈ ਦਾ ਕਹਿਣਾ ਹੈ ਕਿ ਇਹ ਪੈਸੇ ਹਥਿਆਰਾਂ ਦੇ ਇੱਕ ਡੀਲਰ ਅਭਿਸ਼ੇਕ ਵਰਮਾ ਰਾਹੀਂ ਲੈਣਦੇਣ ਹੋਇਆ ਹੈ। ਇਸ ਲਈ ਟਾਇਟਲਰ ਖਿਲਾਫ ਮਾਮਲਾ ਨਹੀਂ ਬਣਦਾ। ਅਦਾਲਤ ਵਿੱਚ ਚੱਲ ਰਿਹਾ ਮਾਮਲਾ ਦਿੱਲੀ ਦੇ ਪੁਲ ਬੰਗਸ਼ ਦਾ ਹੈ। 1 ਨਵੰਬਰ 1984 ਨੂੰ ਇੱਥੇ ਗੁਰਦੁਆਰੇ ਵਿੱਚ ਬਾਦਲ ਸਿੰਘ, ਠਾਕਰ ਸਿੰਘ ਅਤੇ ਗੁਰਚਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ ਵਿੱਚ ਟਾਇਟਲਰ ਨੂੰ ਦੋਸ਼ੀ ਬਣਾਇਆ ਗਿਆ ਸੀ।

WRITTEN BY