ਪੈਰਿਸ, 16 ਨਵੰਬਰ (ਪੀ. ਟੀ.)- ਫ਼ਰਾਂਸ ਦੇ ਪ੍ਰਧਾਨ ਮੰਤਰੀ ਮੈਨੁਏਲ ਵਾਲਸ ਨੇ ਦ¤ਸਿਆ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੈਰਿਸ ’ਚ ਹੋਏ ਕਤਲੇਆਮ ਤੋਂ ਬਾਅਦ ਫ਼ਰਾਂਸ ਤੇ ਯੂਰਪੀ ਦੇਸ਼ਾਂ ’ਚ ਨਵੇਂ ਹਮਲਿਆਂ ਨੂੰ ਅੰਜਾਮ ਦਿ¤ਤੇ ਜਾਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਿਰਫ਼ ਫ਼ਰਾਂਸ ਹੀ ਨਹੀਂ ਸਗੋਂ ਯੂਰਪ ਦੇ ਹੋਰ ਦੇਸ਼ਾਂ ਦੇ ਖ਼ਿਲਾਫ਼ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਚੁ¤ਕੀ ਹੈ ਤੇ ਇਹ ਅਜੇ ਵੀ ਚ¤ਲ ਰਹੀ ਹੈ।ਫ਼ਰਾਂਸ ਦੇ ਪ੍ਰਧਾਨ ਮੰਤਰੀ ਮੈਨੂਅਲ ਵਾਲਸ ਨੇ ਕਿਹਾ ਕਿ ਪੁਲਿਸ ਨੇ ਪੈਰਿਸ ‘ਚ ਹਮਲਿਆਂ ਤੋਂ ਬਾਅਦ ਸ਼¤ਕੀ ਇਸਲਾਮਿਸਟ ਅ¤ਤਵਾਦੀਆਂ ਦੀ ਤਲਾਸ਼ ਲਈ 150 ਤੋਂ ਜ਼ਿਆਦਾ ਜਗਾਵਾਂ ‘ਤੇ ਛਾਪੇਮਾਰੀ ਕੀਤੀ। ਪੈਰਿਸ ‘ਚ ਪੁਲਿਸ ਦੇ ਸੂਤਰਾਂ ਨੇ ਦ¤ਸਿਆ ਕਿ ਰਾਜਧਾਨੀ ਦੇ ਪੂਰਬੀ ਉਪਨਗਰ ਬੋਬਿਗਨੀ ਸਮੇਤ ਕਈ ਸ਼ਹਿਰਾਂ ‘ਚ ਅ¤ਜ ਕਈ ਦਰਜਨ ਛਾਪੇ ਮਾਰੇ ਗਏ। ਇ¤ਕ ਸਥਾਨਕ ਪੁਲਿਸ ਅਧਿਕਾਰੀ ਨੇ ਦ¤ਸਿਆ ਕਿ ਫ਼ਰਾਂਸ ਦੇ ਦ¤ਖਣ ਪੂਰਬੀ ਸ਼ਹਿਰ ਲਿਔਨ ‘ਚ 13 ਛਾਪੇ ਮਾਰੇ ਗਏ।


