ਮਲੋਟ, 10 ਅਗਸਤ (ਹਰਦੀਪ ਸਿੰਘ ਖਾਲਸਾ) ਪੰਚਾਇਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ‘ਚ ਮਿਲੀ ਕਾਮਯਾਬੀ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਮਿਲਣ ਅਤੇ ਉਹਨਾਂ ਦੀ ਹੋਸਲਾ ਅਫਜਾਈ ਲਈ ਅੱਜ ਪਹਿਲੀ ਵਾਰ ਮਨਪ੍ਰੀਤ ਸਿੰਘ ਬਾਦਲ ਨੇ ਮਲੋਟ ਆਪਣੇ ਸਮਰਥਕ ਦੇ ਘਰ ਪੁੱਜੇ। ਪੁੱਡਾ ਕਲੋਨੀ ਵਿਖੇ ਸਥਿਤ ਆਪਣੇ ਸਮਰਥਕ ਨਛੱਤਰ ਸਿੰਘ ਕੁਰਾਈਵਾਲਾ ਦੇ ਘਰ ਪ੍ਰੈਸ ਕਾਨਫਰੰਸ ਦੋਰਾਨ ਸ: ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਲਾ ਪ੍ਰੀਸ਼ਦ ਚੋਣਾਂ ਅਤੇ ਪੰਚਾਇਤੀ ਚੋਣਾਂ ਤੋਂ ਬਾਅਦ ਅਗਰ ਮਿਊਸਪਲ ਚੋਣਾਂ ‘ਚ ਵੀ ਉਹਨਾਂ ਨੂੰ ਕਾਮਯਾਬੀ ਮਿਲੀ ਤਾਂ ਉਹਨਾਂ ਦੀ ਸਾਖ ਹੋਰ ਮਜਬੂਤ ਹੋ ਜਾਵੇਗੀ

ਕਿਉਕਿ ਨਗਰ ਕੋਸਲ ਚੋਣਾਂ ‘ਚ ਵੀ ਪੀਪੀਪੀ ਪੂਰੀ ਸਰਗਰਮੀ ਨਾਲ ਹਿੱਸਾ ਲਵੇਗੀ। ਇੱਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਕਾਂਗਰਸ ਨਾਲ ਸਮਝੋਤਾ ਨਹੀ ਬਲਕਿ ਕੁੱਝ ਸੀਟਾਂ ‘ਤੇ ਐਡਜਸਟਮੈਂਟ ਹੋਈ ਹੈ। ਇੱਕ ਹੋਰ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਦਾ ਅਕਾਲੀ ਦਲ ‘ਚ ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ ਮਨਪ੍ਰੀਤ ਅਕਾਲੀ ਦਲ ਲਈ ਮਰ ਚੁਕਿਆ ਹੈ ਅਤੇ ਮਰੇ ਹੋਏ ਕਦੇ ਵਾਪਸ ਨਹੀ ਆਉਦੇ। ਉਹਨਾਂ ਕਿਹਾ ਕਿ ਮੈਂ ਵੱਡੇ ਬਾਦਲ ਸਾਹਿਬ ਦਾ ਦਿਲੋਂ ਸਤਿਕਾਰ ਕਰਦਾਂ ਹਾਂ ਪਰ ਜੋ ਉਹਨਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਨੇ ਅਕਾਲੀ ਦਲ ਛੱਡ ਕੇ ਆਪਣਾ ਕੈਰੀਅਰ ਖਰਾਬ ਕਰ ਲਿਆ ਹੈ ਉਹਨਾਂ ਕਿਹਾ ਕਿ ਸਿਆਸਤ ‘ਚ ਬੰਦਾ ਕੈਰੀਅਰ ਬਣਾਉਣ ਨਹੀ ਬਲਕਿ ਲੋਕ ਸੇਵਾ ਲਈ ਆਉਦਾ ਹੈ। ਉਹਨਾਂ ਕਿਹਾ ਕਿ ਸ. ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਉਹਨਾਂ ਦਾ ਕੈਰੀਅਰ ਬਣਿਆਪਰ ਪੰਜਾਬ ਦਾ ਕੈਰੀਅਰ ਥੱਲੇ ਵੱਲ ਨੂੰ ਗਿਆ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦਿਨ ਬ ਦਿਨ ਕਰਜਈ ਹੁੰਦਾ ਜਾ ਰਿਹੈ ਹੈ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਕਰਜੇ ਤੋਂ ਦੁਖੀ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਕਮਾਈ ਘੱਟ ਤੇ ਖਰਚੇ ਜਿਆਦਾ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਿਰ ਜੋ ਅੱਜ ਕਰਜਾ ਚੜਿਆ ਹੈ ਉਹ ਸਾਨੂੰ ਹੀ ਉਤਾਰਨਾ ਪਵੇਗਾ ਜੇ ਅਸੀ ਨਹੀ ਤਾਂ ਸਾਡੇ ਬੱਚੇ ਉਤਾਰਣਗੇ ਇਹ ਕਰਜਾ ਸਾਡੀਆਂ ਜੇਬਾਂ ਚੋਂ ਹੀ ਉਤਰਨਾ ਹੈ। ਇਸ ਮੋਕੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਹਨੀਫੱਤਣਵਾਲਾ ਸ਼ੀ੍ਰ ਮੁਕਤਸਰ ਸਾਹਿਬ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ।
ਅਕਾਲੀ ਦਲ ਲਈ ਮਨਪ੍ਰੀਤ ਮਰ ਚੁਕਿਐ ਤੇ ਮਰੇ ਕਦੇ ਵਾਪਿਸ ਨਹੀਂ ਆਉਂਦੇ : ਮਨਪ੍ਰੀਤ ਬਾਦਲ



