Skip to content
Independent perspectives. Global stories.
BREAKING

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਹਾਰੀ ਸਿੰਧੂ

Share this story

ਗਵਾਂਗਝੂ, 10 ਅਗਸਤ (ਪੀ. ਟੀ.)-ਭਾਰਤ ਦੀ 18 ਸਾਲਾ ਬੈਡਮਿੰਟਨ ਖਿਡਾਰਣ ਪੀ.ਵੀ ਸਿੰਧੂ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੂੰ ਥਾਈਲੈਂਡ ਦੀ ਚੌਥੀ ਦਰਜਾ ਪ੍ਰਾਪਤ ਰਤਚਾਨੋਕ ਹਿੰਤਾਨੋਨ ਨੇ 36 ਮਿੰਟਾਂ ਦੀ ਖੇਡ ਵਿਚ 10-21 ਤੇ 13-21 ਨਾਲ ਹਰਾਇਆ। ਪੀ.ਵੀ ਸਿੰਧੂ ਦੀ ਹਾਰ ਨਾਲ ਭਾਰਤ ਨੂੰ ਕਾਂਸੇ ਦੇ ਤਮਗੇ ਨਾਲ ਹੀ ਸੰਤੋਸ਼ ਕਰਨਾ ਪਿਆ। ਜ਼ਿਕਰਯੋਗ ਹੈ ਕਿ ਕੱਲ੍ਹ ਸਿੰਧੂ ਨੇ ਚੀਨ ਦੀ ਸ਼ਿਜਿਆਨ ਵਾਂਗ ਨੂੰ 21-18, 21-17 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਕੇ ਇਤਿਹਾਸ ਸਿਰਜਿਆ ਸੀ। ਇਸ ਟੂਰਨਾਮੈਂਟ ਵਿਚ ਭਾਰਤ ਵੱਲੋਂ ਪ੍ਰਕਾਸ਼ ਪਾਦੁਕੋਨ ਨੇ ਸਾਲ 1983 ਵਿਚ ਕਾਂਸੇ ਦਾ ਤਮਗਾ ਜਿੱਤਿਆ ਸੀ। ਅੱਜ ਹੋਏ ਮੁਕਾਬਲੇ ਵਿਚ ਸਿੰਧੂ ਨੂੰ ਕੋਰਟ ‘ਤੇ ਡ੍ਰਿਫਟ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਦੇ ਕਈ ਸ਼ਾਟ ਬਾਹਰ ਗਏ। ਥਾਈਲੈਂਡ ਦੀ ਇੰਤੋਨਾਨ ਦਾ ਫਾਈਨਲ ਵਿਚ ਮੁਕਾਬਲਾ ਚੀਨ ਦੀ ਲੀ ਸ਼ੁਏਰੂਈ ਨਾਲ ਹੋਵੇਗਾ।

WRITTEN BY