Skip to content
Independent perspectives. Global stories.
BREAKING

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਦਿੱਤੀਆਂ ਜਾਣ ਸਖਤ ਸਜ਼ਾਵਾਂ : ਬਲਰਾਜ ਖੈਰੇ ਕੇ

Share this story

ਜਲਾਲਾਬਾਦ, 2 ਨਵੰਬਰ (ਨਵਨੀਤ ਛਾਬੜਾ)- ਅਕਾਲੀ ਆਗੂ ਅਤੇ ਠੇਕੇਦਾਰ ਬਲਰਾਜ ਕੁਮਾਰ ਰਾਜੂ ਖੈਰੇ ਕੇ ਨੇ ਕਿਹਾ ਹੈ ਕਿ ਸਿੱਖਾਂ ਦਾ ਨਵੰਬਰ 1984 ਵਿੱਚ ਕਤਲ-ਏ-ਆਮ ਦੇਸ਼ ’ਤੇ ਇੱਕ ਧੱਬਾ ਹੈ। 31 ਸਾਲ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਤੇ ਪੀੜਤ ਪਰਿਵਾਰ ਇਨਸਾਫ ਲਈ ਹਾਲੇ ਵੀ ਠੋਕਰਾਂ ਖਾ ਰਹੇ ਹਨ। 1984 ਸਿੱਖ ਦੰਗਾਂ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਬਲਰਾਜ ਕੁਮਾਰ ਰਾਜੂ ਨੇ ਕਿਹਾ ਕਿ ਨਵੰਬਰ ’84 ਦੇ ਸਿੱਖ ਕਤਲ-ਏ-ਆਮ ਦਾ ਦਾਗ ਭਾਰਤ ਦੇ ਮੱਥੇ ਤੋਂ ਲਾਹਿਆ ਨਹੀਂ ਜਾ ਸਕਦਾ ਪਰ ਹੁਣ ਸੋਚਣਾ ਪਵੇਗਾ ਕਿ ਅਜਿਹੇ ਘਿਨਾਉਣੇ ਅਪਰਾਧ ਮੁੜ ਨਾ ਹੋਣ। ਆਜਾਦੀ ਤੋਂ ਪਹਿਲਾ ਜੱਲਿਆਂਵਾਲਾ ਬਾਗ ਕਾਂਡ ਤੇ ਤੇ ਅਜਾਦੀ ਪਿੱਛੋ ਨਵੰਬਰ 84 ਦੇ ਕਾਂਡ ਨਾਲ ਦੇਸ਼ ਧੁਰ ਤੱਕ ਹਿੱਲ ਗਿਆ ਸੀ। ਜਦੋਂ ਤੱਕ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਜਾਵਾਂ ਨਹੀ ਮਿਲਦੀਆਂ ਉਦੋਂ ਤੱਕ ਪੀੜ੍ਹਿਤ ਪਰਿਵਾਰਾਂਅਤੇ ਸਮੁੱਚੀ ਸਿੱਖ ਕੌਮ ਨੂੰ ਇਨਸਾਫ ਨਹੀ ਮਿਲ ਸਕਦਾ। ਬਲਰਾਜ ਖੈਰੇ ਕੇ ਨੇ ਕਿਹਾ ਕਿ ਸਿੱਖ ਦੰਗਿਆਂ ਦੇ ਦੋਸ਼ੀਆਂ ਦਾ ਕਾਂਗਰਸ ਸ਼ੁਰੂ ਤੋਂ ਬਚਾਅ ਕਰਦੀ ਰਹੀ ਹੈ। ਇਹੀ ਕਾਰਨ ਹੈ ਕਿ ¦ਬਾ ਸਮਾਂ ਦੇਸ਼ ਤੇ ਰਾਜ ਕਰਨ ਵਾਲੀ ਕਾਂਗਰਸ ਦੇ ਸ਼ਾਸਨਕਾਲ ਵਿੱਚ ਸਿੱਖ ਪੀੜ੍ਹਿਤ ਪਰਿਵਾਰਾਂ ਨੂੰ ਇਨਸਾਫ ਨਹੀ ਮਿਲ ਸਕਿਆ।

WRITTEN BY