ਪੂਰਣੀਆ (ਬਿਹਾਰ), 2 ਨਵੰਬਰ (ਪੀ. ਟੀ. ਲਾਇਵ)- ਬਿਹਾਰ ਦੇ ਪੂਰਣੀਆ ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ ਵੱਡਾ ਹਮਲਾ ਕਰਦਿਆਂ ਆਖਿਆ ਹੈ ਕਿ ਨਵੰਬਰ 1984 ਵਿੱਚ ਸਿੱਖਾਂ ਦੇ ਕਤਲੇਆਮ ਦੀ ਦੋਸ਼ੀ ਕਾਂਗਰਸ ਨੂੰ ਅਸਹਿਣਸ਼ੀਲਤਾ ਬਾਰੇ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ ਹੈ। ਪ੍ਰਧਾਨ ਮੰਤਰੀ ਕਾਂਗਰਸੀ ਨੇਤਾਵਾਂ ਵੱਲੋਂ ਸਰਕਾਰ ਅਤੇ ਭਾਜਪਾ ਉ¤ਪਰ ਅਸਹਿਣਸ਼ੀਲਤਾ ਫੈਲਾਉਣ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ। ਪੂਰਣੀਆ ਦੀ ਰੈਲੀ ’ਚ ਮੋਦੀ ਨੇ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ 1984 ’ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਸਿ¤ਖਾਂ ਦਾ ਕਤਲੇਆਮ ਕੀਤਾ, ਉਹ ਅ¤ਜ ਅਸਹਿਨਸ਼ੀਲਤਾ ’ਤੇ ਭਾਸ਼ਣ ਦੇ ਰਹੇ ਹਨ।ਮੋਦੀ ਦੇਸ਼ ਵਿੱਚ ਲਗਾਤਾਰ ਪੈਦਾ ਹੋ ਰਹੇ ਸਹਿਨਸ਼ੀਲਤਾ ਦੇ ਮਾਹੌਲ ਕਰਕੇ ਸਵਾਲਾਂ ਵਿ¤ਚ ਘਿਰੇ ਹੋਏ ਹਨ। ਕਾਂਗਰਸੀ ਵੀ ਮੋਦੀ ਸਰਕਾਰ ’ਤੇ ਤਿ¤ਖੇ ਨਿਸ਼ਾਨੇ ਸਾਧ ਰਹੇ ਹਨ।ਕਾਫੀ ਸਮਾਂ ਖਾਮੋਸ਼ ਰਹਿਣ ਮਗਰੋਂ ਮੋਦੀ ਨੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਨੂੰ ਹੀ ਕਟਹਿਰੇ ਵਿ¤ਚ ਖੜ੍ਹਾ ਕਰ ਦਿ¤ਤਾ ਹੈ।ਮੋਦੀ ਨੇ ਕਿਹਾ ਕਿ ਪੂਰੇਹਿੰਦੂਸਤਾਨ ’ਚ ਸਿ¤ਖਾਂ ਦਾ ਕਤਲੇਆਮ ਹੋਇਆ ਸੀ ਇੰਦਰਾ ਗਾਂਧੀ ਦੀ ਹ¤ਤਿਆ ਤੋਂ ਬਾਅਦ ਹਰ ਰੋਜ਼ ਹਿੰਸਾ ਹੋ ਰਹੀ ਸੀ।ਪ੍ਰਧਾਨ ਮੰਤਰੀ ਮੁਤਾਬਿਕ ਕਾਂਗਰਸ ਪਾਰਟੀ ਦੇ ਕਈ ਨੇਤਾਵਾਂ ’ਤੇ ਗੰਭੀਰ ਇਲਜ਼ਾਮ ਸਨ। ਅਜਿਹੇ ’ਚ ਇਹੀ ਦਲ ਅਸਹਿਣਸ਼ੀਲਤਾ ’ਤੇ ਬੋਲਣ ਤਾਂ ਸ਼ੋਭਾ ਨਹੀਂ ਦਿੰਦਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ‘ਇੱਕ ਗੱਲ ਦੇ ਲਈ ਮੈਂ ਲਾਲੂ ਅਤੇ ਨਿਤਿਸ਼ ਜੀ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਉਨ੍ਹਾਂ ਨੇ ਇਸ ਚੋਣ ਵਿੱਚ ਸਾਨੂੰ 40 ਸੀਟਾਂ ਬਿਨਾ ਚੁਣੌਤੀ ਤੋਂ ਹੀ ਦੇ ਦਿੱਤੀਆਂ ਹਨ। ਉਨ੍ਹਾਂ ਦਾ ਇਸ਼ਾਰਾ ਮਹਾਗਠਜੋੜ ਵੱਲੋਂ ਕਾਂਗਰਸ ਨੂੰ ਦਿੱਤੀਆਂ ਗਈਆਂ 40 ਸੀਟਾਂ ਵਾਲੇ ਪਾਸੇ ਸੀ। ਨਿਤਿਸ਼ ਕੁਮਾਰ ਉ¤ਪਰ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਤਿਸ਼ ਕੁਮਾਰ ਨੂੰ ਬਿਹਾਰ ਦੀ ਜਨਤਾ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਤਿਸ਼ ਨੇ ਕਿਹਾ ਸੀ ਕਿ ਬਿਜਲੀ ਨਹੀਂ ਤਾਂ ਵੋਟ ਨਹੀਂ ਪਰ ਬਿਜਲੀ ਹਾਲੇ ਤੱਕ ਨਹੀਂ ਆਈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਬਿਹਾਰ ਨਾਲ ਧੋਖਾ ਕਰ ਸਕਦੇ ਹਨ ਬਿਹਾਰ ਉਨ੍ਹਾਂ ਉ¤ਪਰ ਭਰੋਸਾ ਨਹੀਂ ਕਰ ਸਕਦਾ। ਬਿਹਾਰ ਦਾ ਹਰ ਨੌਜਵਾਨ ਨਿਤਿਸ਼ ਕੁਮਾਰ ਤੋਂ ਉਸ ਦੇ ਕੰਮ ਦਾ ਹਿਸਾਬ ਮੰਗ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਲੋਕ ਜੰਗਲਰਾਜ ਤੋਂ ਤੰਗ ਆ ਚੁੱਕੇ ਸਨ, ਇਸ ਲਈ ਉਨ੍ਹਾਂ ਨੇ ਨਿਤਿਸ਼ ਦੀ ਉਂਗਲ ਫੜ ਲਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਾਜਪਈ ਜੀ ਦੇ ਕਾਰਨ ਨਿਤਿਸ਼ ਨੂੰ ਵੋਟ ਮਿਲਿਆ ਸੀ।



