ਸੰਗਰੂਰ, 31 ਅਕਤੂਬਰ- (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਗੁਰਮੀਤ ਸਿੰਘ ਉਰਫ ਕਾਲਾ ਮਾਨ ਪ੍ਰਧਾਨ ਨਗਰ ਪਾਲਿਕਾ ਧਨੌਲਾ ਜ਼ਿਲ੍ਹਾ ਬਰਨਾਲਾ ਅਤੇ ਉਸਦੇ ਇੱਕ ਸਾਥੀ ਅਜਾਇਬ ਖਾਨ ਨੂੰ ਵਧੀਕ ਸੈਸਨ ਜੱਜ ਸੰਗਰੂਰ ਨੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜਾ ਸੁਣਾਈ। ਪੁਲਿਸ ਸਟੇਸਨ ਸ਼ੇਰਪੁਰ ਵਿੱਚ ਐਫ਼ਆਈ ਨੰ 14 ਮਿਤੀ 24 ਅਧੀਨ ਧਾਰਾ 302, 307, 148, 149, 120ਬੀ ਆਈ ਅਤੇ 25, 54, 59 ਆਰਮਜ ਐਕਟ ਦਰਜ ਕੀਤੀ ਸੀ। ਜਿਸ ਵਿੱਚ ਦੋਸ਼ ਲਾਇਆ ਸੀ ਕਿ ਲੱਕੀ ਵਾਸੀ ਪਿੰਡ ਕਾਲਾਬੁਲਾ ਪ੍ਰਧਾਨ ਟਰੱਕ ਯੂਨੀਅਨ ਸ਼ੇਰਪੁਰ ਦਾ ਕਤਲ ਸ਼ੇਰਪੁਰ ਕਸਬੇ ਵਿੱਚ ਅਜਾਇਬ ਖਾਨ ਪੁੱਤਰ ਅਜੀਤ ਖਾਨ ਵਾਸੀ ਦੁੱਗਾਂ, ਬਿਕਰਮ ਸਿੰਘ ਪੁੱਤਰ ਸੁੰਦਰ ਲਾਲ ਵਾਸੀ ਹੰਢਿਆਇਆ ਰੋਡ ਬਰਨਾਲਾ ਅਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਹੈੜੀਕੇ, ਹਰਪ੍ਰੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਕਾਲਾਬੁਲਾ, ਗੁਰਮੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਧਨੌਲਾ ਨੇਕੀਤਾ ਸੀ। ਜਿੰਨ੍ਹਾਂ ਦੇ ਖਿਲਾਫ ਪੁਲਿਸ ਸਟੇਸਨ ਸ਼ੇਰਪੁਰ ਦੀ ਪੁਲਿਸ ਨੇ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਅਦਾਲਤ ਨੂੰ ਇੰਨ੍ਹਾਂ ਪੰਜਾਂ ਦੇ ਖਿਲਾਫ ਧਾਰਾ 302, 307, 148, 149, 120ਬੀ ਆਈ ਅਤੇ 25, 54, 59 ਆਰਮਜ ਐਕਟ ਚਾਰਜ ਫਰੇਮ ਕੀਤੇ ਸਨ ਅਤੇ ਮੁਦੱਈ ਧਿਰ ਦੇ ਸਬੂਤਾਂ ਨੂੰ ਮੱਦੇਨਜਰ ਰੱਖਦੇ ਹੋਏ ਮੁਲਜਿਮਾ ਦੇ ਵਕੀਲ ਬਚਾਉ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ 30 ਨੂੰ ਬਿਕਰਮ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਨੂੰ ਬਰੀ ਕਰ ਦਿੱਤਾ ਅਤੇ ਅਜਾਇਬ ਖਾਨ, ਗੁਰਮੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਜਿਸ ਦੀ ਸਜ੍ਹਾ ਅੱਜ ਸੁਣਾਈ ਗਈ ਹੈ। ਅਜਾਇਬ ਸਿੰਘ ਅਤੇ ਗੁਰਮੀਤ ਸਿੰਘ ਦਾ ਵਕੀਲ ਰਾਜਦੇਵ ਸਿੰਘ ਖਾਲਸਾ ਬਿਕਰਮ ਸਿੰਘ ਦਾ ਵਕੀਲ ਬੇਅੰਤ ਸਿੰਘ ਛਾਜਲੀ, ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਵਕੀਲ ਸੁਰਜੀਤ ਸਿੰਘ ਗਰੇਵਾਲ ਸਨ। ਅਦਾਲਤ ਨੇ ਧਾਰਾ 302 ਵਿੱਚ ਉਮਰ ਕੈਦ ਤੀਹ ਹਜ਼ਾਰ ਰੁਪਏ ਜੁਰਮਾਨਾ ਧਾਰਾ 307 ਅਧੀਨ ਦਸ ਸਾਲ ਦੀ ਕੈਦ ਅਤੇ ਵੀਹ ਹਜ਼ਾਰ ਰੁਪਏ ਜੁਰਮਾਨਾ 25,54,59 ਆਰਮਜ ਐਕਟ ਦੀ ਧਾਰਾ ਅਧੀਨ ਪੰਜ ਸਾਲ ਦੀ ਕੈਦ ਅਤੇ ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।



