Skip to content
Independent perspectives. Global stories.
BREAKING

ਪੰਜਾਬੀ ਵਿਰਸਾ ਲੜੀ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਅੱਜ ਤੋਂ

Share this story

ਸਿਡਨੀ, 10 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸਾਫ਼-ਸੁਥਰੀ ਗਾਇਕੀ ਦੇ ਪਹਿਰੇ ਦਾਰ ਅਤੇ ਪੰਜਾਬੀ ਵਿਰਸਾ ਲੜੀ ਦੇ ਜ਼ਰੀਏ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਇਸ ਵਾਰ ਦਾ ਪੰਜਾਬੀ ਵਿਰਸਾ 2013 ਆਸਟਰੇਲੀਆ ਤੇ ਨਿਊਜ਼ੀਲੈਂਡ ‘ਚ ਕਰਨਗੇ।
manmohan warris
ਇਸ ਸਬੰਧੀ ਪਲਾਜ਼ਮਾ ਰਿਕਾਰਡਜ਼ ਦੇ ਐਮ.ਡੀ. ਸ੍ਰੀ ਦੀਪਕ ਬਾਲੀ ਨੇ ਸ਼ੋਆਂ ਦੀਆਂ ਤਰੀਖਾਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਵਿਰਸਾ ਸ਼ੋਆਂ ਦੀਆਂ ਤਿਆਰੀਆਂ ਦਿਨ-ਬਾ-ਦਿਨ ਸਿਖਰਾਂ ਵੱਲੋ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੇ ਪੰਜਾਬੀ ਵਿਰਸਾ ਸ਼ੋਅ ਆਸਟਰੇਲੀਆ ਸੀਗ ਕੰਪਨੀ ਦੇ ਸ੍ਰੀ ਨੀਲੂ ਦੁੱਗਲ ਤੇ ਸਰੀ ਜਤਿੰਦਰ ਵਿੱਕੀ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਦਰਸ਼ਕ ਇਨ੍ਹਾਂ ਸ਼ੋਆਂ ਦੀ ਉਡੀਕ ਕਰ ਰਹੇ ਹਨ ਉਸਤੋਂ ਜਾਪਦਾ ਹੈ ਕਿ ਇਹ ਸ਼ੋਅ ਇਸ ਵਾਰ ਨਵੇਂ ਕੀਰਤੀਮਾਨ ਸਥਾਪਤ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਸਿਡਨੀ ਦਾ ਪੰਜਾਬੀ ਵਿਰਸਾ ਸ਼ੋਅ ਰਿਕਾਰਡ ਕੀਤਾ ਜਾਵੇਗਾ ਜੋ ਬਾਅਦ ਵਿਚ ਸੀ.ਡੀ. ਤੇ ਡੀ.ਵੀ.ਡੀ. ਦੇ ਜ਼ਰੀਏ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਵੇਗਾ। ਜਿਸ ਸਬੰਧੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵੱਲੋਂ ਨਵੇਂ ਗੀਤਾਂ ਦੀ ਚੋਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰੀ ਵੀ ਇਹ ਸ਼ੋਅ ਬਹੁਤ ਸਫਲ ਰਹੇ ਸਨ। ਉਨ੍ਹਾਂ ਹੋਰ ਅੱਗੇ ਕਿਹਾ ਕਿ ਇਸ ਵਾਰੀ ਇਨ੍ਹਾਂ ਸ਼ੋਆਂ ਦੀ ਸ਼ੁਰੂਆਤ ਅੱਜ 11 ਅਗਸਤ ਨੂੰ ਆਸਟਰੇਲੀਆ ਦੇ ਸ਼ਹਿਰ ਕੈਨਬਰਾ ਤੋਂ ਕੀਤੀ ਜਾਵੇਗੀ, ਇਸ ਤੋਂ ਬਾਅਦ 14 ਅਗਸਤ ਨੂੰ ਵੁਲਵੁਲਗਾ, 18 ਅਗਸਤ ਨੂੰ ਬਰਿਸਬੇਨ, 24 ਅਗਸਤ ਨੂੰ ਸਿਡਨੀ, 25 ਅਗਸਤ ਨੂੰ ਐਡੀਲੇਡ, 30 ਅਗਸਤ ਨੂੰ ਆਕਲੈਂਡ, 1 ਸਤੰਬਰ ਨੂੰ ਪਰਥ, 6 ਸਤੰਬਰ ਨੂੰ ਗਰਿਫਥ ਤੇ ਪੰਜਾਬੀ ਵਿਰਸਾ ਲੜੀ ਦਾ ਆਖਰੀ ਸ਼ੋਅ 8 ਸਤੰਬਰ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬੇਰਨ ‘ਚ ਕੀਤਾ ਜਾਵੇਗਾ।

WRITTEN BY