Skip to content
Independent perspectives. Global stories.
BREAKING

ਸਨੈਪਡੀਲ ਕੰਪਨੀ ਤੋਂ ਆਨ-ਲਾਈਨ ਖਰੀਦੇ ਐਪਲ 6 ਫੋਨ ’ਚ ਹੋਈ ਠੱਗੀ

Share this story

ਜੋਗਾ/ਮਾਨਸਾ, 28 ਅਕਤੂਬਰ (ਅਮਰਜੀਤ ਸਿੰਘ)- ਕਸਬਾ ਜੋਗਾ ਦੇ ਇੱਕ ਨੌਜਵਾਨ ਨੂੰ ਸਨੈਪਡੀਲ ਕੰਪਨੀ ਵੱਲੋਂ ਭੇਜੇ ਪਾਰਸਲ ਵਿੱਚੋਂ ਐਪਲ 6 ਫੋਨ ਦੀ ਥਾਂ ਪੱਥਰ ਦਾ ਟੁਕੜਾ ਭੇਜ ਕੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਜਗਪਾਲ ਸਿੰਘ ਨੇ ਦੱਸਿਆ ਕਿ ਉਸਨੇ ਸਨੈਪਡੀਲ ਆਨਲਾਈਨ ਕੰਪਨੀ ਦੁਆਰਾ ਆਨਲਾਈਨ 37 ਹਜ਼ਾਰ ਰੁਪਏ ਭੁਗਤਾਨ ਕਰਕੇ ਐਪਲ 6 ਫੋਨ ਮੰਗਵਾਇਆ ਸੀ, ਜਦ ਕੰਪਨੀ ਵੱਲੋਂ ਭੇਜਿਆ ਪਾਰਸਲ ਉਸਨੂੰ ਮਿਲਿਆ ਤਾਂ ਖੁਸ਼ੀ-ਖੁਸ਼ੀ ਡੱਬਾ ਖੋਲ੍ਹਣ ਤੋਂ ਬਾਅਦ ਜਦੋਂ ਉਸਨੇ ਮਹਿੰਗੇ ਫੋਨ ਦੀ ਥਾਂ ਇੱਕ ਪੱਥਰ ਦਾ ਟੁਕੜਾ ਦੇਖਿਆ ਤਾਂ ਉਸਦੇ ਹੋਸ਼ ਉ¤ਡ ਗਏ। ਨੌਜਵਾਨ ਨੇ ਦੱਸਿਆ ਪੈਕ ਕੀਤੇ ਡੱਬੇ ਵਿੱਚ ਫੋਨ ਵਾਲਾ ਡੱਬਾ ਅਤੇ ਕੋਈ ਬਿੱਲ ਵਗੈਰਾ ਵੀ ਨਹੀਂ ਸੀ, ਕਾਗਜ਼ਾਂ ਵਿੱਚ ਪੱਥਰ ਦਾ ਇੱਕ ਟੁਕੜਾ ਹੀ ਪੈਕ ਕੀਤਾ ਹੋਇਆ ਸੀ। ਨੌਜਵਾਨ ਨੇ ਦੱਸਿਆ ਭਾਵੇਂ ਕੰਪਨੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਕੰਪਨੀ ਦੀ ਬਜਾਇ ਪਾਰਸਲ ਭੇਜਣ ਵਾਲੀ ਕੰਪਨੀ ਦੀ ਗਲਤੀ ਦਸਦਿਆਂ ਉਸ ਨੂੰ ਇਨਸਾਫ ਦਾ ਵਿਸ਼ਵਾਸ਼ ਦਿਵਾਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਆਨਲਾਈਨ ਖਰੀਦ ਕਰਨ ਨਾਲ ਭਾਵੇਂ ਕੋਈ ਵੀ ਸਮਾਨ ਬਜ਼ਾਰ ਦੇ ਖਰੀਦ ਮੁੱਲ ਨਾਲੋਂ ਸਸਤਾ ਮਿਲ ਜਾਂਦਾ ਹੈ ਪਰੰਤੂ ਜਦੋਂ ਵੀ ਪਾਰਸਲ ਖੋਲੋਂ ਤਾਂ ਪਾਰਸਲ ਦੇਣ ਵਾਲੀ ਕੰਪਨੀ ਦੇ ਅਧਿਕਾਰੀ ਸਾਹਮਣੇ ਹੀ ਪਾਰਸਲ ਨੂੰ ਖੋਲਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੇ ਧੋਖਿਆ ਤੋਂ ਬਚਿਆ ਜਾ ਸਕੇ।

WRITTEN BY