Skip to content
Independent perspectives. Global stories.
BREAKING

110 ਕਰੋੜ ਰੁਪਏ ਕੀਮਤ ਦੀ 22 ਪੈਕਟ ਹੈਰੋਇਨ ਬਰਾਮਦ

Share this story

ਗੁਰੂਹਰਸਹਾਏ, 26 ਅਕਤੂਬਰ (ਗਗਨਦੀਪ ਚਾਵਲਾ)- ਬੀਤੀ ਰਾਤ ਭਾਰਤ-ਪਾਕ ਸੀਮਾਂ ’ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਦੀ ਚੌਕਸੀ ਕਾਰਨ ਪਾਕਿਸਤਾਨ ਦੀ ਤਰਫ਼ੋਂ ਆਏ ਸਮੱਗਲਰਾਂ ਵੱਲੋਂ ਤਾਰ ਤੋਂ ਪਾਰ ਸੁੱਟਣ ਲਈ ਲਿਆਂਦੀ ਗਈ 22 ਪੈਕਟ ਹੈਰੋਇਨ ਬਰਾਮਦ ਹੋਈ ਹੈ। ਜਦਕਿ ਰਾਤ ਦੇ ਹਨੇਰੇ ਦਾ ਲਾਭ ਉਠਾਉਂਦੇ ਹੋਏ ਸਮੱਗਲਰ ਪਾਕਿਸਤਾਨ ਦੀ ਤਰਫ਼ ਦੌੜਨ ਵਿਚ ਕਾਮਯਾਬ ਹੋ ਗਏ। ਅੰਤਰਰਾਸ਼ਟਰੀ ਕੀਮਤ ਅਨੁਸਾਰ ਇਸ ਹੈਰੋਇਨ ਦੀ ਕੀਮਤ 110 ਕਰੋੜ ਰੁਪਏ ਬਣਦੀ ਹੈ। ਪੁਲਿਸ ਥਾਣਾ ਗੁਰੂਹਰਸਹਾਏ ਨੂੰ ਬੀ.ਐਸ.ਐਫ. ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਬੀ.ਐਸ.ਐਫ.ਬਟਾਲੀਅਨ 117 ਦੇ ਇੰਸਪੈਕਟਰ ਤੁਫਾਨ ਸਿੰਘ ਨੇ ਸਰਹੱਦੀ ਚੌਂਕੀ ਬਹਾਦਰ ਕੇ ਦੇ ਪਿੱਲਰ 217/8 ਖੇਤਰ ਵਿਚ ਪਾਕਿਸਤਾਨ ਵੱਲੋਂ ਆ ਰਹੇ ਸਮੱਗਲਰਾਂ ਦੀ ਗਤੀਵਿਧੀ ਦੇਖ ਕੇ ਦੋ ਫਾਇਰ ਕੀਤੇ। ਇਸ ਸਥਾਨ ਤੋਂ 22 ਪੈਕਟ ਹੈਰੋਇਨ ਬਰਾਮਦ ਹੋਈ ਹੈ। ਇਹ ਮਾਮਲਾ ਨਾਰਕੌਟਿਕਸ ਕੰਟਰੋਲ ਬਿਊਰੋ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ ਹੈ।

WRITTEN BY