Skip to content
Independent perspectives. Global stories.
BREAKING

ਬਾਰਾਮੂਲਾ ਵਿੱਚ ਸਿੱਖ ਬੀਬੀ ਦਾ ਕਤਲ, ਰੋਸ ਵਜੋਂ ਸਿੱਖਾਂ ਵੱਲੋਂ ਜਾਮ

Share this story

ਬਾਰਾਮੂਲਾ, 27 ਅਕਤੂਬਰ (ਪੀ.ਟੀ.)- ਜੰਮੂ-ਕਸ਼ਮੀਰ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਲਗਾਤਾਰ ਵਧ ਰਹੀਆਂ ਹਨ। ਅੱਜ ਬਾਰਾਮੂਲਾ ਵਿੱਚ ਇੱਕ 55 ਸਾਲਾ ਸਿੱਖ ਬੀਬੀ ਨੂੰ ਭੇਦਭਰੇ ਹਾਲਾਤਾਂ ਵਿੱਚ ਕਤਲ ਕਰ ਦਿੱਤਾ ਗਿਆ। ਇਸ ਕਤਲ ਤੋਂ ਬਾਅਦ ਖੇਤਰ ਦੇ ਸਿੱਖ ਭਾਈਚਾਰੇ ਵਿੱਚ ਰੋਸ ਫੈਲ ਗਿਆ। ਇਹ ਸਿੱਖ ਬੀਬੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਰਾਮੂਲਾ ਤੋਂ ਮੱਥਾ ਟੇਕ ਕੇ ਕਥਬਾਗ ਖੇਤਰ ਵਿੱਚ ਪੈਂਦੇ ਆਪਣੇ ਘਰ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਸਿੱਖਾਂ ਅਤੇ ਕਤਲ ਬੀਬੀ ਪਰਿਵਾਰ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸੜਕ ਬਲੌਕ ਕਰ ਦਿੱਤੀ ਗਈ। ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਕੁਝ ਏਜੰਸੀਆਂ ਕਸ਼ਮੀਰ ’ਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।

WRITTEN BY