Skip to content
Independent perspectives. Global stories.
BREAKING

ਬੇਅਦਬੀ ਦੀ ਇੱਕ ਹੋਰ ਦੁੱਖਦਾਇਕ ਘਟਨਾ ਵਾਪਰੀ

Share this story

ਆਦਮਪੁਰ, 25 ਅਕਤੂਬਰ (ਪੀ. ਟੀ.)- ਇਥੋਂ ਨੇੜੇ ਪੈਂਦੇ ਕਸਬਾ ਕਠਾਰ ਨਾਲ ਪਿੰਡ ਘੜਿਆਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੁੱਖਦਾਇਕ ਘਟਨਾ ਵਾਪਰੀ ਹੈ, ਜਿਸ ਕਾਰਨ ਸੰਗਤ ਵਿੱਚ ਭਾਰੀ ਰੋਸ ਫੈਲਿਆ ਹੋਇਆ ਹੈ। ਸੰਗਤ ਵੱਲੋਂ ਜਲੰਧਰ ਹੁਸ਼ਿਆਰਪੁਰ ਸੜਕ ਜਾਮ ਕਰ ਦਿੱਤੀ ਗਈ ਹੈ। ਆਦਮਪੁਰ ਅਤੇ ਕਠਾਰ ਵਿੱਚ ਰੋਸ ਵਜੋਂ ਬਾਜ਼ਾਰ ਬੰਦ ਹੋ ਗਏ ਹਨ। ਬੇਅਦਬੀ ਕਰਨ ਵਾਲੇ ਮੁ¤ਖ ਦੋਸ਼ੀਆਂ ਅਵਤਾਰ ਸਿੰਘ ਤੇ ਜੀਤਪਾਲ ਸਿੰਘ ਵਾਸੀ ਰਾਮਨਗਰ ਨੂੰ ਪਿੰਡ ਵਾਸੀਆਂ ਮੌਕੇ ‘ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿ¤ਤਾ ਤਾਂ ਪੁਲਿਸ ਉਨ੍ਹਾਂ ਨੂੰ ਲੈ ਕੇ ਥਾਣੇ ਦੀ ਬਜਾਇ ਕਿਸੇ ਹੋਰ ਜਗ੍ਹਾ ਲੈ ਗਈ।

WRITTEN BY