ਚੰਡੀਗੜ੍ਹ, 9 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਲੋਕਾਂ ‘ਤੇ ਹੋਰ ਬੋਝ ਪਾਉਂਦਿਆਂ ਪੰਜਾਬ ਸਰਕਾਰ ਨੇ ਸੂਬੇ ‘ਚ ਬੱਸ ਕਿਰਾਇਆਂ ਤੇ ਮੋਟਰ ਵਹੀਕਲ ਟੈਕਸ ਵਧਾ ਦਿਤਾ ਹੈ।

ਇਹੀ ਨਹੀਂ ਟਰਾਂਸਪੋਰਟ ਵਿਭਾਗ ਨੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਕਾਰਨ ਹਰ 3 ਮਹੀਨਿਆਂ ‘ਚ ਬੱਸ ਕਿਰਾਇਆਂ ਨੂੰ ਵਧਾਉਣ ਦਾ ਫੈਸਲਾ ਵੀ ਕਰ ਲਿਆ ਹੈ। ਫਿਲਹਾਲ ਬੱਸ ਕਿਰਾਇਆਂ ‘ਚ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ, ਜੋ ਔਸਤਨ 5 ਫੀਸਦੀ ਬਣਦਾ ਹੈ। ਇਹ ਵਾਧਾ ਤੁਰੰਤ ਲਾਗੂ ਹੋ ਗਿਆ ਹੈ। ਇਸ ਵਾਧੇ ਨਾਲ ਸਰਕਾਰ ਨੂੰ 100 ਕਰੋੜ ਰੁਪਏ ਦੀ ਵੱਧ ਆਮਦਨ ਹੋਵੇਗੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮੋਟਰ ਵਹੀਕਲ ਟੈਕਸ ਵੀ ਵਧਾ ਦਿਤਾ ਗਿਆ ਹੈ, ਜਿਸ ਤਹਿਤ 50 ਕਰੋੜ ਦਾ ਵਾਧੂ ਲਾਭ ਹੋਵੇਗਾ।
ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ‘ਚ 5 ਫੀਸਦੀ ਵਾਧਾ



